Google Drive ’ਚ ਆਇਆ ਕਮਾਲ ਦਾ ਫੀਚਰ, ਤੁਹਾਡੇ ਲਈ ਹੈ ਬੜੇ ਕੰਮ ਦਾ

12/12/2020 11:02:49 AM

ਗੈਜੇਟ ਡੈਸਕ– ਤੁਹਾਡੇ ’ਚੋਂ ਜ਼ਿਆਦਾਤਰ ਲੋਕ ਜੀਮੇਲ ਇਸਤੇਮਾਲ ਕਰਦੇ ਹੋਣਗੇ ਪਰ ਇਹ ਵੀ ਸੱਚ ਹੈ ਕਿ ਬਹੁਤ ਹੀ ਘੱਟ ਲੋਕ ਗੂਗਲ ਡ੍ਰਾਈਵ ਦਾ ਇਸਤੇਮਾਲ ਕਰ ਰਹੇ ਹੋਣਗੇ। ਗੂਗਲ ਡ੍ਰਾਈਵ ਦਾ ਇਸਤੇਮਾਲ ਆਮਤੌਰ ’ਤੇ ਦਫ਼ਤਰ ’ਚ ਕੰਮ ਕਰਨ ਵਾਲੇ ਜਾਂ ਡਾਟਾ ਦਾ ਰਿਕਾਰਡ ਰੱਖਣ ਵਾਲੇ ਯੂਜ਼ਰਸ ਕਰਦੇ ਹਨ। ਹੁਣ ਗੂਗਲ ਨੇ ਗੂਗਲ ਡ੍ਰਾਈਵ ਨੂੰ ਲੈ ਕੇ ਇਕ ਅਪਡੇਟ ਜਾਰੀ ਕੀਤੀ ਹੈ ਜੋ ਮੋਬਾਇਲ ਐਪਸ ਯੂਜ਼ਰਸ ਲਈ ਹੈ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

ਗੂਗਲ ਡ੍ਰਾਈਵ ਦੀ ਨਵੀਂ ਅਪਡੇਟ ਬਾਰੇ ਗੂਗਲ ਦੇ ਇਕ ਬਲਾਗ ਰਾਹੀਂ ਜਾਣਕਾਰੀ ਮਿਲੀ ਹੈ। ਨਵੀਂ ਅਪਡੇਟ ਤੋਂ ਬਾਅਦ ਗੂਗਲ ਡ੍ਰਾਈਵ ’ਚ ਕਿਸੇ ਫਾਇਲ ਨੂੰ ਸਰਚ ਕਰਨ ’ਚ ਆਸਾਨੀ ਹੋਵੇਗੀ। ਉਦਾਹਰਣ ਦੇ ਤੌਰ ’ਤੇ ਜੇਕਰ ਤੁਹਾਨੂੰ ਕਿਸੇ ਫਾਇਲ ਦਾ ਨਾਮ ਯਾਦ ਹੈ ਤਾਂ ਫਿਰ ਸੋਨੇ ’ਤੇ ਸੁਹਾਗਾ ਹੈ ਪਰ ਨਾਮ ਯਾਦ ਨਹੀਂ ਹੈ ਤਾਂ ਤੁਸੀਂ ਉਸ ਫਾਇਲ ਦੇ ਫਾਰਮੇਟ ਰਾਹੀਂ ਸਰਚ ਕਰ ਸਕਦੇ ਹੋ। ਨਵੀਂ ਅਪਡੇਟ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਜਾਰੀ ਕੀਤੀ ਗਈ ਹੈ। 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ

ਨਵੀਂ ਅਪਡੇਟ ਤੋਂ ਬਾਅਦ ਤੁਹਾਨੂੰ ਗੂਗਲ ਡ੍ਰਾਈਵ ਦੇ ਮੋਬਾਇਲ ਐਪ ਵਰਜ਼ਨ ’ਚ ਰਿਸੈਂਟ ਫਾਇਲ ਵੀ ਵਿਖੇਗੀ ਜੋ ਕਿ ਡੈਸਕਟਾਪ ਤੋਂ ਸਿੰਕ ਹੁੰਦੀ ਰਹੇਗੀ। ਕਹਿਣ ਦਾ ਮਤਲਬ ਹੈ ਕਿ ਜੇਕਰ ਤੁਸੀਂ ਡੈਸਕਟਾਪ ਵਰਜ਼ਨ ’ਤੇ ਵੀ ਡ੍ਰਾਈਵ ਦੀ ਕਿਸੇ ਫਾਇਲ ਨੂੰ ਓਪਨ ਕੀਤਾ ਹੈ ਕਿ ਤਾਂ ਉਹੀ ਫਾਇਲ ਤੁਹਾਨੂੰ ਐਪ ਵਰਜ਼ਨ ’ਚ ਰਿਸੈਂਟ ’ਚ ਵਿਖੇਗੀ। ਨਵੀਂ ਅਪਡੇਟ ਗੂਗਲ ਡ੍ਰਾਈਵ ’ਚ ਸਰਚ ਨੂੰ ਆਸਾਨ ਬਣਾਉਣ ਲਈ ਜਾਰੀ ਕੀਤੀ ਗਈ ਹੈ। ਗੂਗਲ ਡ੍ਰਾਈਵ ’ਚ ਇੰਟੈਲੀਜੈਂਟ ਸੁਜੈਸ਼ਨ ਵੀ ਜੋੜਿਆ ਗਿਆ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਜਿਵੇਂ ਹੀ ਤੁਸੀਂ ਕੁਝ ਸਰਚ ਕਰਨਾ ਚਾਹੋਗੇ ਤਾਂ ਤੁਹਾਡੇ ਹਾਲੀਆ ਇਸਤੇਮਾਲ ਦੇ ਆਧਾਰ ’ਤੇ ਗੂਗਲ ਤੁਹਾਨੂੰ ਕੁਝ ਸੁਝਾਅ ਦੇਵੇਗਾ ਜਿਨ੍ਹਾਂ ’ਚੋਂ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਚੁਣ ਸਕਦੇ ਹੋ। ਗੂਗਲ ਨੇ ਕਿਹਾ ਹੈ ਕਿ ਕੋਰੋਨਾ ਕਾਲ ’ਚ ਘਰੋਂ ਕੰਮ ਕਰਨ ਵਾਲੇ ਲੋਕਾਂ ਦੀ ਸਹੂਲਤ ਲਈ ਇਸ ਫੀਚਰ ਨੂੰ ਲਾਂਚ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ


Rakesh

Content Editor

Related News