ਗੂਗਲ ਬਣਾ ਰਹੀ ਏ ਨਵਾਂ OS ; ਵਰਚੁਅਲੀ ਕਰੇਗਾ ਹਰ ਚੀਜ਼ ''ਤੇ ਕੰਮ
Sunday, Aug 14, 2016 - 02:42 PM (IST)

ਜਲੰਧਰ : ਗੂਗਲ ਦੇ ਆਪ੍ਰੇਟਿੰਗ ਸਿਸਟਮ, ਜਿਸ ''ਚ ਕ੍ਰੋਮ ਤੇ ਐਂਡ੍ਰਾਇਡ ਵੀ ਸ਼ਾਮਿਲ ਹੈ, ਲਿਊਨੈਕਸ ''ਤੇ ਚੱਲ ਸਕਦੇ ਹਨ ਤੇ ਜਾਣਕਾਰੀ ਦੇ ਮੁਤਾਬਿਕ ਗੂਗਲ ਆਪਣੇ ਤੀਸਰੇ ਆਪ੍ਰੇਟਿੰਗ ਸਿਸਟਮ ਨੂੰ ਲਿਆਉਣ ਦੀ ਤਿਆਰੀ ''ਚ ਹੈ। ਇਸ ਨਵੇਂ ਆਪ੍ਰੇਟਿੰਗ ਸਿਸਟਮ ਦਾ ਨਾਂ ਫਿਊਸ਼ਾ ਹੈ ਤੇ ਇਹ ਵੱਡੀ ਰੇਂਜ ''ਚ ਡਿਵਾਈਜ਼ਾਂ ਨੂੰ ਆਪ੍ਰੇਟ ਕਰ ਸਕੇਗਾ। ਇਹ ਅਜੇ ਇਕ ਕਾਂਸੈਪਟ ਹੈ ਤੇ ਇਹ ਓ. ਐੱਸ. ਲਗਭਗ ਹਰ ਡਿਵਾਈਜ਼ ''ਤੇ ਆਪ੍ਰੇਟ ਹੋ ਸਕੇਗਾ ਤੇ ਵਧੀਆ ਕੰਮ ਕਰੇਗਾ।
ਇਸ ''ਚ ਇੰਟਰਨੈੱਟ ਆਫ ਥਿੰਗਜ਼ ਨਾਲ ਜੁੜੀਆਂ ਡਿਵਾਈਜ਼ਾਂ ਨੂੰ ਫੋਨ ਤੇ ਪੀ. ਸੀ. ਨਾਲ ਕੰਟ੍ਰੋਲ ਕੀਤਾ ਜਾ ਸਕੇਗਾ। ਐਂਡ੍ਰਾਇਡ ਪੁਲਸ ਦੇ ਮੁਤਾਬਿਕ ਇਸ ਓ. ਐੱਸ. ਦੇ ਕੋਰ ''ਚ ਡਾਰਟ ਪ੍ਰੋਗਰੈਮਿੰਗ ਲੈਂਗਵੇਜ ਦੀ ਵਰਤੋਂ ਕੀਤੀ ਜਾਵੇਗਾ। ਜੇ ਰੂਮਰਜ਼ ਦੀ ਮੰਨੀਏ ਤਾਂ ਰੈਸਬੈਰੀ ਪਾਈ 3 ''ਤੇ ਵੀ ਗੂਗਲ ਦਾ ਇਹ ਓ. ਐੱਸ. ਦੇਖਣ ਨੂੰ ਮਿਲੇਗਾ। ਗੂਗਲ ਨੇ ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ ਤੇ ਇਹ ਗੂਗਲ ਦੇ ਅਗਲੇ ਐਂਡ੍ਰਾਇਡ ਜਾਂ ਕ੍ਰੋਮ ਓ. ਐੱਸ. ''ਤੇ ਆਵੇਗਾ ਜਾਂ ਨਹੀਂ, ਇਸ ਬਾਰੇ ਵੀ ਨਹੀਂ ਕਿਹਾ ਜਾ ਸਕਦਾ ਪਰ ਇਸ ਨੂੰ ਇੰਨੀ ਚਰਚਾ ਮਿਲ ਰਹੀ ਹੈ ਕਿਉਂਕਿ ਫਲੈਕਸੀਬਿਲਟੀ ਤੇ ਪਾਵਰ ਦੇ ਮਾਮਲੇ ''ਚ ਇਹ ਬਾਕੀ ਓ. ਐੱਸ. ਤੋਂ ਬਿਹਤਰ ਹੋਵੇਗਾ।