ਹੁਣ ਆਸਾਨੀ ਨਾਲ ਬੁੱਕ ਕਰ ਸਕੋਗੇ ਮੂਵੀ ਟਿਕਟ, ਗੂਗਲ ਲਿਆਇਆ ਨਵਾਂ ਫੀਚਰ
Monday, Nov 25, 2019 - 10:20 AM (IST)

ਗੈਜੇਟ ਡੈਸਕ– ਗੂਗਲ ਨੇ ਆਸਾਨੀ ਨਾਲ ਆਨਲਾਈਨ ਮੂਵੀ ਟਿਕਟ ਬੁੱਕ ਕਰਨ ਲਈ ਇਕ ਖਾਸ ਤਰ੍ਹਾਂ ਦੇ Duplex ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਨੂੰ ਡਿਵੈੱਲਪ ਕੀਤਾ ਹੈ। ਇਸ ਨੂੰ ਕੰਪਨੀ ਨੇ ਸਭ ਤੋਂ ਪਹਿਲਾਂ ਯੂ.ਐੱਸ. ਅਤੇ ਯੂ.ਕੇ. ਦੇ ਯੂਜ਼ਰਜ਼ ਲਈ ਹੀ ਉਪਲੱਬਧ ਕਰਨ ਦੀ ਜਾਣਕਾਰੀ ਦਿੱਤੀ ਹੈ।
- ਇਸ ਫੀਚਰ ਦਾ ਇਸਤੇਮਾਲ ਗੂਗਲ ਅਸਿਸਟੈਂਟ ਰਾਹੀਂ ਕੀਤਾ ਜਾ ਸਕੇਗਾ ਜਿਸ ਨਾਲ ਉਨ੍ਹਾਂ ਨੂੰ ਸਿਨੇਮਾ ਹਾਲਸ ’ਚ ਦਿਖਾਈਆਂ ਜਾ ਰਹੀਆਂ ਫਿਲਮਾਂ ਅਤੇ ਉਨ੍ਹਾਂ ਦੇ ਸ਼ੋਅ-ਟਾਈਮ ਦੀ ਸਹੀ ਜਾਣਕਾਰੀ ਮਿਲੇਗੀ।
- ਇਸ ਫੀਚਰ ਦਾ ਇਸਤੇਮਾਲ ਐਂਡਰਾਇਡ ਡਿਵਾਈਸ ’ਤੇ ਗੂਗਲ ਐਪ ’ਚ ਮੂਵੀ ਟਾਈਮ ਸਰਚ ਕਰ ਕੇ ਕੀਤਾ ਜਾ ਸਕਦਾ ਹੈ, ਉਥੇ ਹੀ ਗੂਗਲ ਅਸਿਸਟੈਂਟ ’ਚ 'Hey Google, showtimes for [movie] in Phoenix this weekend.' ਵਰਗੀ ਕਮਾਂਡ ਦੇ ਕੇ ਵੀ ਕੀਤਾ ਜਾ ਸਕਦਾ ਹੈ।
ਗੂਗਲ ਨੇ ਕੀਤੀ ਥਿਏਟਰਜ਼ ਨਾਲ ਸਾਂਝੇਦਾਰੀ
ਕੰਪਨੀ ਨੇ ਇਸ ਸਰਵਿਸ ਨੂੰ ਲੈ ਕੇ ਸਭ ਤੋਂ ਪਹਿਲਾਂ ਮਈ ’ਚ ਆਪਣੀ ਐਨੁਅਲ I/O ਡਿਵੈੱਲਪਰਜ਼ ਕਾਨਫਰੰਸ ’ਚ ਐਲਾਨ ਕੀਤਾ ਸੀ। ਇਸ ਫੀਚਰ ਨੂੰ ਲੈ ਕੇ ਗੂਗਲ ਨੇ ਕਰੀਬ 70 ਮੂਵੀ ਥਿਏਟਰਾਂ ਅਤੇ ਟਿਕਟ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ, ਜਿਨ੍ਹਾਂ ’ਚ Fandango, MovieTickets.com, AMC ਅਤੇ MJR Theaters ਯੂ.ਐੱਸ. ’ਚ ਅਤੇ ODEON ਯੂ.ਕੇ. ’ਚ ਸ਼ਾਮਲ ਹਨ।