ਹੁਣ ਸਾਫਟਵੇਅਰ ਡਿਵੈਲਪ ਕਰਨ ''ਚ ਮਦਦ ਕਰੇਗਾ ਗੂਗਲ ਦਾ AI ਬਾਰਡ, ਕੋਡਿੰਗ ਵੀ ਸਿਖ ਸਕਣਗੇ ਯੂਜ਼ਰਜ਼

Saturday, Apr 22, 2023 - 01:32 PM (IST)

ਹੁਣ ਸਾਫਟਵੇਅਰ ਡਿਵੈਲਪ ਕਰਨ ''ਚ ਮਦਦ ਕਰੇਗਾ ਗੂਗਲ ਦਾ AI ਬਾਰਡ, ਕੋਡਿੰਗ ਵੀ ਸਿਖ ਸਕਣਗੇ ਯੂਜ਼ਰਜ਼

ਗੈਜੇਟ ਡੈਸਕ- ਗੂਗਲ ਨੇ ਆਪਣੇ ਏ.ਆਈ. ਚੈਟਬਾਟ ਬਾਰਡ ਦੀਆਂ ਸਮਰਥਾਵਾਂ ਨੂੰ ਅਪਡੇਟ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਏ.ਆਈ. ਚੈਟਬਾਟ ਦੀ ਪਾਵਰ ਨੂੰ ਵਧਾਇਆ ਗਿਆ ਹੈ। ਹੁਣ ਬਾਰਡ ਦੀ ਮਦਦ ਨਾਲ ਸਾਫਟਵੇਅਰ ਵਿਕਸਿਤ ਕਰਨ 'ਚ ਸਹਾਇਤਾ ਤੋਂ ਲੈ ਕੇ ਕੋਡ ਜਨਰੇਸ਼ਨ, ਡਿਬਗਿੰਗ ਅਤੇ ਇਹ ਸਮਝਾਉਣਾ ਵੀ ਸ਼ਾਮਲ ਹੈ ਕਿ ਕੋਡ ਸਨੀਪੇਟ ਕੀ ਕਰਦੇ ਹਨ। ਦੱਸ ਦੇਈਏ ਕਿ ਚੈਟਬਾਟ ਦੇ ਮੁਕਾਬਲੇਬਾਜ਼, ਓਪਨ ਏ.ਆਈ. ਦੇ ਚੈਟਜੀਪੀਟੀ ਅਤੇ ਮਾਈਕ੍ਰੋਸਾਫਟ ਕਾਰਪ ਦੇ ਬਿੰਗ ਏ.ਆਈ. ਪਹਿਲਾਂ ਤੋਂ ਹੀ ਕੋਡ ਜਨਰੇਸ਼ਨ ਨੂੰ ਸਪੋਰਟ ਕਰਦੇ ਹਨ।

20 ਤੋਂ ਵੱਧ ਪ੍ਰੋਗਰਾਮਿੰਗ ਭਾਸ਼ਾਵਾਂ 'ਚ ਮਿਲ ਸਕੇਗੀ ਮਦਦ

ਗੂਗਲ ਰਿਸਰਚ ਦੇ ਗਰੁੱਪ ਪ੍ਰੋਡਕਟ ਮੈਨੇਜਰ ਪੈਗੇ ਬੇਲੀ ਨੇ ਕਿਹਾ ਕਿ ਐਲਾਨ ਬਾਰੇ ਇਕ ਬਲਾਗ ਪੋਸਟ 'ਚ ਕੁਝ ਮਹੀਨੇ ਪਿਹਲਾਂ ਇਸਦੀ ਸ਼ੁਰੂਆਤੀ ਪਹੁੰਚ ਜਾਰੀ ਹੋਣ ਤੋਂ ਬਾਅਦ ਇਹ ਸੁਵਿਧਾ ਚੈਟਬਾਟ ਲਈ ਟਾਪ ਰਿਕਵੈਸਟ 'ਚੋਂ ਇਕ ਰਹੀ ਹੈ। ਬੇਲੀ ਨੇ ਕਿਹਾ ਕਿ ਅਸੀਂ ਇਨ੍ਹਾਂ ਸਮਰਥਾਵਾਂ ਨੂੰ ਸੀ++, ਗੋ, ਜਾਵਾ, ਜਾਵਾਸਕ੍ਰਿਪਟ, ਪਾਇਥਨ ਅਤੇ ਟਾਈਪਸਕ੍ਰਿਪਟ ਸਮੇਤ 20 ਤੋਂ ਵੱਧ ਪ੍ਰੋਗਰਾਮਿੰਗ ਭਾਸ਼ਾਵਾਂ 'ਚ ਲਾਂਚ ਕਰ ਰਹੇ ਹਾਂ।

ਗੂਗਲ ਸ਼ੀਟ ਫੰਕਸ਼ਨ ਦਾ ਸਪੋਰਟ

ਯੂਜ਼ਰਜ਼ ਨੂੰ ਸਿਰਫ ਇਹ ਸਮਝਾਉਣ ਦੀ ਲੋੜ ਹੈ ਕਿ ਉਹ ਭਾਸ਼ਾ ਅਤੇ ਪੈਰਾਮੀਟਰ ਸਮੇਤ ਬਾਟ ਨੂੰ ਕਿਸ ਤਰ੍ਹਾਂ ਦਾ ਕੋਡ ਬਣਾਉਣਾ ਚਾਹੁੰਦੇ ਹਨ ਅਤੇ ਬਾਟ ਇਕ ਕੋਡ ਸਨੀਪੇਟ ਬਣਾ ਦੇਵੇਗਾ। ਇਹ ਕ੍ਰੋਮ ਬ੍ਰਾਊਜ਼ਰ ਦੀ ਵਰਤੋਂ ਕਰਕੇ ਕੋਡਿੰਗ ਮਸ਼ੀਨ ਲਰਨਿੰਗ ਅਤੇ ਡਾਟਾ ਸਾਇੰਸ ਮਾਡਲ ਲਈ ਗੂਗਲ ਦੇ ਕਲਾਊਡ-ਆਧਾਰਿਤ ਟੂਲ ਕਾਲੇਬ 'ਚ ਸਿੱਧੇ ਪਾਇਥਨ ਕੋਡ ਦਾ ਐਕਸਪੋਰਟ ਵੀ ਕਰ ਸਕਦਾ ਹੈ। ਚੈਟਬਾਟ ਯੂਜ਼ਰਜ਼ ਨੂੰ ਗੂਗਲ ਸ਼ੀਟ ਲਈ ਫੰਕਸ਼ਨ ਲਿਖਣ 'ਚ ਵੀ ਮਦਦ ਕਰ ਸਕਦਾ ਹੈ।

ਸਿਖ ਸਕਦੇ ਹੋ ਕੋਡਿੰਗ

ਬੇਲੀ ਨੇ ਕਿਹਾ ਕਿ ਕੋਡ ਜਨਰੇਟ ਕਰਨ ਤੋਂ ਇਲਾਵਾ ਬਾਰਡ ਤੁਹਾਡੇ ਲਈ ਕੋਡ ਸਨੀਪੇਡ ਵੀ ਸਮਝਾਉਣ 'ਚ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਰੂਪ ਨਾਲ ਉਪਯੋਗੀ ਹੈ ਜੇਕਰ ਤੁਸੀਂ ਪਹਿਲੀ ਵਾਰ ਪ੍ਰੋਗਰਾਮਿੰਗ ਬਾਰੇ ਸਿਖ ਰਹੇ ਹੋ ਜਾਂ ਜੇਕਰ ਤੁਹਾਨੂੰ ਇਹ ਸਮਝਣ ਲਈ ਕੁਝ ਵਾਧੂ ਮਦਦ ਦੀ ਲੋੜ ਹੈ ਕਿ ਕੋਡ ਦਾ ਇਕ ਬਲਾਕ ਕੀ ਆਊਟਪੁਟ ਕਰ ਸਕਦਾ ਹੈ।


author

Rakesh

Content Editor

Related News