ਗੂਗਲ ਤੋਂ ਗਲਤੀ ਨਾਲ ਪਿਕਸਲ ਯੂਜ਼ਰਸ ਲਈ ਰੋਲ ਆਊਟ ਹੋਈ ਨਵੰਬਰ ਸਕਿਓਰਿਟੀ ਪੈਚ ਅਪਡੇਟ

Tuesday, Oct 16, 2018 - 01:13 PM (IST)

ਗੂਗਲ ਤੋਂ ਗਲਤੀ ਨਾਲ ਪਿਕਸਲ ਯੂਜ਼ਰਸ ਲਈ ਰੋਲ ਆਊਟ ਹੋਈ ਨਵੰਬਰ ਸਕਿਓਰਿਟੀ ਪੈਚ ਅਪਡੇਟ

ਗੈਜੇਟ ਡੈਸਕ- ਗੂਗਲ ਨੇ ਪਿਕਸਲ ਯੂਜ਼ਰਸ ਲਈ ਇਕ ਨਵਾਂ ਅਪਡੇਟ ਰਿਲੀਜ਼ ਕਰ ਦਿੱਤੀ ਹੈ ਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਅਪਡੇਟ ਗੂਗਲ ਰਾਹੀਂ ਗਲਤੀ ਨਾਲ ਰੋਲ-ਆਊਟ ਕੀਤੀ ਗਈ ਹੈ। ਇਸ ਅਪਡੇਟ ਨੂੰ ਅਗਲੇ ਮਹੀਨੇ ਰਿਲੀਜ ਕਰਨ ਦੀ ਗੱਲ ਕਹੀ ਗਈ ਸੀ ਤੇ ਇਹ ਅਪਡੇਟ ਇੰਝ ਅਚਾਨਕ ਡਿਵਾਈਸ ਲਈ ਰੋਲ-ਆਊਟ ਹੋਣੀ ਇਸ ਗੱਲ ਦੇ ਵੱਲ ਇਸ਼ਾਰਾ ਕਰਦਾ ਹੈ ਕਿ ਸ਼ਾਇਦ ਇਹ ਅਪਡੇਟ ਗਲਤੀ ਤੋਂ ਰੋਲ-ਆਊਟ ਹੋ ਗਈ ਹੈ।

ਗੂਗਲ ਆਪਣੇ ਸਾਰੇ ਪਿਕਸਲ ਯੂਜ਼ਰਸ ਲਈ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਸਕਿਓਰਿਟੀ ਪੈਚ ਦੇ ਨਾਲ ਇਕ ਅਪਡੇਟ ਰਿਲੀਜ ਕਰਦੀ ਹੈ। ਹਾਲਾਂਕਿ ਇਸ ਅਪਡੇਟ ਨੂੰ ਗੂਗਲ ਕੁਝ ਹਫਤੇ ਪਹਿਲਾਂ ਤੋਂ ਹੀ ਟੈਸਟ ਕਰਨਾ ਸ਼ੁਰੂ ਕਰ ਦਿੰਦਾ ਹੈ। ਇੱਥੋਂ ਤੱਕ ਦੀ ਕੰਪਨੀ ਇਸ ਅਪਡੇਟ ਨੂੰ ਕੁਝ ਛੋਟੇ ਗਰੁੱਪ ਨੂੰ ਵੀ ਦਿੰਦੀ ਹੈ, ਜਿਸ ਦੇ ਨਾਲ ਇਸ ਦੀ ਸਟੇਬੀਲਿਟੀ ਦੇ ਬਾਰੇ 'ਚ ਪਤਾ ਚੱਲ ਸਕੇ।PunjabKesari 

ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ, ਪਰ ਅਪਡੇਟ 'ਚ ਨਵੰਬਰ ਸਕਿਓਰਿਟੀ ਪੈਚ ਦਿੱਤਾ ਗਿਆ ਹੈ, ਜਿਸ ਨੂੰ ਕਾਇਦੇ ਨਾਲ ਅਗਲੇ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਰਿਲੀਜ ਹੋਣਾ ਚਾਹੀਦਾ ਸੀ। ਇਕ Reddit ਯੂਜ਼ਰ ਨੇ ਦੱਸਿਆ ਹੈ ਕਿ ਉਸ ਨੂੰ ਪਿਕਸਲ 2 XL 'ਚ ਇਕ 'ਕੰਫੀਡੇਂਸ਼ਿਅਲ ਇੰਟਰਨਲ ਓਨਲੀ' ਅਪਡੇਟ ਮਿਲੀ ਹੈ। ਅਪਡੇਟ ਕਰਨ ਮਗਰੋਂ ਸਮਾਰਟਫੋਨ ਦਾ ਸਕਿਓਰਿਟੀ ਪੈਚ ਲੈਵਲ 5 ਨਵੰੰਬਰ 2018 'ਤੇ ਅਪਡੇਟ ਹੋ ਗਿਆ ਹੈ ਤੇ ਆਪਰੇਟਿੰਗ ਸਿਸਟਮ ਪਹਿਲਾਂ ਦੀ ਤਰਾਂ ਐਂਡ੍ਰਾਇਡ 9 ਪਾਈ 'ਤੇ ਹੀ ਬਣਿਆ ਹੋਇਆ ਹੈ।PunjabKesari

ਅਪਡੇਟ ਦਾ ਸਾਈਜ਼ 91 ਐੱਮ. ਬੀ ਦੱਸਿਆ ਗਿਆ ਹੈ। ਗੂਗਲ ਦੇ ਰਾਹੀਂ ਟੈਸਟਿੰਗ ਲਈ ਦਿੱਤੇ ਜਾਣ ਵਾਲੀ ਇਸ ਅਪਡੇਟ ਨੂੰ 'Dogfood' ਕਿਹਾ ਜਾਂਦਾ ਹੈ ਤੇ ਇਹ ਫੋਨ 'ਚ ਸਕਿਓਰਿਟੀ ਪੈਚ ਤੋਂ ਇਲਾਵਾ ਹੋਰ ਕੋਈ ਅਪਡੇਟ ਨਹੀਂ ਲਿਆਉਂਦੀ ਹੈ। ਗੂਗਲ ਇਸ ਨੂੰ ਲੈ ਕੇ ਟੈਸਟਰਸ ਨੂੰ ਚੇਤਾਵਨੀ ਵੀ ਦਿੰਦਾ ਹੈ ਕਿ ਅਪਡੇਟ ਨੂੰ ਲੈ ਕੇ ਬਾਹਰ ਕਿਸੇ ਨਾਲ ਵੀ ਕੋਈ ਜਾਣਕਾਰੀ ਸ਼ੇਅਰ ਨਾ ਕਰੋ ਤੇ ਅਪਡੇਟ ਨੂੰ ਲੈ ਕੇ ਫੀਡਬੈਕ ਨੂੰ ਵੀ ਇੰਟਰਨਲ ਫੋਰਮ 'ਚ ਹੀ ਜਮਾਂ ਕਰੋ।


Related News