ਹੁਣ ਆਨਲਾਈਨ ਸ਼ਾਪਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਮੇਲ ਰਾਹੀਂ ਟ੍ਰੈਕ ਕਰ ਸਕੋਗੇ ਆਰਡਰ

12/16/2023 7:56:35 PM

ਗੈਜੇਟ ਡੈਸਕ- ਆਨਲਾਈਨ ਸ਼ਾਪਿੰਗ ਹੁਣ ਆਮ ਗੱਲ ਹੋ ਗਈ ਹੈ। ਪਿੰਡ ਦੇ ਲੋਕ ਵੀ ਆਨਲਾਈਨ ਸ਼ਾਪਿੰਗ ਕਰ ਰਹੇ ਹਨ। ਇਸਦਾ ਵੱਡਾ ਕਾਰਨ ਇਹ ਹੈ ਕਿ ਈਕਾਮਰਸ ਕੰਪਨੀਆਂ ਹੁਣ ਪਿੰਡਾਂ 'ਚ ਵੀ ਡਿਲਿਵਰੀ ਦੇਣ ਲੱਗੀਆਂ ਹਨ। ਈਕਾਮਰਸ ਸਾਈਟ 'ਤੇ ਲਾਗ-ਇਨ ਲਈ ਮੋਬਾਇਲ ਨੰਬਰ ਅਤੇ ਈਮੇਲ ਆਈ.ਡੀ. ਦੀ ਲੋੜ ਹੁੰਦੀ ਹੈ। 

ਉਂਝ ਤਾਂ ਆਨਲਾਈਨ ਆਰਡਰ ਨੂੰ ਟ੍ਰੈਕ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਸ਼ਾਪਿੰਗ ਐਪ 'ਚ ਹੀ ਇਸਦੀ ਸਹੂਲਤ ਹੁੰਦੀ ਹੈ ਅਤੇ ਆਰਡਰ ਦੇ ਅਪਡੇਟ ਦੇ ਮੈਸੇਜ ਵੀ ਆਉਂਦੇ ਰਹਿੰਦੇ ਹਨ ਪਰ ਗੂਗਲ ਹੁਣ ਇਸਨੂੰ ਹੋਰ ਆਸਾਨ ਬਣਾਉਣ ਜਾ ਰਿਹਾ ਹੈ। ਗੂਗਲ ਨੇ ਆਨਲਾਈਨ ਸ਼ਾਪਿੰਗ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਜੀਮੇਲ 'ਚ ਇਕ ਨਵਾਂ ਫੀਚਰ ਜੋੜਿਆ ਹੈ। 

ਇਹ ਵੀ ਪੜ੍ਹੋ- OnePlus ਦੇ ਸਮਾਰਟਫੋਨ ਘੱਟ ਕੀਮਤ 'ਚ ਖ਼ਰੀਦਣ ਦਾ ਸ਼ਾਨਦਾਰ ਮੌਕਾ, ਟੈਬਲੇਟ 'ਤੇ ਵੀ ਮਿਲ ਰਹੀ ਭਾਰੀ ਛੋਟ

ਤਿਉਹਾਰੀ ਸੀਜ਼ਨ 'ਚ ਆਰਡਰ ਟ੍ਰੈਕ ਕਰਨਾ ਹੋਵੇਗਾ ਆਸਾਨ

ਜੀਮੇਲ ਦੇ ਨਵੇਂ ਅਪਡੇਟ ਤੋਂ ਬਾਅਦ ਆਨਲਾਈਨ ਸ਼ਾਪਿੰਗ ਦੇ ਆਰਡਰ ਨੂੰ ਟ੍ਰੈਕ ਕਰਨਾ ਬਹੁਤ ਹੀ ਆਸਾਨ ਹੋ ਜਾਵੇਗਾ। ਜੀਮੇਲ 'ਚ ਇਕ Get it by Dec 24 ਨਾਂ ਨਾਲ ਫਿਲਟਰ ਆ ਰਿਹਾ ਹੈ। ਇਸ ਫਿਲਟਰ ਨੂੰ ਸਿਲੈਕਟ ਕਰਨ ਤੋਂ ਬਾਅਦ ਆਰਡਰ ਦਾ ਰੀਅਲ ਟਾਈਮ ਅਪਡੇਟ ਤੁਹਾਡੇ ਜੀਮੇਲ 'ਤੇ ਹੀ ਦਿਸੇਗਾ। ਇਹ ਫੀਚਰ ਵੈੱਬ ਅਤੇ ਮੋਬਾਇਲ ਦੋਵਾਂ ਯੂਜ਼ਰਜ਼ ਲਈ ਜਾਰੀ ਹੋਵੇਗਾ। 

ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼

ਜੀਮੇਲ 'ਤੇ ਪੈਕੇਜ ਦੀ ਟ੍ਰੈਕਿੰਗ 

ਜੀਮੇਲ ਇਕ ਵੱਡਾ ਅਪਡੇਟ ਟ੍ਰੈਕਿੰਗ ਲੈ ਕੇ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋ ਬਾਅਦ ਆਨਲਾਈਨ ਆਰਡਰ ਦੀ ਡਿਟੇਲ ਜੀਮੇਲ 'ਤੇ ਹੀ ਦਿਸ ਜਾਵੇਗੀ। ਵਾਰ-ਵਾਰ ਤੁਹਾਨੂੰ ਸ਼ਾਪਿੰਗ ਸਾਈਟ ਜਾਂ ਐਪ 'ਤੇ ਜਾ ਕੇ ਟ੍ਰੈਕ ਨਹੀਂ ਕਰਨਾ ਪਵੇਗਾ। ਇਸਤੋਂ ਇਲਾਵਾ ਜੀਮੇਲ ਉਨ੍ਹਾਂ ਮੇਲ ਨੂੰ ਡਿਲਿਵਰੀ ਡੇਟ ਮੁਤਾਬਕ, ਆਰੇਂਜ ਕਰੇਗਾ। 

ਇਹ ਵੀ ਪੜ੍ਹੋ- ਰੂਮ ਹੀਟਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ, ਨਹੀਂ ਪਵੇਗਾ ਪਛਤਾਉਣਾ


Rakesh

Content Editor

Related News