ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 151 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

Monday, Nov 01, 2021 - 02:42 PM (IST)

ਗੈਜੇਟ ਡੈਸਕ– ਗੂਗਲ ਨੇ ਪਲੇਅ ਸਟੋਰ ਤੋਂ 151 ਖਤਰਨਾਕ ਐਪਸ ਨੂੰ ਹਟਾ ਦਿੱਤਾ ਹੈ। ਇਹ ਸਾਰੇ ਐਪਸ SMS ਐਪਸ ਸਨ। ਇਹ ਸਾਰੇ ਐਪਸ UltimaSMS ਕੈਂਪੇਨ ਦਾ ਹਿੱਸਾ ਸਨ। ਐੱਸ.ਐੱਮ.ਐੱਸ. ਤੋਂ ਇਲਾਵਾ ਇਸ ਲਿਸਟ ’ਚ ਕੀਬੋਰਡ, ਕੈਮਰਾ ਫਿਲਟਰ ਅਤੇ ਹੋਰ ਯੂਟਿਲਿਟੀ ਐਪਸ ਸ਼ਾਮਲ ਸਨ। ਇਸ ਲਿਸਟ ’ਚ ਕੁਝ ਐਪਸ ਅਜਿਹੇ ਵੀ ਸਨ ਜੋ ਯੂਜ਼ਰਸ ਤੋਂ ਪੈਸੇ ਲੈ ਕੇ ਪ੍ਰੀਮੀਅਮ ਸੇਵਾਵਾਂ ਦੇ ਰਹੇ ਸਨ। 

ਇਹ ਵੀ ਪੜ੍ਹੋ– 1 ਨਵੰਬਰ ਤੋਂ ਇਨ੍ਹਾਂ ਐਂਡਰਾਇਡ ਤੇ ਆਈਫੋਨ ਮਾਡਲਾਂ ’ਤੇ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ

ਇਨ੍ਹਾਂ ਸਾਰੇ ਐਪਸ ਬਾਰੇ ਸਾਈਬਰ ਸਕਿਓਰਿਟੀ ਫਰਮ Avast ਨੇ ਗੂਗਲ ਨੂੰ ਅਲਰਟ ਕੀਤਾ ਸੀ। ਇਨ੍ਹਾਂ ਸਾਰੇ ਐਪਸ ਨੂੰ ਗਲੋਬਲੀ 10.5 ਮਿਲੀਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ। ਇਹ ਐਪਸ ਯੂਜ਼ਰਸ ਦੇ ਪੈਸੇ ਚੋਰੀ ਕਰ ਰਹੇ ਸਨ ਅਤੇ ਬੈਂਕ ਨਾਲ ਸੰਬੰਧਿਤ ਜਾਣਕਾਰੀ ਵੀ ਹੈਕਰਾਂ ਕੋਲ ਪਹੁੰਚਾ ਰਹੇ ਸਨ। ਇਹ ਐਪਸ ਯੂਜ਼ਰਸ ਦੀ ਜਾਣਕਾਰੀ ਤੋਂ ਬਿਨਾਂ ਬੈਕਗ੍ਰਾਊਂਡ ’ਚ ਆਪਣਾ ਕੰਮ ਕਰ ਰਹੇ ਸਨ। 

UltimaSMS ਸਕੈਮ ਭਾਰਤ ਸਮੇਤ ਅਮਰੀਕਾ, ਪਾਕਿਸਤਾਨ, ਸਾਊਦੀ ਅਰਬ ਅਤੇ ਪੋਲੈਂਡ ਵਰਗੇ ਦੇਸ਼ਾਂ ’ਚ ਲੰਬੇ ਸਮੇਂ ਤੋਂ ਐਕਟਿਵ ਹੈ। ਇਨ੍ਹਾਂ ਐਪਸ ਰਾਹੀਂ ਯੂਜ਼ਰਸ ਦੀ ਲੋਕੇਸ਼ਨ, IMEI ਨੰਬਰ, ਮੋਬਾਇਲ ਨੰਬਰ ਅਤੇ ਦੇਸ਼ ਦੇ ਕੋਡ ਦੇ ਨਾਲ ਫੋਨ ਦੀ ਭਾਸ਼ਾ ਦੀ ਜਾਣਕਾਰੀ ਰਿਕਾਰਡ ਕੀਤੀ ਜਾਂਦੀ ਸੀ। ਓਪਨ ਹੁੰਦੇ ਹੀ ਇਹ ਐਪਸ ਯੂਜ਼ਰਸ ਤੋਂ ਫੋਨ ਨੰਬਰ, ਈ-ਮੇਲ ਆਈ.ਡੀ. ਵਰਗੀ ਜਾਣਕਾਰੀ ਮੰਗਦੇ ਸਨ। 

ਇਹ ਵੀ ਪੜ੍ਹੋ– WhatsApp ’ਚ ਆਇਆ ਨਵਾਂ ਫੀਚਰ, ਹੁਣ ਆਈਫੋਨ ਤੋਂ ਸਿੱਧਾ ਐਂਡਰਾਇਡ ’ਤੇ ਟ੍ਰਾਂਸਫਰ ਕਰ ਸਕੋਗੇ ਚੈਟ

ਜਿਵੇਂ ਹੀ ਫੋਨ ਨੰਬਰ ਅਤੇ ਈ-ਮੇਲ ਦੀ ਜਾਣਕਾਰੀ ਇਨ੍ਹਾਂ ਨੂੰ ਮਿਲਦੀ ਸੀ, ਇਹ ਹਰ ਮਹੀਨੇ ਲਈ 40 ਡਾਲਰ ਫੀਸ ਕੱਟ ਲੈਂਦੇ ਸਨ ਜੋ ਕਿ ਪ੍ਰੀਮੀਅਮ ਐੱਸ.ਐੱਮ.ਐੱਸ. ਸਰਵਿਸ ਦੇ ਨਾਂ ’ਤੇ ਹੁੰਦਾ ਸੀ। ਪੈਸੇ ਕੱਟਣ ਤੋਂ ਬਾਅਦ ਇਹ ਐਪਸ ਵਾਰ-ਵਾਰ ਕ੍ਰੈਸ਼ ਹੁੰਦੇ ਸਨ ਜਿਸ ਕਾਰਨ ਯੂਜ਼ਰਸ ਨੂੰ ਪ੍ਰੀਮੀਅਮ ਸਰਵਿਸ ਨਹੀਂ ਮਿਲ ਪਾਉਂਦੀ ਸੀ। Avast ਨੇ ਯੂਜ਼ਰਸ ਨੂੰ ਕਿਹਾ ਹੈ ਕਿ ਅਜਿਹੇ ਐਪਸ ਤੋਂ ਦੂਰ ਰਹਿਣ ਜੋ ਪ੍ਰੀਮੀਅਮ SMS ਸਰਵਿਸ ਦੇਣ ਦਾ ਦਾਅਵਾ ਕਰਦੇ ਹਨ। ਨਾਲ ਹੀ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ। 

ਇਹ ਵੀ ਪੜ੍ਹੋ– ਭਾਰਤ ’ਚ ਨਵੰਬਰ ਮਹੀਨੇ ਲਾਂਚ ਹੋਣਗੇ ਇਹ 5 ਸ਼ਾਨਦਾਰ ਸਮਾਰਟਫੋਨ


Rakesh

Content Editor

Related News