Amazon Echo ਨੂੰ ਟੱਕਰ ਦੇਵਗਾ Google Home Mini, ਲਾਂਚ ਤੋਂ ਪਹਿਲਾਂ ਇੰਟਰਨੈੱਟ 'ਤੇ ਆਇਆ ਨਜ਼ਰ
Wednesday, Oct 04, 2017 - 11:49 AM (IST)

ਜਲੰਧਰ- ਅੱਜ ਗੂਗਲ ਦੇ Pixel 2 ਅਤੇ Pixel 2 XL ਨੂੰ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੰਪਨੀ 2017-ਫਲੈਗਸ਼ਿਪ ਸਮਾਰਟਫੋਨ ਦੇ ਨਾਲ ਨਵੇਂ ਕ੍ਰੋਮਬੁੱਕ ਨੂੰ ਪੇਸ਼ ਕਰ ਸਕਦਾ ਹੈ ਜਿਸ ਨੂੰ Pixelbook ਦੇ ਨਾਮ ਦਿੱਤਾ ਜਾ ਸਕਦਾ ਹੈ। Hoogle Home smart ਸਪੀਕਰ ਦਾ ਛੋਟਾ ਵੇਰੀਐਂਟ ਅਤੇ ਨੈਕਸਟ ਜਨਰੇਸ਼ਨ Daydream VR ਹੈੱਡਸੈੱਟ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਲਾਂਚ ਤੋਂ ਪਹਿਲਾਂ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਪਨੀ Google Gome ਦੇ ਛੋਟੇ ਵੇਰੀਐਂਟ 'ਤੇ ਕੰਮ ਕਰ ਰਹੀ ਹੈ। ਜਿਸ ਨੂੰ Google Home Mini ਦਾ ਨਾਮ ਦਿੱਤਾ ਗਿਆ ਹੈ।
ਆਫੀਸ਼ਿਅਲ ਲਾਂਚ ਤੋਂ ਪਹਿਲਾਂ Google Home Mini ਦੇ ਅਸਤੀਤਵ ਦੀ ਪੁੱਸ਼ਟੀ ਹੋ ਗਈ ਹੈ। Android Police ਦੀ ਰਿਪੋਰਟ ਮੁਤਾਬਕ ਇਕ ਟਵਿਟਰ ਯੂਜ਼ਰ Raymond Durk ਨੇ Doogle Home ਐਪ 'ਚ ਨਵੇਂ Google Home Mini ਨੂੰ ਸਪਾਟ ਕੀਤਾ ਹੈ। ਡਿਵਾਇਸ ਸੈੱਟਅਪ ਦੀ ਰਿਕਿਊਐਸਟ ਕਰ ਰਿਹਾ ਹੈ, ਜਿਸ ਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਦੇ ਕਰਮਚਾਰੀ ਇਸ ਨੂੰ ਲਾਂਚ ਕਰਨ ਤੋਂ ਪਹਿਲਾਂ ਟੈਸਟ ਕਰ ਰਹੇ ਹਾਂ। ਇਸ ਤੋਂ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ Google Home Mini ਦੀ ਸਿੱਧੀ ਟੱਕਰ Amazon Echo Dot ਨਾਲ ਹੋਵੇਗੀ।
Google Home Mini ਨੂੰ 49 ਡਾਲਰ (ਲਗਭਗ 3,200 ਰੁਪਏ) 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਨੂੰ Chalk White, Charcoal Black, ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ। Amazon Echo Dot ਦੀ ਤਰ੍ਹਾਂ ਹੀ Google Daydream View VR headset ਸਪੀਕਰ ਸੈੱਟਅਪ ਨੂੰ ਸਕੀਪ ਕਰੇਗਾ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ Google Daydream View VR headset ਦੀ ਤਰ੍ਹਾਂ ਹੀ ਫੈਬਰਿਕ ਮਟੀਰਿਅਲ ਦਾ ਇਸਤੇਮਾਲ ਕੀਤਾ ਜਾਵੇਗਾ। Google Home Mini 'ਚ ਗੂਗਲ ਅਸਿਸਟੇਂਟ ਦਿੱਤਾ ਜਾਵੇਗਾ।