ਜਲਦ ਬੰਦ ਹੋਣ ਜਾ ਰਹੀ ਹੈ ਗੂਗਲ ਦੀ ਇਹ ਖ਼ਾਸ ਸੇਵਾ, ਹਜ਼ਾਰਾਂ ਲੋਕ ਹੋਣਗੇ ਪ੍ਰਭਾਵਿਤ

07/22/2021 1:13:01 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ‘ਗੂਗਲ ਬੁੱਕਮਾਰਕ’ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਗੂਗਲ ਦੀ ਬੁੱਕਮਾਰਕ ਸੇਵਾ 30 ਸਤੰਬਰ 2021 ਨੂੰ ਬੰਦ ਹੋਣ ਜਾ ਰਹੀ ਹੈ। ਗੂਗਲ ਬੁੱਕਮਾਰਕ ਨੂੰ 2005 ’ਚ ਲਾਂਚ ਕੀਤਾ ਗਿਆ ਸੀ ਅਤੇ ਇਸ ਨੂੰ ਹਜ਼ਾਰਾਂ ਲੋਕ ਇਸਤੇਮਾਲ ਕਰਦੇ ਹਨ। ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਗੂਗਲ ਬੁੱਕਮਾਰਕ, ਕ੍ਰੋਮ ਬ੍ਰਾਊਜ਼ਰ ਦਾ ਬੁੱਕਮਾਰਕ ਨਹੀਂ ਹੈ। 

ਗੂਗਲ ਬੁੱਕਮਾਰਕ ਦਾ ਡੋਮੇਨ www.google.com/bookmarks ਹੈ। ਇਸ ਡੋਮੇਨ ’ਤੇ ਵਿਜ਼ਿਟ ਕਰਦੇ ਹੀ ਤੁਹਾਨੂੰ ਇਕ ਮੈਸੇਜ ਮਿਲੇਗਾ ਜਿਸ ਵਿਚ ਲਿਖਿਆ ਗਿਆ ਹੈ, ‘Google Bookmarks, 30 ਸਤੰਬਰ, 2021 ਤੋਂ ਬਾਅਦ ਬੰਦ ਹੋ ਜਾਵੇਗਾ। ਆਪਣੇ ਬੁੱਕਮਾਰਕ ਨੂੰ ਸੇਵ ਕਰਨ ਲਈ ਐਕਸਪੋਰਟ ਬੁੱਕਮਾਰਕ ’ਤੇ ਕਲਿੱਕ ਕਰੋ।’

ਗੂਗਲ ਬੁੱਕਮਾਰਕ ’ਚ ਸੇਵ ਕੀਤੇ ਗਏ ਬੁੱਕਮਾਰਕ, ਲਿੰਕ ਅਤੇ ਨੋਟਸ ਕਿਸੇ ਵੀ ਹੋਰ ਡਿਵਾਈਸ ’ਚ ਐਕਸੈਸ ਕੀਤੇ ਜਾ ਸਕਦੇ ਹਨ। ਇਸ ਨੂੰ ਕਈ ਥਰਡ ਪਾਰਟੀ ਐਪਸ ਇਸਤੇਮਾਲ ਕਰਦੇ ਹਨ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਗੂਗਲ ਮੈਪਸ ’ਤੇ ਪਵੇਗਾ ਕਿਉਂਕਿ ਗੂਗਲ ਮੈਪਸ ’ਚ ਸੇਵ ਕੀਤੀ ਗਈ ਲੋਕੇਸ਼ਨ ਬੁੱਕਮਾਰਕ ਦੇ ਬੰਦ ਹੋਣ ਦੇ ਨਾਲ ਹੀ ਖਤਮ ਹੋ ਜਾਵੇਗੀ। 

ਇਹ ਵੀ ਪੜ੍ਹੋ– ਕੀ ਹੈ ਪੈਗਾਸਸ ਸਪਾਈਵੇਅਰ? ਕਿਵੇਂ ਕਰਦਾ ਹੈ ਤੁਹਾਡੀ ਜਾਸੂਸੀ, ਜਾਣੋ ਹਰ ਸਵਾਲ ਦਾ ਜਵਾਬ

ਇੰਝ ਸੇਵ ਕਰੋ ਆਪਣੇ ਬੁੱਕਮਾਰਕ
- ਸਭ ਤੋਂ ਪਹਿਲਾਂ Google.com/bookmarks ’ਤੇ ਜਾਓ।
- ਇਥੇ ਤੁਹਾਨੂੰ ਤੁਹਾਡੇ ਬੁੱਕਮਾਰਕ ਦਿਸਣਗੇ।
- ਹੁਣ ਤੁਹਾਨੂੰ Export Bookmarks ਦਾ ਆਪਸ਼ਨ ਦਿਸੇਗਾ। 
- ਇਸ ’ਤੇ ਕਲਿੱਕ ਕਰਕੇ ਤੁਸੀਂ ਬੁੱਕਮਾਰਕ ਨੂੰ ਕਿਸੇ ਹੋਰ ਥਾਂ ’ਤੇ ਸੇਵ ਕਰ ਸਕੋਗੇ। 

ਦੱਸ ਦੇਈਏ ਕਿ ਜੇਕਰ ਤੁਸੀਂ ਪਹਿਲਾਂ ਤੋਂ ਕੋਈ ਬੁੱਕਮਾਰਕ ਸੇਵ ਨਹੀਂ ਕੀਤਾ ਤਾਂ ਤੁਹਾਨੂੰ Export Bookmarks ਦਾ ਆਪਸ਼ਨ ਨਹੀਂ ਦਿਸੇਗਾ। 

ਇਹ ਵੀ ਪੜ੍ਹੋ– ਸੈਕਿੰਡ ਹੈਂਡ ਫੋਨ ਖ਼ਰੀਦਣ ਤੋਂ ਪਹਿਲਾਂ ਨਹੀਂ ਕੀਤਾ ਇਹ ਕੰਮ ਤਾਂ ਹੋ ਸਕਦੈ ਵੱਡਾ ਨੁਕਸਾਨ


Rakesh

Content Editor

Related News