ਨੌਕਰੀ ਲੱਭਣ ''ਚ ਹੁਣ ਤੁਹਾਡੀ ਮਦਦ ਕਰੇਗਾ ''ਗੂਗਲ ਫਾਰ ਜਾਬਸ''

Thursday, May 18, 2017 - 02:35 PM (IST)

ਨੌਕਰੀ ਲੱਭਣ ''ਚ ਹੁਣ ਤੁਹਾਡੀ ਮਦਦ ਕਰੇਗਾ ''ਗੂਗਲ ਫਾਰ ਜਾਬਸ''
ਜਲੰਧਰ- ਗੂਗਲ ਨੇ ਨੌਕਰੀ ਲੱਭਣ ਵਾਲੇ ਇਕ ਨਵੇਂ ਫੀਚਰ ''ਗੂਗਲ ਫਾਰ ਜਾਬਸ'' ਦਾ ਐਲਾਨ ਕੀਤਾ ਹੈ ਜਿਸ ਨਾਲ ਕਿਸੇ ਯੂਜ਼ਰ ਨੂੰ ਸਰਚ ਨਾਲ ਹੀ ਨੌਕਰੀ ਲੱਭਣ ''ਚ ਮਦਦ ਮਿਲੇਗੀ। ਗੂਗਲ ਸੀ.ਈ.ਓ. ਸੁੰਦਰ ਪਿਚਾਈ ਨੇ ਬੁੱਧਵਾਰ ਨੂੰ ਆਈ/ਓ 2017 ਦੇ ਕੀਨੋਟ ਐਡਸੈੱਟ ''ਚ ਕੰਪਨੀ ਦੇ ਨਵੇਂ ਫੋਕਸ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ''ਤੇ ਜ਼ੋਰ ਦਿੱਤਾ। ਇਸ ਕੀਨੋਟ ਐਡਰੈੱਸ ''ਚ ਪਿਚਾਈ ਨੇ ਨੌਕਰੀ ਲਈ ਗੂਗਲ ਦੀ ਨਹੀਂ ਮੁਹਿੰਮ ''ਗੂਗਲ ਜਾਬਸ'' ਦਾ ਐਲਾਨ ਵੀ ਕੀਤਾ। ਇਸ ਨਵੇਂ ਫੀਚਰ ਨੂੰ ਮਸ਼ੀਨ ਲਰਨਿੰਗ ਸਮਰਥਾ ਦਾ ਇਸਤੇਮਾਲ ਕਰਕੇ ਯੂਜ਼ਰ ਨੂੰ ਸਹੀ ਜਾਬ ਲੱਭਣ ''ਚ ਮਦਦ ਕਰਨ ਦੇ ਇਰਾਦੇ ਨਾਲ ਵਿਕਸਿਤ ਕੀਤਾ ਗਿਆ ਹੈ। 
ਕੰਪਨੀ ਦੇ ਨਵੇਂ ਗੂਗਲ ਫਾਰ ਜਾਬਸ ਦੇ ਨਾਲ ਕੰਪਨੀ ਆਉਣ ਵਾਲੇ ਹਫਤਿਆਂ ''ਚ ਸਰਚ ''ਚ ਇਕ ਨਵਾਂ ਫੀਚਰ ਲਾਂਚ ਕਰੇਗੀ। ਇਸ ਫੀਚਰ ਨਾਲ ਨੌਕਰੀ ਲੱਭਣ ਵਾਲੇ ਲੋਕਾਂ ਨੂੰ ਕੰਮ ਮਿਲਣ ''ਚ ਮਦਦ ਮਿਲੇਗੀ। ਪਿਚਾਈ ਨੇ ਦੱਸਿਆ ਕਿ ਕੰਪਨੀ ਨੂੰ ਗੂਗਲ ਜਾਬਸ ਦੀ ਲੋੜ ਕਿਉਂ ਮਹਿਸੂਸ ਹੋਈ। ਪਿਚਾਈ ਮੁਤਾਬਕ ਅਮਰੀਕਾ ਦੀਆਂ ਕਰੀਬ ਅੱਧੀਆਂ ਕੰਪਨੀਆਂ ਨੂੰ ਓਪਨ ਵੈਕੇਂਸੀ ਭਰਨ ''ਚ ਮੁਸ਼ਕਲ ਹੋ ਰਹੀ ਸੀ ਜਦਕਿ ਨੌਕਰੀ ਲੱਭਣ ਵਾਲੇ ਲੋਕਾਂ ਨੂੰ ਇਨ੍ਹਾਂ ਕੰਪਨੀਆਂ ਬਾਰੇ ਪਤਾ ਤੱਕ ਨਹੀਂ ਸੀ। 
ਪਿਚਾਈ ਨੇ ਇਕ ਬਲਾਗ ਪੋਸਟ ''ਚ ਲਿਖਿਆ ਕਿ ਕੰਪਿਊਟਿੰਗ ਦੀ ਦੁਨੀਆ ''ਚ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਹੁਣ ਤਕਨੀਕ ਮੋਬਾਇਲ ਤੋਂ ਅੱਗੇ ਵਧ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਪਹੁੰਚ ਗਈ ਹੈ। ਪਹਿਲਾਂ ਦੀ ਤਰ੍ਹਾਂ ਹੀ ਅਸੀਂ ਇਕ ਅਜਿਹੀ ਦੁਨੀਆ ਲਈ ਆਪਣੇ ਪ੍ਰੋਡਕਟ ਦੀ ਕਲਪਨਾ ਦੁਬਾਰਾ ਕਰ ਰਹੇ ਹਾਂ ਜੋ ਜ਼ਿਆਦਾ ਕੁਦਰਤੀ ਅਤੇ ਤਕਨੀਕ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਮਿਲਾ ਕੇ ਚੱਲ ਸਕੀਏ। ਹੁਣ ਨਵਾਂ ਗੂਗਲ ਫਾਰ ਜਾਬਸ ਫੀਚਰ ਅਮਰੀਕਾ ਤੱਕ ਹੀ ਸੀਮਿਤ ਹੋਵੇਗਾ। 
ਗੂਗਲ ਸ਼ੁਰੂਆਤ ''ਚ ਆਪਣੇ ਇਸ ਨਵੇਂ ਫੀਚਰ ਲਈ ਜਾਬ ਲਿਸਟਿੰਗ ਸਾਈਟ, ਜਿਵੇਂ- ਲਿੰਕਡਇਨ, ਮਾਨਸਟਰ, ਗਲਾਸਡੋਰ, ਕੈਰੀਅਰਬਿਲਡਰ ਅਤੇ ਫੇਸਬੁੱਕ ਆਦਿ ਦੇ ਨਾਲ ਸਾਂਝੇਦਾਰੀ ਕਰੇਗੀ। ਇਸ ਤੋਂ ਇਲਾਵਾ ਕੰਪਨੀ, ਨੌਕਰੀ ਲੱਭਣ ਵਾਲੇ ਲੋਕਾਂ ਨੂੰ ਲੋਕੇਸ਼ਨ, ਕੈਟੇਗਰੀ, ਪੋਸਟ ਕੀਤੀ ਗਈ ਤਰੀਕ ਅਤੇ ਫੁੱਲ ਟਾਈਮ ਜਾਂ ਪਾਰਟ ਟਾਈਮ ਕੰਮ ਸਮੇਤ ਦੂਜੇ ਵਿਕਲਪਾਂ ਦੇ ਆਧਾਰ ''ਤੇ ਜਾਬ ਫਿਲਟਰ ਦੇਵੇਗੀ। 
ਗੌਰ ਕਰਨ ਵਾਲੀ ਗੱਲ ਹੈ ਕਿ ਕੰਪਨੀ ਦਾ ਮੰਨਣਾ ਹੈ ਕਿ ਨਵੇਂ ਸਰਚ ਟੂਲ ਨਾਲ ਉਨ੍ਹਾਂ ਨੌਕਰੀਆਂ ਨੂੰ ਲੱਭਣਾ ਆਸਾਨ ਹੋਵੇਗਾ ਜਿਨ੍ਹਾਂ ਨੂੰ ਪਹਿਲਾਂ ਲੱਭਣਾ ਮੁਸ਼ਕਲ ਹੁੰਦਾ ਸੀ। ਇਨ੍ਹਾਂ ''ਚ ਰਿਟੇਲ ਜਾਬ ਅਤੇ ਸਰਵਿਸ ਸ਼ਾਮਲ ਹਨ। ਪਿਚਾਈ ਨੇ ਇਹ ਵੀ ਐਲਾਨ ਕੀਤਾ ਕਿ ਨਵੇਂ ਗੂਗਲ ਫਾਰ ਜਾਬ ਸਰਚ ਟੂਲ ਲਈ ਫੇਡਐਕਸ ਅਤੇ ਜਾਨਸਨ ਐਂਡ ਜਾਨਸਨ ਵਰਗੀਆਂ ਕੰਪਨੀਆਂ ਨੇ ਸ਼ੁਰੂਆਤ ਕਰ ਦਿੱਤੀ ਹੈ।

Related News