ਗੂਗਲ ਨੇ ਬੈਨ ਕੀਤੇ ਪਤਨੀ ਨੂੰ ਟ੍ਰੈਕ ਕਰਨ ਜਾਂ ਪਤੀ ਦੀ ਜਾਸੂਸੀ ਕਰਨ ਵਾਲੇ ਵਿਗਿਆਪਨ
Monday, Jul 13, 2020 - 10:51 AM (IST)
ਗੈਜੇਟ ਡੈਸਕ– ਗੂਗਲ ਨੇ ਆਪਣੀ ਐਡ ਪਾਲਿਸੀ ’ਚ ਬਦਲਾਅ ਕਰ ਦਿੱਤਾ ਹੈ ਅਤੇ ਹੁਣ ਆਉਣ ਵਾਲੇ ਸਮੇਂ ’ਚ ਤੁਹਾਨੂੰ ਪਤੀ ਦੀ ਜਾਸੂਸੀ ਕਰਵਾਉਣ ਜਾਂ ਫਿਰ ਪਤਨੀ ਦਾ ਫੋਨ ਟ੍ਰੈਕ ਕਰਨ ਵਾਲੇ ਵਿਗਿਆਪਨ ਨਹੀਂ ਵਿਖਾਈ ਦੇਣਗੇ। ਗੂਗਲ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਕੰਪਨੀ ਹੁਣ ਅਜਿਹੇ ਪ੍ਰੋਡਕਟਸ ਜਾਂ ਸੇਵਾਵਾਂ ਦੇ ਵਿਗਿਆਪਨ ਨਹੀਂ ਕਰੇਗੀ ਜੋ ਕਿ ਕਿਸੇ ਨੂੰ ਟ੍ਰੈਕ ਜਾਂ ਮਾਨੀਟਰ ਕਰਨ ਦਾ ਆਪਸ਼ਨ ਦੇਣਗੇ। ਟੈਕਸਟ ਮੈਸੇਜ, ਕਾਲਸ ਅਤੇ ਬ੍ਰਾਊਜ਼ਿੰਗ ਬਿਸਟਰੀ ਮਾਨੀਟਰ ਕਰਨ ਵਾਲੇ ਟੂਲਸ ਵੀ ਇਸੇ ਕੈਟਾਗਿਰੀ ’ਚ ਹੀ ਆਉਂਦੇ ਹਨ। ਗੂਗਲ ਨੇ ਕਿਹਾ ਹੈ ਕਿ ਜੋ ਜੀ.ਪੀ.ਐੱਸ. ਟ੍ਰੈਕਰ ਲੋਕਾਂ ਦੀ ਜਾਸੂਸੀ ਕਰਨ ਦਾ ਦਾਅਵਾ ਕਰਦੇ ਹਨ ਉਨ੍ਹਾਂ ਦੇ ਵਿਗਿਆਪਨ ਹੁਣ ਗੂਗਲ ਨਹੀਂ ਵਿਖਾਏਗੀ। ਇਨ੍ਹਾਂ ਉਪਕਰਣਾਂ ’ਚ ਆਡੀਓ ਰਿਕਾਰਡ, ਕੈਮਰਾ, ਡੈਸ਼ ਕੈਮ ਅਤੇ ਸਪਾਈ ਕੈਮਰਾ ਆਉਂਦੇ ਹਨ।
11 ਅਗਸਤ ਤੋਂ ਲਾਗੂ ਹੋ ਜਾਵੇਗੀ ਨਵੀਂ ਪਾਲਿਸੀ
ਗੂਗਲ ਨੇ ਕਿਹਾ ਹੈ ਕਿ ਪ੍ਰਾਈਵੇਟੀ ਇਨਵੈਸਟੀਗੇਸ਼ਨ ਸੇਵਾਵਾਂ ਅਤੇ ਪ੍ਰੋਡਕਟਸ ਦੇ ਵਿਗਿਆਪਨ ਬੈਨ ਨਹੀਂ ਕੀਤੇ ਜਾਣਗੇ, ਜਿਨ੍ਹਾਂ ਦੀ ਵਰਤੋਂ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਕਰਦੇ ਹਨ। ਗੂਗਲ ਦੀ ਇਹ ‘ਇਨੇਬਲਿੰਗ ਡਿਸਓਨੈਸਟ ਪਾਲਿਸੀ’ 11 ਅਗਸਤ ਤੋਂ ਲਾਗੂ ਹੋ ਜਾਵੇਗੀ।