ਗੂਗਲ ਨੇ ਸਟਾਰਟ ਅੱਪ ਕੰਪਨੀ ਕੈਗਲ ਨੂੰ ਖਰੀਦਿਆ

Friday, Mar 10, 2017 - 11:51 AM (IST)

ਗੂਗਲ ਨੇ ਸਟਾਰਟ ਅੱਪ ਕੰਪਨੀ ਕੈਗਲ ਨੂੰ ਖਰੀਦਿਆ

ਜਲੰਧਰ- ਤਕਨੀਕੀ ਕੰਪਨੀ ਗੂਗਲ ਨੇ ਕੈਗਲ ਦੀ ਐਕਵਾਇਰਮੈਂਟ ਦਾ ਐਲਾਨ ਕੀਤਾ ਹੈ। ਕੈਗਲ ਇਕ ਸਟਾਰਟਅਪ ਕੰਪਨੀ ਹੈ ਜੋ ਅੰਕੜੇ ਅਤੇ ਸਟੈਟਿਕਸ ਬਾਰੇ ਜਾਣਕਾਰੀ ਦੇਣ ਵਾਲੇ ਵਿਗਿਆਨੀਆਂ ਨੂੰ ਇਕ ਮੰਚ ਪ੍ਰਦਾਨ ਕਰਦੀ ਹੈ। ਹਾਲਾਂਕਿ ਗੂਗਲ ਨੇ ਕਲਾਊਡ ਨੈਕਸਟ 2017 ਸੰਮੇਲਨ ਦੌਰਾਨ ਕੀਤੇ ਗਏ ਇਸ ਸੌਦੇ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਹੈ।

 

ਗੂਗਲ ਕਲਾਊਡ ਦੇ ਚੇਅਰਮੈਨ ਵਿਗਿਆਨੀ (ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ) ਫੇਈ ਫੇਈ ਲੀ ਨੇ ਕਿਹਾ, ''''ਕੈਗਲ ਫਿਲਹਾਲ ਆਪਣਾ ਸੁਤੰਤਰ ਬਰਾਂਡ ਬਣਾਈ ਰੱਖੇਗੀ, ਕੰਪਨੀ ਨੇ ਅੰਕੜਿਆਂ ਅਤੇ ਸਟੈਟਿਕਸ ਦੇ ਲੋਕਤੰਤਰੀਕਰਨ ''ਚ ਯੋਗਦਾਨ ਦਿੱਤਾ ਹੈ, ਇਸਦੇ ਨਾਲ ਹਿੱਸੇਦਾਰੀ ਸਾਡੇ ਲਈ ਕਾਫ਼ੀ ਪਾਜ਼ੀਟਿਵ ਹੋਣ ਜਾ ਰਹੀ ਹੈ।'''' ਕੈਗਲ ਦਾ ਗਠਨ 2010 ''ਚ ਹੋਇਆ ਅਤੇ ਇਹ ਡਾਟਾ ਵਿਗਿਆਨੀਆਂ ਅਤੇ ਮਸ਼ੀਨ ਬਾਰੇ ਸਿੱਖਣ ਵਾਲੇ ਪ੍ਰੇਸ਼ਾਨ ਲੋਕਾਂ ਦਾ ਵੱਡਾ ਮੰਚ ਹੈ। 


Related News