ਸਮਾਰਟ ਡਿਸਪਲੇਅ 'ਚ ਬਦਲ ਜਾਵੇਗਾ ਤੁਹਾਡਾ ਫੋਨ, ਗੂਗਲ ਨੇ ਲਿਆਂਦਾ ਇਹ ਨਵਾਂ ਫੀਚਰ

11/18/2019 2:24:53 PM

ਨਵੀਂ ਦਿੱਲੀ : ਗੂਗਲ ਨੇ ਐਂਡਰਾਇਡ ਯੂਜ਼ਰਸ ਨੂੰ ਤੋਹਫਾ ਦੇਣ ਲਈ ਗੂਗਲ ਅਸਿਸਟੇਂਟ ਵਿਚ ਐਂਬਿਏਂਟ ਮੋਡ ਫੀਚਰ ਨੂੰ ਸ਼ਾਮਲ ਕਰ ਇਸ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਮੋਬਾਇਲ ਸਾਫਟਵੇਅਰ ਡਿਵੈਲਪਮੈਂਟ ਕਮਿਊਨਿਟੀ XDA ਡਿਵੈਲਪਰਜ਼ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਐਂਬਿਏਂਟ ਮੋਡ ਦੇ ਜ਼ਰੀਏ ਯੂਜ਼ਰ ਆਪਣੇ ਫੋਨ ਦੀ ਡਿਸਪਲੇਅ ਨੂੰ ਕੈਲੰਡਰ, ਕਰੰਟ ਵੈਦਰ, ਨੋਟੀਫਿਕੇਸ਼ਨ, ਰਿਮਾਈਂਡਰਜ਼ ਅਤੇ ਮਿਊਜ਼ਿਕ ਕੰਟਰੋਲਰ ਵਿਚ ਬਦਲ ਸਕਣਗੇ। ਇਸ ਤੋਂ ਇਲਾਵਾ ਕਈ ਅਹਿਮ ਜਾਣਕਾਰੀਆਂ ਨੂੰ ਵੀ ਫੋਨ ਦੀ ਡਿਸਪਲੇਅ 'ਤੇ ਹੀ ਦੇਖਿਆ ਜਾ ਸਕੇਗਾ।

ਸਭ ਤੋਂ ਪਹਿਲਾਂ ਇਨ੍ਹਾਂ ਡਿਵਾਈਸਿਸ 'ਚ ਮਿਲੇਗਾ ਇਹ ਫੀਚਰ
PunjabKesari

ਐਂਬਿਏਂਟ ਮੋਡ ਫੀਚਰ ਨੂੰ ਸਭ ਤੋਂ ਪਹਿਲਾਂ 2 ਟੈਬਲੇਟਸ (ਲੈਨੋਵੋ ਸਮਾਰਟ ਟੈਬ M8 HD ਅਤੇ ਲੇਨੋਵੋ ਯੋਗਾ ਸਮਾਰਟ ਟੈਬ ) ਅਤੇ 2 ਸਮਾਰਟਪੋਨਜ਼ (ਨੋਕੀਆ 7.2 ਅਤੇ ਨੋਕੀਆ 6.2) ਵਿਚ ਦੇਖਿਆ ਜਾ ਸਕਦੇਗਾ। ਇਸ ਤੋਂ ਇਲਾਵਾ ਸ਼ਾਓਮੀ ਰੈੱਡ ਮੀ K20 Pro ਅਤੇ ਨੋਕੀਆ 5.1 ਸਮਾਰਟਫੋਨ ਵਿਚ ਵੀ ਇਸ ਫੀਚਰ ਦੇ ਮਿਲਣ ਦਾ ਦਾਅਵਾ ਕਾਤ ਜਾ ਰਿਹਾ ਹੈ।
ਰਿਪੋਰਟ ਮੁਤਾਬਕ ਐਂਬਿਏਂਟ ਮੋਡ ਫੀਚਰ ਦੇ ਲਾਈਵ ਹੋ ਜਾਣ ਤੋਂ ਬਾਅਦ ਯੂਜ਼ਰਸ ਐਂਡਰਾਇਡ 10 ਆਪਰੇਟਿੰਗ ਸਿਸਟਮ ਦੀ ਯੂਜ਼ਰ ਸੈਟਿੰਗਸ ਵਿਚ ਜਾ ਕੇ ਅਸਿਸਟੇਂਟ 'ਤੇ ਟੈਪ ਕਰ, ਉੱਥੋਂ ਹੇਅ ਗੁਗਲ ਕਹਿ ਕੇ ਇਸ ਨੂੰ ਐਕਟੀਵੇਟ ਕਰ ਸਕਦੇ ਹਨ।

ਇਸ ਤਰ੍ਹਾਂ ਕੰਮ ਕਰੇਗਾ ਇਹ ਫੀਚਰ
PunjabKesari

ਗੂਗਲ ਨੇ ਇਸ ਫੀਚਰ ਦੇ ਕੰਮ ਕਰਨ ਨੂੰ ਲੈ ਕੇ ਕਿਹਾ ਹੈ ਕਿ ਗੂਗਲ ਅਸਿਸਟੇਂਟ ਦਾ ਐਂਬਿਏਂਟ ਮੋਡ ਫੀਚਰ ਨਵਾਂ ਵਿਜ਼ਅਲ ਓਵਰ ਰਿਵਿਊ ਪ੍ਰਦਾਨ ਕਰੇਗਾ ਜਿਸ ਨਾਲ ਨੋਟੀਫਿਕੇਸ਼ਨ ਅਤੇ ਰਿਮਾਈਂਡਰਜ਼ ਦੇਖਣੇ ਹੋਰ ਵੀ ਆਸਾਨ ਹੋ ਜਾਣਗੇ।
ਇਸ ਫੀਚਰ ਦੇ ਜ਼ਰੀਏ ਤੁਸੀਂ ਲਾਕਸਕ੍ਰੀਨ 'ਤੇ ਪਲੇਅ ਲਿਸਟ ਚਾਲੂ ਕਰ ਸਕਦੇ ਹੋ।
ਇਸ ਦੇ ਜ਼ਰੀਏ ਸਮਾਰਟ ਹੋਮ ਡਿਵਾਈਸਿਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਸਮਾਰਟ ਫੋਨ 'ਤੇ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਤੁਸੀਂ ਆਪਣੇ ਫੋਨ ਦੀ ਸਕ੍ਰੀਨ ਨੂੰ ਇਕ ਪਰਸਨਲ ਡਿਜ਼ੀਟਲ ਫੋਟੋ ਫ੍ਰੇਮ ਵਿਚ ਬਦਲ ਸਕਦੇ ਹੋ, ਜੋ ਕਿ ਗੂਗਲ ਫੋਟੋਜ਼ ਅਕਾਊਂਟ ਨਾਲ ਲਿੰਕਡ ਹੋਵੇਗਾ।

ਹੋਰ ਐਂਡਰਾਇਡ ਸਮਾਰਟਫੋਨਜ਼ ਵਿਚ ਵੀ ਜਲਦੀ ਆਉਣ ਦੀ ਉਮੀਦ
PunjabKesari

ਇਸ ਫੀਚਰ ਨੂੰ ਸਭ ਤੋਂ ਪਹਿਲਾਂ ਗੂਗਲ ਨੇ ਆਪਣੇ ਪਿਕਸਲ ਸੀਰੀਜ਼ ਦੇ ਨਵੇਂ ਸਮਾਰਟਫੋਨਜ਼ ਪਿਕਸਲ 4 ਅਤੇ ਪਿਕਸਲ 4XL ਵਿਚ ਸ਼ਾਮਲ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੀਚਰ ਜਲਦੀ ਹੀ ਹੋਰ ਐਂਡਰਾਇਡ ਡਿਵਾਈਸਿਸ 'ਤੇ ਵੀ ਇਸਤੇਮਾਲ ਕਰਨ ਨੂੰ ਮਿਲੇਗਾ।


Related News