Google Duo ਐਪ ’ਚ ਜਲਦੀ ਆਏਗਾ ਲੋਅ-ਲਾਈਟ ਮੋਡ, ਹਨ੍ਹੇਰੇ ’ਚ ਵੀ ਕਰ ਸਕੋਗੇ ਵੀਡੀਓ ਕਾਲ
Thursday, Aug 22, 2019 - 10:47 AM (IST)

ਗੈਜੇਟ ਡੈਸਕ– ਗੂਗਲ ਨੇ ਵੀਡੀਓ ਕਾਲਿੰਗ ਸਰਵਿਸ ਦੇਣ ਵਾਲੀ ਐਪ Duo ’ਚ ਨਵਾਂ ਲੋਅ-ਲਾਈਟ ਮੋਡ ਪੇਸ਼ ਕੀਤਾ ਹੈ। ਇਸ ਮੋਡ ਤੋਂ ਬਾਅਦ ਯੂਜ਼ਰਜ਼ ਘੱਟ ਲਾਈਟ ’ਚ ਵੀ ਵੀਡੀਓ ਕਾਲਿੰਗ ਕਰ ਸਕਣਗੇ। ਇਹ ਫੀਚਰ ਲੋਅ-ਲਾਈਟ ਕੰਡੀਸ਼ਨ ’ਚ ਪਿਕਚਰ ਦੀ ਬ੍ਰਾਈਟਨੈੱਸ ਨੂੰ ਆਟੋਮੈਟਿਕ ਅਡਜਸਟ ਕਰ ਦੇਵੇਗਾ। ਗੂਗਲ ਨੇ ਇਸ ਨਵੇਂ ਫੀਚਰ ਬਾਰੇ ਇਕ ਬਿਆਨ ਜਾਰੀ ਕਰਕੇ ਸੂਚਨਾ ਦਿੱਤੀ ਹੈ। ਗੂਗਲ ਮੁਤਾਬਕ, ਇਹ ਨਵਾਂ ਮੋਡ ਨਾ ਸਿਰਫ ਲੋਅ-ਲਾਈਟ ਕੰਡੀਸ਼ਨ ’ਚ ਬਿਹਤਰ ਵੀਡੀਓ ਕਾਲਿੰਗ ਦਾ ਐਕਸਪੀਰੀਅੰਸ ਦੇਵੇਗਾ ਸਗੋਂ ਬਿਜਲੀ ਵੀ ਬਚਾਏਗਾ।
ਇਸ ਦੇ ਨਾਲ ਹੀ ਪਾਵਰ ਕੱਟ ਵਰਗੀ ਸਮੱਸਿਆ ਵਾਲੇ ਇਲਾਕੇ ’ਚ ਲੋਕ ਇਸ ਫੀਚਰ ਤੋਂ ਬਾਅਦ ਬਿਹਤਰ ਤਰੀਕੇ ਨਾਲ ਵੀਡੀਓ ਕਾਲਿੰਗ ਕਰ ਸਕਣਗੇ। ਇਸ ਦੇ ਨਾਲ ਹੀ ਗੂਗਲ ਦਾ ਇਹ ਵੀ ਕਹਿਣਾ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਵੀ ਫਾਇਦੇਮੰਦ ਹੋ ਸਕਦਾ ਹੈ ਜਦੋਂ ਤੁਸੀਂ ਜਿਸ ਨਾਲ ਵੀਡੀਓ ਚੈਟ ਕਰ ਰਹੇ ਹੋਵੋ, ਉਹ ਦੂਜੇ ਟਾਈਮ ਜ਼ੋਨ ’ਚ ਹੋਵੇ। ਅਜਿਹੇ ’ਚ ਹਨ੍ਹੇਰੇ ਕਮਰੇ ਜਾਂ ਫਿਰ ਰਾਤ ਸਮੇਂ ਸੜਕ ’ਤੇ ਚੱਲਦੇ ਹੋਏ ਵੀ ਯੂਜ਼ਰਜ਼ ਆਸਾਨੀ ਨਾਲ ਵੀਡੀਓ ਚੈਟ ਕਰ ਸਕਦੇ ਹਨ।
ਸਭ ਤੋਂ ਦਿਲਚਸਪ ਹੈ ਕਿ ਡੂਓ ਐਪ ਦਾ ਲੋਅ-ਲਾਈਟ ਮੋਡ ਐਪ ’ਤੇ ਲਾਈਟਿੰਗ ਕੰਡੀਸ਼ਨ ਨੂੰ ਰਿਮੂਲੇਟ ਕਰਦਾ ਹੈ। ਹਾਲਾਂਕਿ ਗੂਗਲ ਨੇ ਫਿਲਹਾਲ ਫੋਨ ਦੇ ਕੈਮਰੇ ਸੰਬੰਧੀ ਕਿਸੇ ਕੈਪੇਬਿਲਟੀ ਨੂੰ ਲੈ ਕੇ ਕੁਝਵੀ ਮੈਂਸ਼ਨ ਨਹੀਂ ਕੀਤਾ। ਦਿ ਵਰਜ ਦੀ ਰਿਪੋਰਟ ਮੁਤਾਬਕ, ਡੂਓ ਇਸ ਲਈ ਸਕਰੀਨ ਦੀ ਬ੍ਰਾਈਟਨੈੱਸ ਨੂੰ ਵਧਾ ਦਿੰਦਾ ਹੈ ਤਾਂ ਜੋ ਸੈਲਫੀ ਫਲੈਸ਼ ਦੀ ਕਮੀ ਮਹਿਸੂਸ ਨਾ ਹੋਵੇ। ਗੂਗਲ ਨੇ ਆਪਣੇ ਫੀਚਰ ਨੂੰ ਟੀਜ਼ ਕਰਦੇ ਹੋਏ ਇਕ GIF ਇਮੇਜ ਵੀ ਸ਼ੇਅਰ ਕੀਤੀ ਹੈ।
ਗੂਗਲ ਨੇ ਇਹ ਵੀ ਦੱਸਿਆ ਹੈ ਕਿ ਉਹ ਜਲਦੀ ਹੀ ਆਪਣੇ ਲੋਅ-ਲਾਈਟ ਮੋਡ ਦੀ ਅਪਡੇਟ ਗਲੋਬਲੀ ਰੋਲ ਆਊਟ ਕਰੇਗਾ। ਜਾਣਕਾਰੀ ਮੁਤਾਬਕ, ਗੂਗਲ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਜ਼ ਲਈ ਇਸ ਹਫਤੇ ਦੇ ਅੰਤ ਤਕ ਅਪਡੇਟ ਨੂੰ ਗਲੋਬਲੀ ਲਾਂਚ ਕਰ ਸਕਦਾ ਹੈ। ਗੂਗਲ ਵਲੋਂ ਅਪਡੇਟ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਅਸਲ ’ਚ ਲੋਅ-ਲਾਈਟ ਮੋਡ ਕਿਵੇਂ ਕੰਮ ਕਰਦਾ ਹੈ।