ਗੂਗਲ ਦਾ ਐਲਾਨ, ਜੂਨ ਤੋਂ ਪਹਿਲਾਂ ਆਫਿਸ ਨਹੀਂ ਆਉਣਗੇ ਗੂਗਲ ਦੇ ਕਰਮਚਾਰੀ

04/30/2020 9:49:17 PM

ਗੈਜੇਟ ਡੈਸਕ-ਲਾਕਡਾਊਨ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਆਦੇਸ਼ ਦਿੱਤਾ ਹੈ। ਕੁਝ ਦੇਸ਼ਾਂ 'ਚ ਲਾਕਡਾਊਨ ਹੁਣ ਖਤਮ ਕੀਤਾ ਜਾ ਰਿਹਾ ਹੈ, ਅਜਿਹੇ 'ਚ ਗੂਗਲ ਨੇ ਕਿਹਾ ਕਿ ਉਸ ਦੇ ਕਰਮਚਾਰੀ ਇਕ ਜੂਨ ਤੋਂ ਪਹਿਲਾਂ ਦਫਤਰ ਨਹੀਂ ਆਉਣਗੇ। ਇਹ ਜਾਣਕਾਰੀ ਖੁਦ ਅਫਲਾਬੈੱਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਦਿੱਤੀ ਹੈ।
ਬਲੂਮਰਗ ਦੀ ਰਿਪੋਰਟ ਮੁਤਾਬਕ ਗੂਗਲ ਨੇ ਇਸ ਜਾਣਕਾਰੀ ਨੂੰ ਲੈ ਕੇ ਸਾਰੇ ਕਰਮਚਾਰੀਆਂ ਨੂੰ ਈ-ਮੇਲ ਰਾਹੀਂ ਸੂਚਿਤ ਵੀ ਕੀਤਾ ਹੈ। ਇਸ 'ਚ ਦੱਸਿਆ ਗਿਆ ਹੈ ਕਿ ਲੰਬੇ ਸਮੇਂ ਤਕ ਘਰੋਂ ਕੰਮ ਕਰਨ ਦੋਂ ਬਾਅਦ ਕਰਮਚਾਰੀਆਂ ਨੂੰ ਆਫਿਸ ਆਉਣਾ ਹੈਰਾਨ ਕਰਨ ਵਾਲਾ ਹੋਵੇਗਾ ਪਰ ਇਕ ਜੂਨ ਤੋਂ ਪਹਿਲਾਂ ਅਜਿਹਾ ਸੰਭਵ ਨਹੀਂ ਹੈ।

ਪਿਚਾਈ ਨੇ ਜਾਰੀ ਕੀਤੇ ਆਪਣੇ ਕਰਮਚਾਰੀਆਂ ਲਈ ਵਿਸ਼ੇਸ਼ ਨਿਰਦੇਸ਼
ਸੁੰਦਰ ਪਿਚਾਈ ਨੇ ਆਪਣੇ ਕਰਮਚਾਰੀਆਂ ਲਈ ਕੁਝ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ 'ਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਆਪਣੇ ਨਾਲ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਕਰੋ। ਜਿਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਕੁਝ ਸਮੱਸਿਆ ਹੋ ਰਹੀ ਹੈ ਉਹ ਸਾਰੇ ਆਫਿਸ ਨਾ ਆਉਣ। ਇਸ ਦੇ ਲਈ ਉਹ ਆਪਣੇ ਮੈਨੇਜਰ ਨਾਲ ਗੱਲ ਕਰਨ ਅਤੇ ਸੁਵਿਧਾ ਮੁਤਾਬਕ ਘਰੋਂ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਦਫਤਰ 'ਚ ਇਕੱਠੇ ਨਹੀਂ ਜਾਣਗੇ।


Karan Kumar

Content Editor

Related News