ਗੂਗਲ ਨੇ ਭਾਰਤ ''ਚ ਲਾਂਚ ਕੀਤਾ AI ਬਾਰਡ, ChatGPT ਨੂੰ ਦੇਵੇਗਾ ਟੱਕਰ

05/11/2023 4:40:06 PM

ਗੈਜੇਟ ਡੈਸਕ- ਟੈੱਕ ਦਿੱਗਜ ਗੂਗਲ ਨੇ ਆਪਣੇ ਏ.ਆਈ. ਟੂਲ ਬਾਰਡ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਗੂਗਲ ਬਾਰਡ ਨੂੰ ਓਪਨ ਏ.ਆੀ. ਦੇ ਚੈਟਜੀਪੀਟੀ ਦੀ ਟੱਕਰ 'ਚ ਲਿਆਇਆ ਗਿਆ ਹੈ। ਗੂਗਲ ਦੀ ਕਨਵਰਸੇਸ਼ਨ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬਾਟ ਸਰਵਿਸ ਭਾਰਤ ਸਣੇ 180 ਤੋਂ ਵੱਧ ਦੇਸ਼ਾਂ 'ਚ ਕੀਤੀ ਜਾ ਰਹੀ ਹੈ। ਕੰਪਨੀ ਨੇ ਵੀਰਵਾਰ ਨੂੰ ਮਾਊਂਟੇਨ ਵਿਊ, ਕੈਲੀਫੋਰਨੀਆ 'ਚ ਕੰਪਨੀ ਦੇ ਦਫਤਰ 'ਚ ਆਯੋਜਿਤ ਆਪਣੀ ਸਾਲਾਨਾ ਡਿਵੈਲਪਰ ਕਾਨਫਰੰਸ Google I/O 'ਚ ਇਸਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਬਾਰਡ ਨੂੰ ਪਹਿਲੀ ਵਾਰ ਇਸੇ ਸਾਲ ਫਰਵਰੀ 'ਚ ਪੇਸ਼ ਕੀਤਾ ਗਿਆ ਸੀ।

ਸੀ.ਈ.ਓ. ਸੁੰਦਰ ਪਿਚਾਈ ਨੇ ਕੀਤਾ ਐਲਾਨ

ਭਾਰਤ ਸਣੇ ਦੁਨੀਆ ਭਰ ਦੇ 180 ਦੇਸ਼ਾਂ 'ਚ ਬਾਰਡ ਨੂੰ ਲਾਂਚ ਕੀਤਾ ਗਿਆ ਹੈ। ਇਹ ਐਲਾਨ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕੀਤਾ ਹੈ। ਪਿਚਾਈ ਨੇ ਏ.ਆਈ. ਟੂਲ ਬਾਰਡ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਜਿਵੇਂ-ਜਿਵੇਂ ਏ.ਆੀ. ਮਾਡਲ ਬਿਹਤਰ ਅਤੇ ਜ਼ਿਆਦਾ ਸਮਰੱਥ ਹੁੰਦੇ ਜਾ ਰਹੇ ਹਨ ਅਸੀਂ ਲੋਕਾਂ ਦੇ ਨਾਲ ਉਨ੍ਹਾਂ ਨੂੰ ਸਿੱਧਾ ਜੁੜਨ ਲਈ ਉਪਲੱਬਧ ਕਰਵਾ ਰਹੇ ਹਾਂ। ਬਾਰਡ ਦੇ ਨਾਲ ਸਾਡੇ ਕੋਲ ਇਹੀ ਮੌਕਾ ਹੈ- ਕਨਵਰਸੇਸ਼ਨ ਏ.ਆਈ. ਲਈ ਸਾਡੀ ਵਰਤੋਂ

ਕੀ ਹੈ ਬਾਰਡ

ਬਾਰਡ, ਗੂਗਲ ਦੀ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਚੈਟਬਾਟ ਸਰਵਿਸ ਹੈ, ਜੋ ਕਿ LaMDA ਤਕਨਾਲੋਜੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਸਨੂੰ ਕੰਪਨੀ ਨੇ ਸੀ.ਈ.ਓ. ਪਿਚਾਈ ਨੇ ਪਹਿਲਾਂ 'ਪ੍ਰਯੋਗਾਤਮਕ ਗੱਲਬਾਤ ਸੰਬੰਧੀ AI ਸੇਵਾ' ਯਾਨੀ ਐਕਸਪੈਰੀਮੈੰਟਲ ਕਰਨਵਰਸੇਸ਼ਨਲ ਏ.ਆੀ. ਸਰਵਿਸ ਕਿਹਾ ਸੀ ਅਤੇ ਹੁਣ ਇਸਨੂੰ ਜਨਤਕ ਵਰਤੋਂ ਲਈ ਲਾਂਚ ਕਰ ਦਿੱਤਾ ਗਿਆ ਹੈ। ਬਾਰਡ LaMDA ਅਤੇ ਗੂਗਲ ਦੇ ਆਪਣੇ ਕਨਵਰਸੇਸ਼ਨਲ ਏ.ਆਈ. ਚੈਟਬਾਟ 'ਤੇ ਆਧਾਰਿਤ ਹੈ। 

ChatGPT ਤੋਂ ਕਿਵੇਂ ਅਲੱਗ ਹੈ Bard

ਗੂਗਲ ਦੇ ਨਵੇਂ ਬਾਰਡ ਨੂੰ ChatGPT ਦੀ ਟੱਕਰ 'ਚ ਪੇਸ਼ ਕੀਤਾ ਗਿਆ ਹੈ ਪਰ ਇਨ੍ਹਾਂ ਦੋਵਾਂ ਏ.ਆਈ. ਟੂਲ 'ਚ ਸਮਾਨਤਾ ਦੇ ਨਾਲ ਬਹੁਤ ਫਰਕ ਵੀ ਹੈ। ਦਰਅਸਲ, ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ChatGPT, ਪਹਿਲਾਂ ਤੋਂ ਮੌਜੂਦਾ ਡਾਟਾ ਦੇ ਆਧਾਰ 'ਤੇ ਸਵਾਲਾਂ ਦੇ ਜਵਾਬ ਦਿੰਦਾ ਹੈ ਜਦਕਿ ਗੂਗਲ ਆਪਣੇ ਏ.ਆਈ. ਚੈਟਬਾਟ ਨੂੰ ਲੈਂਗਵੇਜ ਮਾਡਲ ਅਤੇ ਡਾਇਲਾਗ ਐਪਲੀਕੇਸ਼ਨ ਯਾਨੀ LaMDA ਨਾਲ ਸੰਚਾਲਿਤ ਹੈ। ਯਾਨੀ ਬਾਰਡ ਜ਼ਿਆਦਾ ਸਹੀ ਜਵਾਬ ਦੇ ਸਕਦਾ ਹੈ। ਗੂਗਲ ਦਾ ਕਹਿਣਾ ਹੈ ਸੀ ਕਿ ਬਾਰਡ ਨੂੰ ਵੱਡੇ ਲੈਂਗਵੇਜ ਮਾਡਲ ਦੀ ਪਾਵਰ, ਬੁੱਧੀਮਤਾ ਅਤੇ ਰਚਨਾਤਮਕਤਾ ਦੇ ਸੰਯੋਜਨ ਨਾਲ ਲੈਸ ਕੀਤਾ ਗਿਆ ਹੈ। ਸਿਰਫ ਇੰਨਾ ਹੀ ਨਹੀਂ ਬਾਰਡ ਨੂੰ ਇੰਝ ਡਿਵੈਲਪ ਕੀਤਾ ਗਿਆ ਹੈ ਕਿ ਇਹ ਟੂਲ ਯੂਜ਼ਰਜ਼ ਦੇ ਫੀਡਬੈਕ ਅਤੇ ਇੰਟਰਨੈੱਟ 'ਤੇ ਉਪਲੱਬਧ ਜਾਣਕਾਰੀ ਦੇ ਆਧਾਰ 'ਤੇ ਗਿਆਨ ਪ੍ਰਾਪਤ ਕਰੇਗਾ।


Rakesh

Content Editor

Related News