ਐਂਡਰਾਇਡ ਯੂਜ਼ਰਜ਼ ਆਪਣੇ ਫੋਨ 'ਚੋਂ ਤੁਰੰਤ ਡਿਲੀਟ ਕਰਨ ਇਹ 36 ਐਪਸ, ਨਹੀਂ ਤਾਂ ਹੋ ਸਕਦੈ ਨੁਕਸਾਨ
Monday, Apr 17, 2023 - 03:47 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਐਂਡਰਾਇਡ ਯੂਜ਼ਰਜ਼ ਹੋ ਤਾਂ ਸਾਵਧਾਨ ਹੋ ਜਾਓ। ਸੁਰੱਖਿਆ ਮਾਹਿਰਾਂ ਨੂੰ ਐਂਡਰਾਇਡ ਫੋਨ ਲਈ ਇਕ ਨਵਾਂ ਥ੍ਰੈਡ ਮਿਲਿਆ ਹੈ, ਜਿਸ ਵਿਚ ਲੱਖਾਂ ਨੂੰਜ਼ਰ ਨੂੰ ਹੁਣ ਆਪਣੇ ਡਿਵਾਈਸ ਦੀ ਤੁਰੰਤ ਜਾਂਚ ਕਰਨ ਅਤੇ ਇਨ੍ਹਾਂ ਐਪ ਨੂੰ ਤੁਰੰਤ ਹਟਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਨਵੇਂ ਥ੍ਰੈਡ ਨੂੰ ਲੈ ਕੇ McAfee ਮੋਬਾਇਲ ਸਕਿਓਰਿਟੀ ਨੇ ਅਲਰਟ ਕੀਤਾ ਹੈ। McAfee ਦੀ ਟੀਮ ਦੁਆਰਾ ਦੇਖਿਆ ਗਿਆ ਲੇਟੈਸਟ ਹਮਲਾ ਸਾਫਟਵੇਅਰ ਲਾਈਬ੍ਰੇਰੀ ਦੇ ਨਾਲ ਲੋਕਪ੍ਰਸਿੱਧ ਐਪਲੀਕੇਸ਼ਨ ਨੂੰ ਇਨਫੈਕਟਿਡ ਕਰਨ 'ਚ ਸਮਰਥ ਹੈ ਅਤੇ ਸਮਾਰਟਫੋਨ 'ਚ ਤੁਹਾਡੀ ਸਹਿਮਤੀ ਦੇ ਬਿਨਾਂ ਪਰਫਾਰਮ ਕਰਨਾ ਸ਼ੁਰੂ ਕਰ ਦਿੰਦਾ ਹੈ।
ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ
ਖ਼ਤਰਨਾਕ ਹਨ ਇਹ ਮਲੀਸ਼ੀਅਸ ਐਪ
ਇਕ ਵਾਰ ਮਾਲਵੇਅਰ ਨਾਲ ਭਰਿਆ ਐਪ ਤੁਹਾਡੇ ਡਿਵਾਈਸ 'ਚ ਇੰਸਟਾਲ ਹੋ ਗਿਆ ਤਾਂ ਇਸ ਤੋਂ ਬਾਅਦ ਇਸਦੀ ਵਰਤੋਂ ਅਪਰਾਧੀਆਂ ਦੁਆਰਾ ਵਾਈ-ਫਾਈ ਹਿਸਟਰੀ ਦੇਖਣ ਲਈ ਕੀਤਾ ਜਾ ਸਕਦਾ ਹੈ। ਨਾਲ ਹੀ ਉਹ ਕਿਹੜੇ ਬਲੂਟੁੱਥ ਡਿਵਾਈਸ ਫੋਨ ਨਾਲ ਜੁੜਿਆ ਹੈ, ਕਿਹੜੇ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇੱਥੋਂ ਤਕ ਕਿ ਆਲੇ-ਦੁਆਲੇ ਦੇ ਜੀ.ਪੀ.ਐੱਸ. ਸਥਾਨਾਂ ਨੂੰ ਵੀ ਦੇਖ ਸਕਦੇ ਹਨ। ਇਸਦਾ ਮਤਲਬ ਹੈ ਕਿ ਇਕ ਹੈਕਰ ਜਾਣ ਸਕਦਾ ਹੈ ਕਿ ਤੁਸੀਂ ਕਿੱਥੇ ਗਏ ਹੋ।
ਸਿਰਫ਼ ਇੰਨਾ ਹੀ ਨਹੀਂ ਇਨ੍ਹਾਂ ਐਪ ਦੀ ਮਦਦ ਨਾਲ ਹੈਕਰ ਤੁਹਾਨੂੰ ਆਰਥਿਕ ਨੁਕਸਾਨ ਵੀ ਪਹੁੰਚਾ ਸਕਦੇ ਹਨ ਕਿਉਂਕਿ ਇਹ ਬਗ ਬੈਕਗ੍ਰਾਊਂਡ 'ਚ ਗਲਤ ਵਿਗਿਆਪਨਾਂ 'ਤੇ ਕਲਿੱਕ ਕਰਕੇ ਵਿਗਿਆਪਨ ਧੋਖਾਧੜੀ ਕਰਨ 'ਚ ਸਮਰਥ ਹੈ। ਇਸ ਤਰ੍ਹਾਂ ਦੇ ਹਮਲੇ ਨੂੰ ਡਿਵਾਈਸ ਨੂੰ ਸਲੋ ਕਰਨ ਲਈ ਵੀ ਜਾਣਿਆ ਜਾਂਦਾ ਹੈ। ਫੋਨ ਹਮੇਸ਼ਾ ਓਵਰਵਰਕ ਹੋ ਜਾਂਦੇ ਹਨ ਅਤੇ ਡਾਟਾ ਦੇ ਨਾਲ ਓਵਰਲੋਡ ਹੋ ਜਾਂਦੇ ਹਨ।
ਇਹ ਵੀ ਪੜ੍ਹੋ– Instagram 'ਤੇ Reels ਬਣਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ, ਮਿਲਿਆ ਟਿਕਟਾਕ ਵਰਗਾ ਇਹ ਸ਼ਾਨਦਾਰ ਟੂਲ
ਲੱਖਾਂ ਲੋਕਾਂ ਨੇ ਕੀਤਾ ਡਾਊਨਲੋਡ
ਨਵਾਂ ਖਤਰਾ ਇਸ ਲਈ ਵੀ ਖਤਰਨਾਕ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਮਲੀਸ਼ੀਅਸ ਐਪ ਨੂੰ ਲੱਖਾਂ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। McAfee ਨੇ ਪੁਸ਼ਟੀ ਕੀਤੀ ਹੈ ਕਿ ਰਿਸਰਚਰ ਟੀਮ ਨੂੰ 100 ਮਿਲੀਅਨ ਤੋਂ ਵੱਧ ਡਾਊਨਲੋਡ ਦੇ ਨਾਲ ਇਸ ਥਰਡ ਪਾਰਟੀ ਮਲੀਸ਼ੀਅਸ ਲਾਈਬ੍ਰੇਰੀ ਵਾਲੇ 60 ਤੋਂ ਵੱਧ ਐਪਲੀਕੇਸ਼ਨ ਮਿਲੇ ਹਨ। ਰਿਸਰਚਰਾਂ ਦੀ ਟੀਮ ਨੇ ਪਹਿਲਾਂ ਹੀ ਗੂਗਲ ਨੂੰ ਇਸ ਮੁੱਦੇ ਬਾਰੇ ਸੂਚਿਤ ਕਰ ਦਿੱਤਾ ਅਤੇ ਅਮਰੀਕੀ ਤਕਨਾਲੋਜੀ ਦਿੱਗਜ ਨੇ ਡਿਵੈਲਪਰ ਨੂੰ ਆਪਣੇ ਐਪ ਨੂੰ ਠੀਕ ਕਰਨ ਜਾਂ ਉਨ੍ਹਾਂ ਨੂੰ ਐਪ ਸਟੋਰ ਤੋਂ ਬੈਨ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ
McAfee ਨੂੰ ਇਨ੍ਹਾਂ ਡੋਮੇਨ ਵਾਲੇ ਐਪ 'ਚ ਮਿਲਿਆ ਵਾਇਰਸ
bhuroid.com
enestcon.com
htyyed.com
discess.net
gadlito.com
gerfane.com
visceun.com
onanico.net
ridinra.com
necktro.com
fuerob.com
phyerh.net
ojiskorp.net
rouperdo.net
tiffyre.net
superdonaldkood.com
soridok2kpop.com
methinno.net
goldoson.net
dalefs.com
openwor.com
thervide.net
soildonutkiel.com
treffaas.com
sorrowdeepkold.com
hjorsjopa.com
dggerys.com
ਇਹ ਵੀ ਪੜ੍ਹੋ– ਸਮਾਰਟਫੋਨ 'ਚ ਸੁਰੱਖਿਅਤ ਨਹੀਂ ਹੈ ਤੁਹਾਡਾ ਪਾਸਵਰਡ