ਹੈਂਗਆਊਟਸ ਐਪ ਦੀ ਜਗ੍ਹਾ ਲਵੇਗਾ ਗੂਗਲ ਦਾ ਇਹ ਐਪ
Monday, Oct 10, 2016 - 07:55 PM (IST)

ਜਲੰਧਰ - ਨਵੇਂ ਐਂਡ੍ਰਾਇਡ ਵਰਜ਼ਨ ਅਤੇ ਨਵੇਂ ਅਪਡੇਟ ਵਿਚ ਗੂਗਲ ਪਲੱਸ ਐਪ ਦੇਖਣ ਨੂੰ ਨਹੀਂ ਮਿਲੇਗਾ ਅਤੇ ਇਸ ਦੀ ਜਗ੍ਹਾ ਗੂਗਲ ਡੂਓ (DUO) ਨੂੰ ਐਡ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗੂਗਲ ਡੂਓ ਸਰਚ ਜਾਇੰਟ ਦਾ ਨਵਾਂ ਐਪ ਹੈ ਜਿਸ ਨੂੰ ਵੀਡੀਓ ਕਾਲਿੰਗ ਲਈ ਬਣਾਇਆ ਗਿਆ ਹੈ। ਇਸ ਦੇ ਇਲਾਵਾ ਕੰਪਨੀ ਨੇ 1llo ਨੂੰ ਵੀ ਲਾਂਚ ਕੀਤਾ ਹੈ ਜੋ ਇਕ ਮੈਸੇਜਿੰਗ ਐਪ ਦੇ ਰੂਪ ਵਿਚ ਬਹੁਤ ਮਸ਼ਹੂਰ ਹੋ ਚੁੱਕਿਆ ਹੈ। ਗੂਗਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਗੂਗਲ ਡੂਓ ਐਪ ਨੂੰ ਹੈਂਗਆਊਟਸ ਨਾਲ ਰਿਪਲੇਸ ਕੀਤਾ ਜਾਵੇਗਾ ਅਤੇ ਇਹ ਬਦਲਾਵ 1 ਦਿਸੰਬਰ ਤੋਂ ਦੇਖਣ ਨੂੰ ਮਿਲੇਗਾ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਗੂਗਲ ਹੈਂਗਆਊਟਸ ਐਪ ਬੰਦ ਹੋਣ ਵਾਲਾ ਹੈ। ਇਸ ਐਪ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕੇਗਾ । ਜ਼ਿਕਰਯੋਗ ਹੈ ਕਿ ਗੂਗਲ ਨੇ ਡੂਓ ਨੂੰ ਅਗਸਤ ਮਹੀਨੇ ਵਿਚ ਪੇਸ਼ ਕੀਤਾ ਸੀ ਅਤੇ ਕੰਪਨੀ ਨੂੰ ਵਧੀਆ ਰਿਸਪਾਂਸ ਵੀ ਮਿਲਿਆ ਹੈ।