ਹੁਣ ਗੁੰਮ ਹੋਏ ਆਈਫੋਨ ਨੂੰ ਵੀ ਲੱਭੇਗਾ ਗੂਗਲ ਅਸਿਸਟੈਂਟ, ਜਾਣੋ ਕਿਵੇਂ

04/16/2021 2:37:31 PM

ਗੈਜੇਟ ਡੈਸਕ– ਹੁਣ ਤਕ ਆਈਫੋਨ ਨੂੰ ਲੱਭਣ ਲਈ ‘ਫਾਇੰਡ ਮਾਈ ਆਈਫੋਨ’ ਦਾ ਹੀ ਇਸਤੇਮਾਲ ਹੁੰਦਾ ਸੀ ਪਰ ਹੁਣ ਗੂਗਲ ਅਸਿਸਟੈਂਟ ਦੀ ਮਦਦ ਨਾਲ ਵੀ ਆਈਫੋਨ ਨੂੰ ਲੱਭਿਆ ਜਾ ਸਕੇਗਾ। ਗੂਗਲ ਨੇ ਆਪਣੇ ਅਸਿਸਟੈਂਟ ਲਈ ਨਵਾਂ ਫੀਚਰ ਲਾਂਚ ਕੀਤਾ ਹੈ ਜਿਸ ਨੂੰ ‘Finding Your Lost iPhone’ ਨਾਂ ਦਿੱਤਾ ਗਿਆ ਹੈ। ਹੁਣ ਤਕ ਆਈਫੋਨ ਯੂਜ਼ਰ ਫਾਇੰਡ ਮਾਈ ਆਈਫੋਨ ਰਾਹੀਂ ਆਪਣੇ ਆਈਫੋਨ ਨੂੰ ਲੱਭਦੇ ਸਨ। ਐਪਲ ਸਿਰੀ ਦੀ ਮਦਦ ਨਾਲ ਵੀ ਆਈਫੋਨ ਨੂੰ ਲੱਭਿਆ ਜਾ ਸਕਦਾ ਹੈ। ਐਪਲ ਸਿਰੀ ਫੋਨ ਨੂੰ ਰਿੰਗ ਵੀ ਕਰ ਸਕਦੀ ਹੈ। ਹੁਣ ਇਹੀ ਫੀਚਰ ਗੂਗਲ ਅਸਿਸਟੈਂਟ ’ਚ ਵੀ ਆ ਗਿਆ ਹੈ। 

ਇਹ ਵੀ ਪੜ੍ਹੋ– Xiaomi ਦੇ ਨਵੇਂ ਫੋਨ ’ਚ ਆਈ ਖ਼ਰਾਬੀ, ਯੂਜ਼ਰਸ ਪਰੇਸ਼ਾਨ

ਗੂਗਲ ਅਸਿਸਟੈਂਟ ਦੇ ਸੀਨੀਅਰ ਪ੍ਰੋਡਕਟ ਮੈਨੇਜਰ Lilian Rincon ਨੇ ਆਪਣੇ ਬਲਾਗ ’ਚ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਤੁਸੀਂ ਆਪਣੇ ਸਮਾਰਟ ਸਪੀਕਰ ਅਤੇ ਸਮਾਰਟ ਡਿਸਪਲੇਅ ਨੂੰ ਕਹਿ ਸਕਦੇ ਹੋ ਕਿ ‘Hey Google, find my phone,’ ਇਸ ਤੋਂ ਬਾਅਦ ਆਈਫੋਨ ਸਮੇਤ ਸਾਰੇ ਡਿਵਾਈਸਾਂ ਦੀ ਜਾਣਕਾਰੀ ਤੁਹਾਨੂੰ ਮਿਲੇਗੀ। ਇਕ ਵਾਰ ਨੋਟੀਫਿਕੇਸ਼ਨ ਆਨ ਕਰਨ ਤੋਂ ਬਾਅਦ ਗੂਗਲ ਹੋਮ ਐਪ ਤੁਹਾਨੂੰ ਫੋਨ ਦੀ ਰਿੰਗਟੋਨ ਬਾਰੇ ਜਾਣਕਾਰੀ ਦੇਵੇਗਾ। ਇਹ ਫੀਚਰ ਫੋਨ ਦੇ ਸਾਈਲੈਂਟ ਹੋਣ ਜਾਂ ਡੂ-ਨਾਟ ਡਿਸਟਰਬ ਫੀਚਰ ਦੇ ਆਨ ਹੋਣ ’ਤੇ ਵੀ ਕੰਮ ਕਰੇਗਾ। 

ਇਹ ਵੀ ਪੜ੍ਹੋ– 20 ਅਪ੍ਰੈਲ ਨੂੰ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋ ਸਕਦੈ ਨਵਾਂ ਆਈਪੈਡ

ਗੂਗਲ ਅਸਿਸਟੈਂਟ ਦੀ ਮਦਦ ਨਾਲ ਯੂਜ਼ਰਸ ਆਪਣੇ ਆਈਫੋਨ ਨੂੰ ਰਿੰਗ ਵੀ ਕਰ ਸਕਦੇ ਹਨ। ਫਾਇੰਡ ਮਾਈ ਡਿਵਾਈਸ ਦੀ ਤਰ੍ਹਾਂ ਗੂਗਲ ਅਸਿਸਟੈਂਟ ਵੀ ਮੈਪ ਵਿਖਾਏਗਾ। ਗੂਗਲ ਅਸਿਸਟੈਂਟ ਦਾ ਇਹ ਫੀਚਰ ਸਮਾਰਟ ਸਪੀਕਰ, ਕ੍ਰੋਮਕਾਸਟ ਤੇ ਐਂਡਰਾਇਡ ਫੋਨ ਅਤੇ ਟੈਬ ਸਾਰੇ ਡਿਵਾਈਸਾਂ ’ਤੇ ਕੰਮ ਕਰੇਗਾ।

ਇਹ ਵੀ ਪੜ੍ਹੋ– ਐਪਲ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਨੋਕੀਆ ਨੇ ਲਾਂਚ ਕੀਤਾ ਨਵਾਂ 5ਜੀ ਸਮਾਰਟਫੋਨ 


Rakesh

Content Editor

Related News