ChatGPT ਨੂੰ ਟੱਕਰ ਦੇਵੇਗਾ Google Bard, ਇਨ੍ਹਾਂ ਯੂਜ਼ਰਜ਼ ਨੂੰ ਮਿਲ ਰਹੀ ਸਰਵਿਸ
Wednesday, Feb 08, 2023 - 11:54 AM (IST)
ਗੈਜੇਟ ਡੈਸਕ- ਸਰਚ ਇੰਜਣ ਮਾਰਕੀਟ 'ਚ ਗੂਗਲ ਸਭ ਤੋਂ ਵੱਡਾ ਪਲੇਅਰ ਹੈ। ਕੰਪਨੀ ਨੇ ਪਿਛਲੇ ਕਈ ਸਾਲਾਂ ਤੋਂ ਇਸ ਸੈਗਮੈਂਟ 'ਚ ਆਪਣਾ ਦਬਦਬਾ ਬਣਾਇਆ ਹੋਇਆ ਹੈ। ਲੱਖ ਕੋਸ਼ਿਸ਼ ਤੋਂ ਬਾਅਦ ਵੀ ਦੂਜੇ ਪਲੇਅਰ ਗੂਗਲ ਨੂੰ ਟੱਕਰ ਨਹੀਂ ਦੇ ਸਕੇ। ChatGPT ਦੀ ਐਂਟਰੀ ਤੋਂ ਬਾਅਦ ਗੂਗਲ ਨੂੰ ਇਕ ਖਤਰਾ ਮਹਿਸੂਸ ਹੋਇਆ। ਖਤਰਾ ਟੈਕਨਾਲੋਜੀ ਦੇ ਪਿਛੜਨ ਦਾ, ਇਸ ਰੇਸ 'ਚ ਪਿੱਛੇ ਹੋਣ ਦਾ।
ਸਰਚ ਇੰਜਣ ਦੀ ਰੇਸ ਹੋਵੇ ਜਾਂ ਫਿਰ ਏ.ਆਈ. ਚੈਟਬਾਟ, ਗੂਗਲ ਕਿਸੇ ਵੀ ਪਲੇਅਰ ਤੋਂ ਪਿਛੜਨਾ ਨਹੀਂ ਚਾਹੁੰਦੀ। ਇਹੀ ਕਾਰਨ ਹੈ ਕਿ ਕੰਪਨੀ ਨੇ ਸੋਮਵਾਰ ਨੂੰ ਆਪਣੇ ਚੈਟਬਾਟ ਦਾ ਐਲਾਨ ਕੀਤਾ। ਐਲਫਾਬੈਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਜਾਣਕਾਰੀ ਦਿੱਤੀ ਕਿ ਕੰਪਨੀ ਇਕ ਕਨਵਰਸੇਸ਼ਨ ਏ.ਆੀ. ਸਰਵਿਸ ਸ਼ੁਰੂ ਕਰ ਰਹੀ ਹੈ ਜਿਸਦਾ ਨਾਂ ਬਾਰਡ ਹੈ।
ਇਹ ਸਰਵਿਸ ਫਿਲਹਾਲ ਟੈਸਟ ਯੂਜ਼ਰਜ਼ ਲਈ ਜਾਰੀ ਕੀਤੀ ਗਈ ਹੈ, ਜੋ ਇਸ 'ਤੇ ਆਪਣਾ ਫੀਡਬੈਕ ਦੇਣਗੇ। ਟੈਸਟ ਯੂਜ਼ਰਜ਼ ਦੇ ਫੀਡਬੈਕ ਤੋਂ ਬਾਅਦ ਕੰਪਨੀ ਇਸ ਪਲੇਟਫਾਰਮ ਨੂੰ ਪਬਲਿਕ ਲਈ ਰਿਲੀਜ਼ ਕਰੇਗੀ। ਕੰਪਨੀ ਨੇ ChatGPT ਨੂੰ ਟੱਕਰ ਦੇਣ ਲਈ ਆਪਣੇ ਏ.ਆਈ. ਚੈਟਬਾਟ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਇਸਨੂੰ ਆਮ ਯੂਜ਼ਰਜ਼ ਤਕ ਪਹੁੰਚਣ 'ਚ ਸਮਾਂ ਲੱਗੇਗਾ। ਸੁੰਦਰ ਪਿਚਾਈ ਨੇ ਆਪਣੇ ਬਲਾਗ ਪੋਸਟ 'ਚ ਦੱਸਿਆ ਕਿ ਕਨਵਰਸੇਸ਼ਨ ਏ.ਆਈ. ਸਰਵਿਸ Bard LaMDA ਪਾਵਰਡ ਹੈ। ਯਾਨੀ LaMDA 'ਤੇ ਬੇਸਡ ਇਕ ਏ.ਆਈ. ਚੈਟਬਾਟ ਹੈ।
Bard 'ਚ ਕੀ ਹੋਵੇਗਾ ਖਾਸ
LaMDA (ਲੈਂਗਵੇਜ ਮਾਡਲ ਫਾਰ ਡਾਇਲਾਗ ਐਪਲੀਕੇਸ਼ਨ) 'ਤੇ ਗੂਗਲ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਕੰਪਨੀ ਨੇ ਇਸਨੂੰ ਦੋ ਸਾਲ ਪਹਿਲਾਂ ਪੇਸ਼ ਕੀਤਾ ਸੀ। ਸੁੰਦਰ ਪਿਚਾਈ ਨੇ ਆਪਣੇ ਬਲਾਗ 'ਚ ਗੂਗਲ ਦੇ ਚੈਟਬਾਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਦੱਸਿਆ ਹੈ।
ਉਨ੍ਹਾਂ ਦੱਸਿਆ ਕਿ ਬਾਰਡ 'ਚ ਯੂਜ਼ਰਜ਼ ਨੂੰ ਪਾਵਰ, ਇੰਟੈਲੀਜੈਂਸ ਅਤੇ ਕ੍ਰਿਏਟਿਵਿਟੀ ਦਾ ਕੰਬੀਨੇਸ਼ਨ ਦੇਖਣ ਨੂੰ ਮਿਲੇਗਾ। ਬਾਰਡ ਯੂਜ਼ਰਜ਼ ਤੋਂ ਮਿਲਣ ਵਾਲੇ ਰਿਸਪਾਂਸ ਅਤੇ ਵੈੱਬ 'ਤੇ ਮੌਜੂਦ ਜਾਣਕਾਰੀ ਦੀ ਮਦਦ ਨਾਲ ਨਾਲੇਜ ਇਕੱਠੀ ਕਰੇਗਾ। ਕੰਪਨੀ ਫਿਲਹਾਲ ਇਸ ਏ.ਆਈ. ਚੈਟਬਾਟ ਨੂੰ ਟੈਸਟਰਜ਼ ਲਈ ਰਿਲੀਜ਼ ਕਰਰਹੀ ਹੈ, ਜੋ LaMDA ਦਾ ਲਾਈਟਵੇਟ ਵਰਜ਼ਨ ਹੈ। ਮਾਈਕ੍ਰੋਸਾਫਟ ਵੀ ChatGPT ਨੂੰ ਆਪਣੇ ਸਰਚ ਇੰਜਣ ਬਿੰਜ ਨਾਲ ਜੋੜ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਪਲੇਟਫਾਰਮ ਚਰਚਾ 'ਚ ਬਣਿਆ ਹੋਇਆ ਹੈ।