ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਚਾਰ ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

07/11/2022 3:50:17 PM

ਗੈਜੇਟ ਡੈਸਕ– ਜੋਕਰ ਮਾਲਵੇਅਰ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ। 2017 ’ਚ ਇਸ ਦੀ ਪਹਿਲੀ ਵਾਰ ਪਛਾਣ ਹੋਈ ਸੀ। 2019 ’ਚ ਗੂਗਲ ਨੇ ਲੋਕਾਂ ਸਾਵਧਾਨ ਕਰਦੇ ਹੋਏ ਬਲਾਗ ਪੋਸਟ ਕੀਤਾ ਸੀ ਜਿਸ ਵਿਚ ਉਸ ਨੇ ਜੋਕਰ ਮਾਲਵੇਅਰ ਤੋਂ ਬਚਣ ਦੇ ਤਰੀਕੇ ਦੱਸੇ ਸਨ। ਹੁਣ ਇਹ ਜੋਕਰ ਮਾਲਵੇਅਰ ਫਿਰ ਤੋਂ ਵਾਪਸ ਆ ਗਿਆ ਹੈ। ਜੋਕਰ ਮਾਲਵੇਅਰ ਚਾਰ ਅਜਿਹੇ ਐਂਡਰਾਇਡ ਮੋਬਾਇਲ ਐਪਸ ’ਚ ਮਿਲਿਆ ਹੈ ਜਿਨ੍ਹਾਂ ਨੂੰ ਲੱਖਾਂ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਗੂਗਲ ਨੇ ਇਨ੍ਹਾਂ ਚਾਰੇ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਆਓ ਜਾਣਦੇ ਹਾਂ ਇਨ੍ਹਾਂ ਐਪਸ ਬਾਰੇ...

ਇਹ ਵੀ ਪੜ੍ਹੋ– ਇੰਝ ਬਣਾਓ ਇੰਸਟਾਗ੍ਰਾਮ ਰੀਲਜ਼: ਤੇਜ਼ੀ ਨਾਲ ਵਧਣਗੇ ਵਿਊਜ਼, ਲਾਈਕ ਤੇ ਫਾਲੋਅਰਜ਼

ਜੋਕਰ ਮਾਲਵੇਅਰ ਵਾਲੇ ਐਪਸ ਦੇ ਨਾਂ

ਸਕਿਓਰਿਟੀ ਰਿਸਰਚ ਕੰਪਨੀ Pradeo ਨੇ ਇਨ੍ਹਾਂ ਐਪਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਐਪਸ ਦੀ ਪਛਾਣ Smart SMS  Messages, Blood Pressure Monitor, Voice Languages Translator ਅਤੇ Quick Text SMS ਦੇ ਰੂਪ ’ਚ ਹੋਈ ਹੈ। ਜੇਕਰ ਤੁਹਾਡੇ ਫੋਨ ’ਚ ਵੀ ਇਨ੍ਹਾਂ ’ਚੋਂ ਕੋਈ ਅਜਿਹਾ ਐਪ ਹੈ ਤਾਂ ਤੁਹਾਨੂੰ ਤੁਰੰਤ ਡਿਲੀਟ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਐਪਸ ਨੂੰ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਇਨ੍ਹਾਂ ਸਾਰੇ ਐਪਸ ’ਚ ਜੋਕਰ ਮਾਲਵੇਅਰ ਹੈ। 

ਇਹ ਸਾਰੇ ਐਪਸ ਯੂਜ਼ਰਸ ਦੇ ਫੋਨ ’ਤੇ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਅਤੇ ਮੈਸੇਜ ਨੂੰ ਪੜ ਰਹੇ ਸਨ ਅਤੇ ਡਾਟਾ ਸਟੋਰ ਕਰ ਰਹੇ ਸਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਮਾਲਵੇਅਰ ਆਪਣੀ ਪਛਾਣ ਫੋਨ ’ਚ ਨਹੀਂ ਛੱਡਦਾ। ਅਜਿਹੇ ’ਚ ਕਿਸੇ ਨੂੰ ਭਨਕ ਤਕ ਨਹੀਂ ਲਗਦੀ ਕਿ ਉਨ੍ਹਾਂ ਦੇ ਫੋਨ ’ਚ ਮਾਲਵੇਅਰ ਹੈ। 

ਇਹ ਵੀ ਪੜ੍ਹੋ– iPhone ’ਚ ਹੋਵੇਗਾ ਵੱਡਾ ਬਦਲਾਅ, ਬਾਰਿਸ਼ ’ਚ ਵੀ ਕਰ ਸਕੋਗੇ ਟਾਈਪਿੰਗ!

ਹੁਮ ਤੁਹਾਨੂੰ ਕੀ ਕਰਨਾ ਚਾਹੀਦਾ ਹੈ

ਜੇਕਰ ਤੁਸੀਂ ਵੀ ਉਨ੍ਹਾਂ 1 ਲੱਖ ਲੋਕਾਂ ’ਚੋਂ ਇਕ ਹੋ ਜਿਨ੍ਹਾਂ ਨੇ ਇਨ੍ਹਾਂ ਚੋਂ ਕਿਸੇ ਵੀ ਇਕ ਐਪ ਨੂੰ ਡਾਊਨਲੋਡ ਕੀਤਾ ਹੈ ਤਾਂ ਫੋਨ ’ਚੋਂ ਤੁਰੰਤ ਡਿਲੀਟ ਕਰੋ। ਇਸ ਤੋਂ ਇਲਾਵਾ ਗੂਗਲ ਪਲੇਅ ਸਟੋਰ ’ਤੇ ਜਾਓ ਅਤੇ ਮੀਨੂੰ ’ਚ ਜਾ ਕੇ ਸਾਰੇ ਸਬਸਕ੍ਰਿਪਸ਼ਨ ਨੂੰ ਚੈੱਕ ਕਰੋ ਅਤੇ ਕੈਂਸਲ ਕਰੋ। ਫੋਨ ਦੇ ਫਾਈਲ ਮੈਨੇਜਰ ’ਚ ਜੇਕਰ ਕੋਈ ਅਜਿਹਾ ਫੋਲਡਰ ਦਿਸ ਰਿਹਾ ਹੈ ਜਿਸ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਉਸ ਨੂੰ ਵੀ ਡਿਲੀਟ ਕਰੋ।

ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਸ ਸਾਵਧਾਨ! ਇਹ ਵਾਇਰਸ ਖਾਲੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ, ਮਾਈਕ੍ਰੋਸਾਫਟ ਨੇ ਦਿੱਤੀ ਚਿਤਾਵਨੀ


Rakesh

Content Editor

Related News