ਗੂਗਲ ਦਾ ਅਲਰਟ, ਕ੍ਰੋਮ ਬ੍ਰਾਊਜ਼ਰ ’ਤੇ ਲੀਕ ਹੋਏ ਯੂਜ਼ਰਜ਼ ਦੇ ਪਾਸਵਰਡ

Friday, Dec 20, 2019 - 05:51 PM (IST)

ਗੈਜੇਟ ਡੈਸਕ– ਕਈ ਭਾਰਤੀ ਯੂਜ਼ਰਜ਼ ਵੀਰਵਾਰ ਨੂੰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇ ਮੋਬਾਇਲ ਅਤੇ ਡੈਸਕਟਾਪ ’ਤੇ ਡਾਟਾ ਲੀਕ ਹੋਣ ਦਾ ਅਲਰਟ ਮਿਲਿਆ। ਇਹ ਅਲਰਟ ਗੂਗਲ ਨੇ ਉਸ ਸਮੇਂ ਜਾਰੀ ਕੀਤਾ ਜਦੋਂ ਯੂਜ਼ਰਜ਼ ਨੇ ਕ੍ਰੋਮ ਬ੍ਰਾਊਜ਼ਰ ’ਤੇ ਕੁਝ ਖਾਸ ਤਰ੍ਹਾਂ ਦੀਆਂ ਪ੍ਰਭਾਵਿਤ ਵੈੱਬਸਾਈਟਾਂ ’ਤੇ ਵਿਜ਼ਿਟ ਕੀਤਾ। ਗੂਗਲ ਨੇ ਯੂਜ਼ਰਜ਼ ਨੂੰ ਦੱਸਿਆ ਕਿ ਉਨ੍ਹਾਂ ਦਾ ਡਾਟਾ ਲੀਕ ਹੋਇਆ ਹੈ, ਜਿਸ ਵਿਚ ਪਾਸਵਰਡ ਵੀ ਲੀਕ ਹੋ ਗਿਆ ਹੈ। ਇਹ ਅਲਰਟ ਭਾਰਤੀ ਯੂਜ਼ਰਜ਼ ਦੇ ਮੋਬਾਇਲ, ਲੈਪਟਾਪ ਅਤੇ ਡੈਸਕਟਾਪ ’ਤੇ ਜਾਰੀ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੂੰ ਤੁਰੰਤ ਆਪਣਾ ਪਾਸਵਰਡ ਬਦਲਣ ਲਈ ਕਿਹਾ ਗਿਆ। ਪ੍ਰਭਾਵਿਤ ਯੂਜ਼ਰਜ਼ ’ਚ ਇਕ ਮੀਡੀਆ ਸੰਸੰਥਾ ਦੇ ਲੋਕ ਵੀ ਸ਼ਾਮਲ ਹਨ। ਪਾਪ-ਅਪ ਮੈਸੇਜ ਦੇ ਰੂਪ ’ਚ ਆਈ ਇਸ ਚਿਤਾਵਨੀ ’ਚ ਲਿਖਿਆ ਸੀ, ‘ਆਪਣਾ ਪਾਸਵਰਜ ਬਦਲੋ। ਇਕ ਸਾਈਟ ਜਾਂ ਐਪ ’ਤੇ ਹੋਏ ਡਾਟਾ ਬ੍ਰੀਚ ’ਚ ਤੁਹਾਡਾ ਪਾਸਵਰਡ ਲੀਕ ਹੋ ਗਿਆ ਹੈ। ਕ੍ਰੋਮ ਤੁਹਾਨੂੰ ਸਾਈਟ ਲਈ ਪਾਸਵਰਡ ਬਦਲਣ ਦੀ ਸਲਾਹ ਦਿੰਦਾ ਹੈ।’

ਕ੍ਰੋਮ ’ਚ ਬਗ ਦੇ ਚੱਲਦੇ ਉੱਡਿਆ ਸੀ ਯੂਜ਼ਰਜ਼ ਦਾ ਡਾਟਾ
ਕੁਝ ਦਿਨ ਪਹਿਲਾਂ ਹੀ ਗੂਗਲ ਕ੍ਰੋਮ ਦੀ ਨਵੀਂ ਅਪਡੇਟ ਕਾਰਨ ਯੂਜ਼ਰਜ਼ ਦਾ ਡਾਟਾ ਉਡਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਗੂਗਲ ਨੇ ਇਸ ਅਪਡੇਟ ਦਾ ਰੋਲ ਆਊਟ ਰੋਕ ਦਿੱਤਾ ਸੀ। ਦਰਅਸਲ ਗੂਗਲ ਨੇ ਕ੍ਰੋਮ 79 ਅਪਡੇਟ ਜਾਰੀ ਕੀਤੀ ਸੀ। ਇਸ ਅਪਡੇਟ ’ਚ ਗੂਗਲ ਦੇ ਡਿਵੈੱਲਪਰਾਂ ਨੇ ਕ੍ਰੋਮ ਡਾਇਰੈਕਟਰੀ ਦੀ ਲੋਕੇਸ਼ਨ ਸਵਿੱਚ ਕਰ ਦਿੱਤੀ ਸੀ। ਅਪਡੇਟ ਇੰਸਟਾਲ ਹੋਣ ਤੋਂ ਬਾਅਦ ਯੂਜ਼ਰਜ਼ ਦਾ ਫੋਨ ਰੀਸੈੱਟ ਹੋਇਆ ਜਿਸ ਕਾਰਨ ਉਨ੍ਹਾਂ ਦਾ ਡਾਟਾ ਡਿਲੀਟ ਹੋਇਆ। 


Related News