ਹੁਣ ਤੁਹਾਡੇ ਬੱਚਿਆਂ ਨੂੰ ਕਹਾਣੀਆਂ ਪੜ ਕੇ ਸੁਣਾਏਗਾ ‘ਗੂਗਲ ਅਸਿਸਟੈਂਟ’

04/27/2019 5:26:51 PM

ਗੈਜੇਟ ਡੈਸਕ– ਗੂਗਲ ਨਾਲ ਜੁੜੀ ਇਹ ਖਬਰ ਪੇਰੈਂਟਸ ਲਈ ਖਾਸ ਹੈ। ਜੇਕਰ ਤੁਸੀਂ ਬੱਚਿਆਂ ਨੂੰ ਸੌਣ ਤੋਂ ਪਹਿਲਾਂ ਕਹਾਣੀਆਂ ਪੜ ਕੇ ਨਹੀਂ ਸੁਣਾ ਸਕਦੇ ਤਾਂ ਗੂਗਲ ਅਸਿਸਟੈਂਟ ਦਾ ਨਵਾਂ ਫੀਚਰ ਤੁਹਾਡੇ ਬਹੁਤ ਕੰਮ ਦਾ ਹੈ। ਹੁਣ ਆਪਣੇ ਸਮਾਰਟਫੋਨ ’ਤੇ ਗੂਗਲ ਅਸਿਟੈਂਟ ਨੂੰ ਇਕ ਕਮਾਂਡ ਦੇਣ ਨਾਲ ਹੀ ਉਹ ਪੰਚਤੰਤਰ ਅਤੇ ਬਾਕੀ ਕਹਾਣੀਆਂ ਬੱਚਿਆਂ ਨੂੰ ਪੜ ਕੇ ਸੁਣਾ ਦੇਵੇਗਾ। ਫਿਲਹਾਲ ਗੂਗਲ ਅਸਿਸਟੈਂਟ ਸਿਰਫ ਅੰਗਰੇਜੀ ’ਚ ਕਹਾਣੀਆਂ ਸੁਣਾਏਗਾ। 

ਆਪਣੇ ਐਂਡਰਾਇਡ ਜਾਂ ਆਈ.ਓ.ਐੱਸ. ਡਿਵਾਈਸ ’ਤੇ ਗੂਗਲ ਅਸਿਸਟੈਂਟ ਨੂੰ ਸਿਰਫ ਇੰਨਾ ਕਹਿਣਾ ਹੈ ਹੈ, ‘'Hey Google, tell me a story' ਅਤੇ ਅਸਿਸਟੈਂਟ ਕਹਾਣੀਆਂ ਸੁਣਾਉਣ ਲੱਗੇਗਾ। ਇਹ ਕਹਾਣੀ ਕੋਈ ਵੀ ਹੋ ਸਕਦੀ ਹੈ। ਝੂਠ ਕਦੇ ਨਾ ਬੋਲੋ, ਲਾਲਚ ਨਾ ਕਰੋ, ਝਗੜਾ ਨਾ ਕਰੋ, ਅਜਿਹੇ ਸੰਦੇਸ਼ ਦੇਣ ਵਾਲੀਆਂ ਪੰਚਤੰਤਰ ਕਹਾਣੀਆਂ ਵੀ ਅਸਿਸਟੈਂਟ ਬੱਚਿਆਂ ਨੂੰ ਪੜ ਕੇ ਸੁਣਾ ਦੇਵੇਗਾ। 

ਗੂਗਲ ਨੇ ਅਸਿਸਟੈਂਟ ’ਚ ‘Tell me a story’ ਫੀਚਰ ਭਾਰਤ, ਆਸਟ੍ਰੇਲੀਆ, ਬ੍ਰਿਟੇਨ ਅਤੇ ਯੂਨਾਈਟਿਡ ਸਟੇਟਸ ’ਚ ਵੀਰਵਾਰ ਨੂੰ ਲਾਂਚ ਕੀਤਾ। ਗੂਗਲ ਅਸਿਸਟੈਂਟ ਦੇ ਪ੍ਰੋਡਕਟ ਮੈਨੇਜਰ ਐਰਿਕ ਲਿਓ ਨੇ ਬਲਾਗ ਪੋਸਟ ’ਚ ਦੱਸਿਆ ਕਿ ਬਿਹਤਰੀਨ ਕਹਾਣੀਆਂ ਸੁਣਾਉਣ ਲਈ ਤੁਹਾਡੇ ਐਂਡਰਾਇਡ ਜਾਂ ਆਈ.ਓ.ਐੱਸ. ’ਚ ਗੂਗਲ ਪਲੇਅ ਬੁੱਕਸ ਦਾ ਲੇਟੈਸਟ ਵਰਜਨ ਵੀ ਇੰਸਟਾਲ ਹੋਣਾ ਚਾਹੀਦਾ ਹੈ। 

ਦੱਸ ਦੇਈਏ ਕਿ ਫੀਚਰ ਨੂੰ ਸਭ ਤੋਂ ਪਹਿਲਾਂ 2018 ’ਚ ਪੇਸ਼ਕੀਤਾ ਗਿਆ ਸੀ ਪਰ ਪਹਿਲਾਂ ਇਹ ਸਿਰਫ ਗੂਗਲ ਹੋਮ ਡਿਵਾਈਸਿਜ਼ ’ਤੇ ਹੀ ਉਪਲੱਬਧ ਸੀ। ਇਸ ਫੀਚਰ ਤੋਂ ਬਾਅਦ ਅਸਿਸਟੈਂਟ ਦੀ ਮਦਦ ਨਾਲ ਪੰਚਤੰਤਰ ਤੋਂ ਲੈ ਕੇ ਬਾਕੀ ਕਿਤਾਬਾਂ ਦੀਆਂ ਪ੍ਰਸਿੱਧ ਕਹਾਣੀਆਂ ਵੀ ਸੁਣੀਆਂ ਜਾ ਸਕਣਗੀਆਂ। 


Related News