Google i/o 2017 ਇਵੇਂਟ ਅੱਜ ਤੋਂ ਸ਼ੁਰੂ ਹੋਵੇਗਾ

Wednesday, May 17, 2017 - 01:36 PM (IST)

ਜਲੰਧਰ-ਗੂਗਲ ਦੁਆਰਾ ਹਰ ਸਾਲ ਆਯੋਜਿਤ ਹੋਣ ਵਾਲੇ ਡਿਵੈਲਪਰਸ ਕਾਨਫਰੰਸ ਪ੍ਰੋਗਰਾਮ ''ਚ ਕੰਪਨੀ ਆਪਣੇ ਨਵੇਂ ਐਂਡਰਾਈਡ ਦੇ ਇਲਾਵਾ ਕਈ ਖਾਸ ਘੋਸ਼ਣਾ ਵੀ ਕਰ ਸਕਦੀ ਹੈ। ਪਿਛਲੇ ਸਾਲ ਗੂਗਲ ਆਈ/ਓ 2016 ''ਚ ਗੂਗਲ ਨੇ ਐਂਡਰਾਈਡ ਐੱਨ ਆਪਰੇਟਿੰਗ ਸਿਸਟਮ ਦੇ ਨਾਲ ਕੁਝ ਐਪਸ ਜਿਵੇਂ ਗੂਗਲ Google Duo, ਗੂਗਲ ਅਸਿਸਟੈਂਟ, ਗੂਗਲ Alo ਅਤੇ ਐਂਡਰਾਈਡ ਵਿਅਰ ਦੀ ਘੋਸ਼ਣਾ ਕੀਤੀ ਸੀ। ਹੁਣ ਲੋਕਾਂ ਦੀ ਨਜ਼ਰ ਇਸ ਸਾਲ ਆਯੋਜਿਤ ਹੋਣ ਵਾਲੇ ਗੂਗਲ ਆਈ/ਓ 2017 ''ਚ ਲਾਂਚ ਹੋਣ ਵਾਲੇ ਨਵੇਂ ਐਂਡਰਾਈਡ ਆਪਰੇਟਿੰਗ ਸਿਸਟਮ ''ਤੇ ਹੈ। ਉਮੀਦ ਹੈ ਕਿ ਨਵੇਂ ਐਂਡਰਾਈਡ ਵਰਜ਼ਨ ਦੇ ਨਾਲ ਹੀ ਕੰਪਨੀ ਕੁਝ ਹੋਰ ਐਪਸ ਦੀ ਵੀ ਘੋਸਣਾ ਕਰ ਸਕਦੀ ਹੈ। 

ਗੂਗਲ i/o2017 ਡਿਵੈਲਪਰਸ ਕਾਨਫਰੰਸ ਦਾ ਆਯੋਜਨ ਮਾਊਟੇਨ ਵਿਊ ਦੇ Shoreline Amphitheater,California ''ਚ 17-19 ਮਈ ਨੂੰ ਕੀਤਾ ਜਾਵੇਗਾ। ਅੱਜ ਤੋਂ ਸ਼ੁਰੂ ਹੋਣ ਵਾਲੇ ਇਸ ਇਵੇਂਟ ''ਚ ਕੰਪਨੀ ਦੁਆਰਾ ਕਈ ਨਵੀਂਆ ਘੋਸ਼ਣਾਵਾਂ ਕੀਤੀਆਂ ਜਾਣ ਦੀ ਉਮੀਦ ਹੈ। ਅਜਿਹੇ ''ਚ ਲੋਕਾਂ ਦੀਆਂ ਨਜ਼ਰ ਹਰ ਸਮੇਂ ਇਹ ਜਾਣਨ ਦੀ ਹੋਵੇਗੀ ਕਿ ਕੰਪਨੀ ਕਦੋਂ ਕਿਹੜਾ ਪ੍ਰੋਡੈਕਟ, ਅਪਡੇਟ ਜਾਂ ਐਪ ਪੇਸ਼ ਕਰ ਰਹੀਂ ਹੈ। ਜੇਕਰ ਤੁਸੀਂ ਗੂਗਲ i/o 2017 ਇਵੇਂਟ ਦਾ ਲਾਈਵ ਸਟ੍ਰੀਮ ਦੇਖਣਾ ਚਾਹੁੰਦੇ ਹੈ ਤਾਂ ਇਸ ਦੇ ਲਈ ਵੀ ਗੂਗਲ ਦਆਰਾ ਸੁਵਿਧਾ ਦਿੱਤੀ ਗਈ ਹੈ। ਯੂਜ਼ਰਸ Youtube ਚੈਨਲ ''ਤੇ ਜਾ ਕੇ ਗੂਗਲ ਡਿਵੈਲਪਰ ਦੇ ਲਈ ਇਸ ਲਿੰਕ ''ਤੇ ਕਲਿੱਕ ਕਰ ਲਾਈਵ ਸਟਰੀਮ ਦਾ ਆਨੰਦ ਲੈ ਸਕਦੇ ਹੈ। 

ਇਸ ਦੇ ਇਲਾਵਾ ਗੂਗਲ i/o 2017 ਦੇ ਆਫੀਸ਼ੀਅਲ ਪੇਜ ''ਤੇ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਇਵੇਂਟ ਦੇ ਬਾਰੇ ''ਚ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੈ। ਅੱਜ ਤੋਂ ਸ਼ੁਰੂ ਹੋਣ ਵਾਲੇ ਗੂਗਲ i/o 2017 ਇਵੇਂਟ ਦੀ ਸ਼ੁਰੂਆਤ ਗੂਗਲ ਦੇ CEO Sundar Pichai ਦੁਆਰਾ ਕੀਤੀ ਜਾਵੇਗੀ। ਜੋ ਕਿ ਅੱਜ ਰਾਤ ਭਾਰਤ ਦੇ ਸਮੇਂ ਅਨੁਸਾਰ 10:30 ਵਜੇ ਸ਼ੁਰੂ ਹੋਵੇਗੀ।

ਗੂਗਲ i/o 2017 ਇਵੇਂਟ ''ਚ ਕੰਪਨੀ ਹਰ ਸਾਲ ਦੀ ਇਸ ਵਾਰ ਵੀ ਨਵੇਂ ਐਂਡਰਾਈਡ ਵਰਜ਼ਨ o ਦੀ ਘੋਸ਼ਣਾ ਕਰੇਗੀ। ਇਸ ਨਾਲ ਪਹਿਲਾਂ ਕੰਪਨੀ ਦੁਆਰਾ KitKat,Lollipop and Marshmallo ਵਰਗੇ ਐਂਡਰਾਈਡ ਵਰਜ਼ਨ ਪੇਸ਼ ਕੀਤਾ ਜਾ ਚੁੱਕਾ ਹੈ। ਨਵੇਂ ਐਂਡਰਾਈਡ ਦੇ ਲਈ ਡਿਵੈਲਪਰਸ ਪ੍ਰੀਵਿਊ ਹੁਣ ਨੈਕਸਸ ਅਤੇ ਪਿਕਸਲ (Nexus and pixels) ਡਿਵਾਇਸ ''ਚ ਡਾਊਨਲੋਡ ਦੇ ਲਈ ਉਪਲੱਬਧ ਹੈ। ਹਾਂਲਾਕਿ ਯੂਜ਼ਰਸ ਨੂੰ ਅਸੀਂ ਹੁਣ ਵੀ ਆਫੀਸ਼ੀਅਲ ਪਬਲਿਕ ਬੀਟਾ ਦੇ ਆਉਣ ਦਾ ਇੰਤਜ਼ਾਰ ਕਰਨ ਦੀ ਸਲਾਹ ਦੇਵੇਗਾ। ਜਿਸ ਦੀ ਘੋਸ਼ਣਾ ਇਸ ਪ੍ਰੋਗਰਾਮ ''ਚ ਹੋ ਜਾਵੇਗੀ। 

ਇਸ ਦੇ ਇਲਾਵਾ ਹੋਰ ਪ੍ਰੋਡੈਕਟ ਦੇ ਤੌਰ ''ਤੇ ਐਂਡਰਾਈਡ ਵਿਅਰ 2.0, ਐਂਡਰਾਈਡ TV, ਗੂਗਲ ਅਸਿਸਟੈਂਟ ਅਤੇ ਗੂਗਲ ਹੋਮ ਸ਼ਾਮਿਲ ਹੈ। ਜਿਸ ਦੇ ਬਾਰੇ ਨਵੇਂ ਅਤੇ ਖਾਸ ਫੀਚਰਸ ਦੇ ਨਾਲ ਹੀ ਕੁਝ ਅਪਡੇਟ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਇਵੇਂਟ ''ਚ ਕੰਪਨੀ ਦੁਆਰਾ ਕ੍ਰੋਮ ਓ.ਐੱਸ. ਦੇ ਬਾਰੇ ''ਚ ਕੁਝ ਅਪਡੇਟ ਦੀ ਜਾਣਕਾਰੀ ਦਿੱਤੀ ਜਾਵੇਗੀ। ਜਿਸ ਦੇ ਬਾਅਦ ਨਵੇਂ ਗੂਗਲ ਕ੍ਰੋਮ ''ਚ ਐਂਡਰਾਈਡ ਐਪ ਦੀ ਵੱਧਦੀ ਗਿਣਤੀ ਨੂੰ ਚਲਾਉਣ ਦੀ ਸਮੱਰਥਾ ਹੋਵੇਗੀ। ਗੂਗਲ ਨੇ ਇਕ ਸਾਲ ਪਹਿਲਾਂ ਗੂਗਲ i/o 2016 ''ਚ ਨਵਾਂ ਡੇਡ੍ਰੀਮ ਵੀ.ਆਰ ਹੈਂਡਸੈਟ ਲਾਂਚ ਕੀਤਾ ਸੀ। ਹੁਣ ਉਮੀਦ ਹੈ ਕਿ ਇਸ ਸਾਲ ਇਵੇਂਟ ''ਚ ਡੇਡ੍ਰੀਮ (Daydream) ਦੇ ਲਈ ਨਵੇਂ ਹਾਰਡਵੇਅਰ ਦੇਖਣ ਨੂੰ ਮਿਲ ਸਕਦੇ ਹੈ।


Related News