ਹੁਣ ਗੂਗਲ ਗਲਾਸ ਨਾਲ ਹੋਵੇਗਾ ਆਰਗਨ ਆਨ ਚਿਪ ''ਤੇ ਕੰਟਰੋਲ
Tuesday, Mar 22, 2016 - 09:58 AM (IST)

ਜਲੰਧਰ— ਗੂਗਲ ਗਲਾਸ ਦੀ ਮਦਦ ਨਾਲ ਮਨੁੱਖੀ ਅੰਗਾਂ ਦੇ ਮਾਡਲ ''ਤੇ ਹੋਣ ਵਾਲੇ ਪ੍ਰੀਖਣਾਂ ਨੂੰ ਦੇਖਣ ਅਤੇ ਕੰਟਰੋਲ ਕਰਨ ਦਾ ਤਰੀਕਾ ਵਿਕਸਿਤ ਕੀਤਾ ਹੈ। ਇਹ ਕੰਟਰੋਲ ਹਾਈਟੈੱਕ ਰਿਮੋਟ ਦੀ ਮਦਦ ਨਾਲ ਹੋਵੇਗਾ।
ਬ੍ਰਿਘਮ ਐਂਡ ਵੁਮੰਸ ਹਸਪਤਾਲ (ਬੀ.ਡਬਲਯੂ.ਐੱਚ) ਦੇ ਖੋਜਕਾਰਾਂ ਨੇ ਮਾਡਲ ਅੰਗਾਂ ''ਤੇ ਗੂਗਲ ਗਲਾਸ ਦਾ ਰਿਮੋਟ ਦੀ ਤਰ੍ਹਾਂ ਇਸਤੇਮਾਲ ਕਰਨ ਲਈ ਸਾਫਟਵੇਅਰ ਅਤੇ ਹਾਰਡਵੇਅਰ ਤਿਆਰ ਕੀਤਾ ਹੈ। ਆਰਗਨ ਆਨ ਚਿਪ ਕਹੇ ਜਾਣ ਵਾਲੇ ਮਨੁੱਖੀ ਅੰਗਾਂ ਦੇ ਮਾਡਲ ਵੱਖ-ਵੱਖ ਦਵਾਈਆਂ ਦੇ ਪ੍ਰੀਖਣ ਲਈ ਇਸਤੇਮਾਲ ਕੀਤੇ ਜਾਂਦੇ ਹਨ। ਪ੍ਰਯੋਗਸ਼ਾਲਾ ''ਚ ਹੋਣ ਵਾਲੇ ਇਨ੍ਹਾਂ ਪ੍ਰੀਖਣਾਂ ਨਾਲ ਦਵਾਈ ਦਾ ਮਨੁੱਖੀ ਅੰਗਾਂ ''ਤੇ ਪੈਣ ਵਾਲੇ ਪ੍ਰਭਾਵ ਦਾ ਬੇਹੱਦ ਸਹੀ ਤਰੀਕੇ ਨਾਲ ਪਤਾ ਲਗਦਾ ਹੈ।
ਹਾਲਾਂਕਿ ਆਮ ਕੰਪਿਊਟਰ''ਤੇ ਇਨ੍ਹਾਂ ਪ੍ਰੀਖਣਾਂ ਦੇ ਨਤੀਜਿਆਂ ਨੂੰ ਜਾਚਣ ਦੀਆਂ ਸੀਮਾਵਾਂ ਹਨ। ਖਾਸ ਕਰਕੇ ਜਿਨ੍ਹਾਂ ਨਤੀਜਿਆਂ ''ਚ ਕਈ ਘੰਟਿਆਂ, ਦਿਨ ਜਾਂ ਹਫਤਿਆਂ ਦਾ ਸਮਾਂ ਲਗਦਾ ਹੈ, ਉਨ੍ਹਾਂ ''ਤੇ ਪਾਰੰਪਰਿਕ ਕੰਪਿਊਟਰ ਰਾਹੀਂ ਨਜ਼ਰ ਬਣਾਈ ਰੱਖਣਾ ਬੇਹੱਦ ਮੁਸ਼ਕਲ ਹੁੰਦਾ ਹੈ। ਗੂਗਲ ਗਲਾਸ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਇਸ ਦੀ ਮਦਦ ਨਾਲ ਇਨ੍ਹਾਂ ਪ੍ਰੀਖਣਾਂ ''ਤੇ ਨਜ਼ਰ ਰੱਖਣਾ ਅਤੇ ਉਨ੍ਹਾਂ ਨੂੰ ਕੰਟਰੋਲ ਰੱਖਣਾ ਪੂਰੀ ਪ੍ਰਕਿਰਿਆ ਨੂੰ ਆਸਾਨ ਕਰ ਸਕਦਾ ਹੈ।