ਗੂਗਲ ਨੇ ਪੇਸ਼ ਕੀਤਾ ਨਵਾਂ ਟਾਈਪਿੰਗ ਫੀਚਰ (ਵੀਡੀਓ)
Thursday, Feb 25, 2016 - 12:12 PM (IST)
ਜਲੰਧਰ: ਗੂਗਲ ਕੀਬੋਰਡ ਦਾ ਵਾਇਸ ਟਾਈਪਿੰਗ ਫੀਚਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਨੂੰ ਹੋਰ ਚੰਗਾ ਬਣਾਉਣ ਦੇ ਟੀਚੇ ਨਾਲ ਪਿੱਛਲੇ ਸਤੰਬਰ ਗੂਗਲ ਨੇ ਆਪਣੇ Docs ''ਚ ਵਾਇਸ ਟਾਇਪਿੰਗ ਫੀਚਰ ਸ਼ਾਮਿਲ ਕੀਤਾ ਤਾਂ ਕਿ ਤੁਸੀਂ ਬਿਨਾਂ ਕੀਬੋਰਡ ਦੇ ਵੀ ਟਾਈਪ ਕਰ ਸਕੋ, ਪਰ ਇਹ ਫੀਚਰ ਕੁਝ ਹਾਲਾਤਾਂ ''ਚ ਹੀ ਸਫ਼ਲ ਰਿਹਾ।
ਅੱਜ ਇਸ ਫੀਚਰ ਨੂੰ ਹੋਰ ਐਕਸਟੈਂਡ ਕਰ ਕੇ ਗੂਗਲ ਨੇ ਇਹ ਵਾਇਸ ਐਡਟਿੰਗ ਅਤੇ ਵਾਇਸ ਫਾਰਮੇਟਿੰਗ ਕਮਾਂਡਸ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ''ਚ ਤੁਹਾਨੂੰ ਨਵੇਂ ਪੈਰਾਗ੍ਰਾਫ ਬਰੈਕਸ, ਬੁਲੇਟ ਲਿਸਟਸ, ਸੇਲੈਕਟਿੰਗ ਟੈਕਸਟ, ਡਿਫਰੈਂਟ ਟੈਕਸਟ ਫਾਮਰਟਸ ਅਤੇ ਟੈਕਸਟ ਸਮਾਇਲੀ ਫੇਸ ਆਦਿ ਦੇ ਫੀਚਰਸ ਮਿਲਣਗੇ। ਇਸ ਨਵੇਂ ਫੀਚਰ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।