ਸਾਵਧਾਨ! ਗੂਗਲ ਦੇ ਕਰਮਚਾਰੀ ਸੁਣਦੇ ਹਨ ਤੁਹਾਡੀਆਂ ਪਰਸਨਲ ਗੱਲਾਂ

07/12/2019 1:22:24 PM

ਗੈਜੇਟ ਡੈਸਕ– ਗੂਗਲ ਦੀ ਪ੍ਰਾਈਵੇਸੀ ਪਾਲਿਸੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਹੈ। ਹਾਲ ਹੀ ’ਚ ਆਈ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਗੂਗਲ ਹੁਣ ਤੁਹਾਡੇ ਬੈੱਡਰੂਮ ਤਕ ਪਹੁੰਚ ਗਿਆ ਹੈ। ਤੁਸੀਂ ਆਪਣੇ ਬੈੱਡਰੂਮ ’ਚ ਜੋ ਪਰਸਨਲ ਗੱਲਾਂ ਕਰਦੇ ਹੋ, ਉਹ ਵੀ ਗੂਗਲ ਦੇ ‘ਕੰਨਾਂ’ ਤੋਂ ਬਚੀਆਂ ਨਹੀਂ ਹਨ, ਯਾਨੀ ਗੂਗਲ ਤੁਹਾਡੇ ਬੈੱਡਰੂਮ ਦੀਆਂ ਪਰਸਨਲ ਗੱਲਾਂ ਵੀ ਸੁਣ ਰਿਹਾ ਹੈ। ਇਕ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਗੂਗਲ ਲਈ ਕੰਮ ਕਰਨ ਵਾਲੇ ਕਰਮਚਾਰੀ ਸਮਾਰਟਫੋਨ, ਹੋਮ ਸਪੀਕਰ ਅਤੇ ਸਕਿਓਰਿਟੀ ਕੈਮਰਿਆਂ ’ਤੇ ਗੂਗਲ ਅਸਿਸਟੈਂਟ ਰਾਹੀਂ ਤੁਹਾਡੇ ਬੈੱਡਰੂਮ ਦੀਆਂ ਸਾਰੀਆਂ ਗੱਲਾਂ ਨੂੰ ਗੁੱਪਤ ਰੂਪ ਨਾਲ ਸੁਣ ਰਹੇ ਹਨ। ਇਸ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਰਿਕਾਰਡਿੰਗ ਨਾਲ ਯੂਜ਼ਰਜ਼ ਨੂੰ ਪ੍ਰਾਈਵੇਸੀ ’ਤੇ ਗੰਭੀਰ ਸਵਾਲ ਉੱਠਦੇ ਹਨ। 

PunjabKesari

ਗੂਗਲ ਹੋਮ ਸਪੀਕਰ ’ਤੇ ਰਿਕਾਰਡ ਹੋ ਰਹੀ ਗੱਲਬਾਤ
ਬੈਲਜੀਅਮ ਦੇ ਬ੍ਰਾਡਕਾਸਟ ਵੀ.ਆਰ.ਟੀ. ਐੱਨ.ਡਬਲਯੂ.ਐੱਸ. ਦੇ ਅਨੁਸਾਰ, ਗੂਗਲ ਹੋਮ ਸਪੀਕਰ ਦੇ ਨਾਲ ਯੂਜ਼ਰਜ਼ ਦੀ ਗੱਲਬਾਤ ਰਿਕਾਰਡ ਕੀਤੀ ਜਾ ਰਹੀ ਹੈ ਅਤੇ ਆਡੀਓ ਕਲਿੱਕ ਸਬ-ਕਾਨਟਰੈਕਟਸ ਨੂੰ ਭੇਜੇ ਜਾ ਰਹੇ ਹਨ, ਜੋ ਗੂਗਲ ਦੀ ਸਪੀਚ ਰਿਕੋਗਨੀਸ਼ਨ ’ਚ ਸੁਧਾਰ ਲਈ ਆਡੀਓ ਫਾਇਲਾਂ ਨੂੰ ਬਾਅਦ ’ਚ ਇਸਤੇਮਾਲ ਕਰਨ ਲਈ ਟ੍ਰਾਂਸਕ੍ਰਿਪਟ ਕਰ ਰਹੇ ਹਨ। ਇਕ ਵਿਸਿਲਬਲੋਅਰ ਦੀ ਮਦਦ ਨਾਲ ਵੀ.ਆਰ.ਟੀ. ਐੱਨ.ਡਬਲਯੂ.ਐੱਸ. ਗੂਗਲ ਅਸਿਸਟੈਂਟ ਰਾਹੀਂ ਰਿਕਾਰਡ ਕੀਤੇ ਗਏ ਇਕ ਹਜ਼ਾਰ ਤੋਂ ਜ਼ਿਆਦਾ ਅੰਸ਼ਾਂ ਨੂੰ ਸੁਣਨ ’ਚ ਸਮਰੱਥ ਰਿਹਾ। 

PunjabKesari

ਲੋਕਾਂ ਦੀ ਪਛਾਣ ਕਰਨਾ ਵੀ ਹੋਇਆ ਆਸਾਨ
ਬੁੱਧਵਾਰ ਨੂੰ ਜਾਰੀ ਹੋਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਰਿਕਾਰਡਿੰਗ ’ਚ ਅਸੀਂ ਪਤਾ ਅਤੇ ਸੰਵੇਦਨਸ਼ੀਲ ਜਾਣਕਾਰੀ ਸਾਫ ਸੁਣ ਸਕਦੇ ਹਾਂ। ਇਸ ਨਾਲ ਗੱਲਬਾਤ ’ਚ ਸ਼ਾਮਲ ਲੋਕਾਂ ਦੀ ਪਛਾਣ ਕਰਨਾ ਅਤੇ ਆਡੀਓ ਰਿਕਾਰਡਿੰਗ ਨਾਲ ਉਸ ਦਾ ਮੈਚ ਕਰਨਾ ਆਸਨ ਹੋ ਗਿਆ ਹੈ। ਵੀ.ਆਰ.ਟੀ. ਨੇ ਕਿਹਾ ਕਿ ਬਹੁਤ ਸਾਰੇ ਪੁਰਸ਼ਾਂ ਨੇ ਪੋਰਨ ਸਰਚ ਕੀਤਾ, ਪਤੀ-ਪਤਨੀ ਵਿਚਾਲੇ ਬਿਹਸ ਅਤੇ ਇਥੋਂ ਤਕ ਹੀ ਇਕ ਮਾਮਲਾ ਜਿਸ ਵਿਚ ਇਕ ਮਹਿਲਾ ਐਮਰਜੈਂਸੀ ਦੀ ਹਾਲਤ ’ਚ ਸੀ। ਇਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਸਾਨੂੰ ਰਿਕਾਰਡਿੰਗ ਤੋਂ ਲੱਗਾ। 

PunjabKesari

ਪੂਰੀ ਦੁਨੀਆ ਦੀ ਰਿਕਾਰਡਿੰਗ ਮੌਜੂਦ
ਇਸ ਤੋਂ ਵੀ ਜ਼ਿਆਦਾ ਚਿੰਤਾਜਨਕ ਗੱਲ ਇਹ ਹੈ ਕਿ ਵਿਸਿਲਬਲੋਅਰ ਨੇ ਵੀ.ਆਰ.ਟੀ. ਨੂੰ ਜਿਸ ਪਲੇਟਫਾਰਮ ਨੂੰ ਦਿਖਾਇਆ ਸੀ, ਉਸ ਕੋਲ ਪੂਰੀ ਦੁਨੀਆ ਦੀ ਰਿਕਾਰਡਿੰਗ ਮੌਜੂਦ ਸੀ। ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈ.ਡੀ.ਸੀ.) ਮੁਤਾਬਕ, ਅਮੇਜ਼ਨ ਈਕੋ 2018 ’ਚ 59 ਫੀਸਦੀ ਹਿੱਸੇਦਾਰੀ ਦੇ ਨਾਲ ਭਾਰਤੀ ਸਮਾਰਟ ਸਪੀਕਰ ਬਾਜ਼ਾਰ ’ਚ ਟਾਪ ’ਤੇ ਰਿਹਾ, ਇਸ ਤੋਂ ਬਾਅਦ ਗੂਗਲ ਹੋਮ 39 ਫੀਸਦੀ ਯੂਨਿਟ ਸ਼ੇਅਰ ਦੇ ਨਾਲ ਮੌਜੂਦਾ ਰਿਹਾ। ਦੇਸ਼ ’ਚ 2018 ’ਚ ਕੁਲ 753 ਹਜ਼ਾਰ ਈਕਾਈਆਂ ਭੇਜੀਆਂ ਗਈਆਂ। ਗੂਗਲ ਹੋਮ ਦੇ ਮਿਨੀ ਅਤੇ ਹੋਰ ਸਾਰੇ ਸਮਾਰਟ ਸਪੀਕਰ ਮਾਡਲ ਵਿਕ ਗਏ ਅਤੇ ਉਹ ਇਕ ਪ੍ਰਮੁੱਖ ਸੈਲਰ ਦੇ ਰੂਪ ’ਚ ਉਭਰਿਆ। 

ਗੂਗਲ ਦਾ ਬਿਆਨ
ਇਸ ਗੰਭੀਰ ਮਾਮਲੇ ਬਾਰੇ ਗੂਗਲ ਦੇ ਇਕ ਅਧਿਕਾਰੀ ਡੇਵਿਡ ਮਾਨਸੀਸ ਨੇ ਕਿਹਾ ਕਿ ਸਾਡੇ ਪ੍ਰਾਈਵੇਸੀ ਅਤੇ ਸਕਿਓਰਿਟੀ ਰਿਸਪਾਂਸ ਟੀਮ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹ ਇਸ ਦੀ ਜਾਂਚ ਕਰਕੇ ਜ਼ਰੂਰੀ ਐਕਸ਼ਨ ਲੈਣਗੇ। ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਣ ਲਈ ਅਸੀਂ ਸਾਰੀਆਂ ਚੀਜ਼ਾਂ ਨੂੰ ਫਿਰ ਤੋਂ ਚੈੱਕ ਕਰ ਰਹੇ ਹਾਂ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ। ਜ਼ਿਕਰਯੋਗ ਹੈ ਕਿ ਗੂਗਲ ਆਪਣੇ ਯੂਜ਼ਰਜ਼ ਨੂੰ ਇਸ ਗੱਲ ਦਾ ਭਰੋਸਾ ਦਿੰਦਾ ਹੈ ਕਿ ਉਨ੍ਹਾਂ ਦੁਆਰਾ ਭੇਜੇ ਜਾਣ ਵਾਲੇ ਆਡੀਓ ਰਿਕਾਰਡਿੰਗ ਰੀਵਿਊ ਪ੍ਰੋਸੈਸ ਦਾ ਹਿੱਸਾ ਨਹੀਂ ਹੁੰਦੇ। ਹਾਲਾਂਕਿ, ਵੀ.ਆਰ.ਟੀ. ਐੱਨ.ਡਬਲਯੂ.ਐੱਸ. ਨੇ ਰਿਕਾਰਡਿੰਗ ਦੇ ਕੰਟੈਂਟ ਦੇ ਆਧਾਰ ’ਤੇ ਕੁਝ ਲੋਕਾਂ ਦੀ ਪਛਾਣ ਕਰ ਲਈ ਸੀ।

PunjabKesari

ਕੀ ਹੈ ਬਚਣ ਦਾ ਤਰੀਕਾ
ਸਿੱਧੇ ਤੌਰ ’ਤੇ ਕਿਹਾ ਜਾਵੇ ਤਾਂ ਸਮਾਰਟ ਡਿਵਾਈਸ ਅਜੇ ਉਨੇ ਸਮਾਰਟ ਨਹੀਂ ਹੋਏ ਕਿ ਬਿਨਾਂ ਸਾਡੇ ਇਨਪੁਟ ਦਿੱਤੇ ਕੰਮ ਕਰਨ। ਇਨ੍ਹਾਂ ਡਿਵਾਈਸਿਜ਼ ਨੂੰ ਕੰਮ ਕਰਨ ਲਈ ਹਿਊਮਨ ਇਨਪੁਟ ਦੀ ਲੋੜ ਪੈਂਦੀ ਹੈ। ਅਜਿਹੇ ’ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪਰਸਨਲ ਗੱਲਾਂ ਨੂੰ ਸੁਣ ਕੇ ਕੋਈ ਰਿਕਾਰਡ ਨਾ ਕਰੋ ਤਾਂ ਇਸ ਲਈ ਇਨ੍ਹਾਂ ਡਿਵਾਈਸਿਜ਼ ਤੋਂ ਦੂਰ ਰਹਿਣਾ ਹੀ ਠੀਕ ਹੋਵੇਗਾ। ਜੇਕਰ ਤੁਸੀਂ ਖੁਦ ਨੂੰ ਇਨ੍ਹਾਂ ਡਿਵਾਈਸਿਜ਼ ਤੋਂ ਦੂਰ ਨਹੀਂ ਕਰ ਸਕਦੇ ਤਾਂ ਬਿਹਤਰ ਹੋਵੇਗਾ ਕਿ ਪ੍ਰਾਈਵੇਟ ਗੱਲਬਾਤ ਦੌਰਾਨ ਆਪਣੇ ਗੂਗਲ ਹੋਮ ਨੂੰ ਅਨਪਲੱਗ ਕਰਨ ਦੇ ਨਾਲ ਹੀ ਸਮਾਰਟਫੋਨ ’ਤੇ ਗੂਗਲ ਅਸਿਸਟੈਂਟ ਨੂੰ ਡਿਸੇਬਲ ਕਰ ਦਿਓ।


Related News