ਫਿੱਟ ਰਹਿਣ ''ਚ ਮਦਦ ਕਰੇਗੀ ਗੂਗਲ ਦੀ ਨਵੀਂ ਕੈਲੇਂਡਰ ਐਪ
Saturday, Jan 21, 2017 - 06:54 PM (IST)
.jpg)
ਜਲੰਧਰ - ਗੂਗਲ ਨੇ ਕੈਲੇਂਡਰ ਐਪ ਦੇ ਗੋਲ ਫੀਚਰ ਨੂੰ ਗੂਗਲ ਫਿੱਟ ਅਤੇ ਐਪਲ ਹੈਲਥ ਐਪਲੀਕੇਸ਼ਨ ਨਾਲ ਇੰਟੀਗ੍ਰੇਟ ਕਰ ਦਿੱਤਾ ਹੈ। ਜਿਸ ਦੇ ਨਾਲ ਹੁਣ ਯੂਜ਼ਰ ਅਸਾਨੀ ਨਾਲ ਆਪਣੇ ਫਿਟਨੈੱਸ ਸੰਬੰਧੀ ਡਾਟਾ ਨੂੰ ਟ੍ਰੈਕ ਕਰ ਸਕਣਗੇ। ਇਸ ਫੀਚਰ ਨਾਲ ਆਈਫੋਨ ਅਤੇ ਐਂਡ੍ਰਾਇਡ ਯੂਜ਼ਰ ਦੀ ਐਕਟੀਵਿਟੀ ਆਟੋਮੈਟਿਕਲੀ ਰਿਕਾਰਡ ਹੋ ਜਾਵੇਗੀ ਜਿਸ ਤੋਂ ਬਾਅਦ ਗੂਗਲ ਕੈਲੇਂਡਰ ਐਪ ਇਸ ਨੂੰ ਆਟੋਮੈਟਿਕਲੀ ਗੋਲਸ ਐਜ਼ ਡਨ ਦੇ ਤੌਰ ''ਤੇ ਮਾਰਕ ਕਰ ਦੇਵੇਗੀ।
ਗੂਗਲ ਨੇ ਕਿਹਾ ਹੈ ਕਿ, ਜੇਕਰ ਤੁਸੀਂ ਸਵੇਰੇ 6.30 ਵਜੇ ਦੌੜਨ ਲਈ ਟੀਚਾ ਨਿਰਧਾਰਤ ਕਰਦੇ ਹੋ, ਪਰ ਤੁਸੀਂ 7 ਵਜੇ ਤੱਕ ਇਸ ਨੂੰ ਪੂਰਾ ਨਹੀਂ ਕਰਦੇ, ਤਾਂ ਕੈਲੇਂਡਰ ਐਪ ਇਸ ਨੂੰ ਤੁਹਾਡੇ ਮੁਤਾਬਕ ਐਡਸਟ ਕਰੇਗੀ ਅਤੇ ਤੁਹਾਡੀ ਐਕਟੀਵਿਟੀ ਲਈ ਸਭ ਤੋਂ ਬਿਹਤਰ ਸਮਾਂ ਲੱਭਣ ''ਚ ਮਦਦ ਕਰੇਗੀ।
ਜ਼ਿਕਰਯੋਗ ਹੈ ਕਿ ਗੂਗਲ ਨੇ ਪਿਛਲੇ ਸਾਲ ਅਕਤੂਬਰ ''ਚ ਗੂਗਲ ਫਿੱਟ ਐਪ ''ਚ ਗੋਲਸ ਫੀਚਰ ਨੂੰ ਐਡ ਕੀਤਾ ਸੀ ਜਿਸ ''ਚ ਯੂਜ਼ਰ ਨੂੰ ਆਪਣੇ ਗੋਲਸ ਨੂੰ ਪੂਰਾ ਕਰਨ ਤੋਂ ਬਾਅਦ ਹਰ ਵਾਰ ਮੈਨੂਅਲੀ ਮਾਰਕ ਕਰਨ ਦੀ ਜ਼ਰੂਰਤ ਪੈਂਦੀ ਸੀ, ਪਰ ਹੁਣ ਲੇਟੈਸਟ ਅਪਡੇਟ ਦੇ ਆ ਜਾਣ ਨਾਲ ਟਾਸਕ ਮਾਰਕ ਕਰਨ ''ਚ ਹੋਰ ਵੀ ਅਸਾਨ ਹੋ ਗਈ ਹੈ।