ਵਿੰਟਰ ਓਲੰਪਿਕ ਗੇਮਜ਼ 2018 ਦੇ 12ਵੇਂ ਦਿਨ ਗੂਗਲ ਨੇ ਬਣਾਇਆ ਨਵਾਂ ਡੂਡਲ

Tuesday, Feb 20, 2018 - 09:28 AM (IST)

ਵਿੰਟਰ ਓਲੰਪਿਕ ਗੇਮਜ਼ 2018 ਦੇ 12ਵੇਂ ਦਿਨ ਗੂਗਲ ਨੇ ਬਣਾਇਆ ਨਵਾਂ ਡੂਡਲ

ਜਲੰਧਰ- ਦੱਖਣੀ ਕੋਰੀਆ ਦੇ Pyeongchang County 'ਚ Winter Olympics (2018) ਨੂੰ ਲੇ ਕੇ ਅੱਜ ਇਕ ਵਾਰ ਫਿਰ ਗੂਗਲ ਨੇ ਡੂਡਲ ਬਣਾਇਆ ਹੈ। Winter Olympics (2018) 25 ਫਰਵਰੀ ਤੱਕ ਚੱਲਣਗੇ। ਵਿੰਟਰ ਓਲੰਪਿਕ ਦੇ 12ਵੇਂ ਦਿਨ ਗੂਗਲ ਵੱਲੋਂ ਜੋ ਡੂਡਲ ਬਣਾਇਆ ਗਿਆ ਹੈ। ਕਾਫੀ ਮਜ਼ੇਦਾਰ ਲੱਗ ਰਿਹਾ ਹੈ। ਅੱਜ ਦੇ ਡੂਡਲ 'ਚ ਸਕੀ ਜੰਪਿੰਗ ਨੂੰ ਦਿਖਾਇਆ ਗਿਆ ਹੈ। ਡੂਡਲ ਸਾਨੂੰ ਸਿੱਧਾ ਜੰਪਿੰਗ ਰੈਪ ਦਿਖਾਉਂਦਾ ਹੈ, ਜਿੱਥੇ ਫਲਾਇੰਗ ਗਲਿਹਰੀ ਨੂੰ ਆਪਣੀ ਛਲਾਂਗ ਨੂੰ ਪੂਰਾ ਕਰਦੇ ਹੋਏ ਦੇਖ ਸਕਦੇ ਹੋ। ਛਲਾਂਗ ਪੂਰੀ ਕਰਨ ਤੋਂ ਬਾਅਦ ਮੈਡਲ ਮਿਲਦਾ ਹੈ। 

ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਿੰਟਰ ਓਲੰਪਿਕ 'ਚ ਗੂਗਲ ਵੱਲੋਂ 17 ਡੂਡਲ ਬਣਾਏ ਜਾਣਗੇ। ਅੱਜ ਦਾ ਡੂਡਲ ਉੱਤਰੀ ਅਮਰੀਕਾ ਦੇ ਕੁਝ ਮੁੱਖ ਹਿੱਸਿਆਂ 'ਚ ਫੈਲੇ ਹੋਏ ਹਨ, ਦੱਖਣੀ ਅਮਰੀਕਾ ਦੇ ਕੁਝ ਦੇਸ਼ਾਂ, ਯੂਰਪ ਅਤੇ ਆਸਟਰੇਲੀਆ ਦੇ ਸਾਰੇ ਪੂਰਵੀ ਅਤੇ ਦੱਖਣ-ਪੂਰਵੀ ਏਸ਼ੀਆ ਦੇ ਕੁਝ ਹਿੱਸਿਆ 'ਚ ਵੀ ਫੈਲ ਗਿਆ ਹੈ। 

ਓਲੰਪਿਕ ਵਿੰਟਰ ਗੇਮਜ਼ ਦਾ ਆਯੋਜਨ 9 ਤੋਂ 25 ਫਰਵਰੀ, 2018 ਤੱਕ ਦੱਖਣੀ ਕੋਰੀਆ ਦੇ ਪਯੋਂਗਚਾਂਗ ਕਾਊਟੀ 'ਚ ਕੀਤਾ ਜਾ ਰਿਹਾ ਹੈ। ਇਸ 'ਚ ਸਕੀਇੰਗ, ਸਕੇਟਿੰਗ, ਲੂਸ਼, ਸਕੀ ਜੰਪਿੰਗ, ਆਈਸ ਹਾਕੀ, ਸਨੋ ਬੋਰਡਿੰਗ ਆਦਿ ਸਮੇਤ 15 ਖੇਡਾਂ ਦੇ 102 ਤੋਂ ਜ਼ਿਆਦਾ ਈਵੈਂਟ ਹੋਣਗੇ। ਇੰਨ੍ਹਾਂ ਖੇਡਾਂ 'ਚ ਭਾਰਤ ਸਮੇਤ ਦੁਨੀਆ ਦੇ 90 ਤੋਂ ਜ਼ਿਆਦਾ ਦੇਸ਼ਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ।  


Related News