ਖੁਸਖਬਰੀ! ਮੋਬਾਇਲ ਯੂਜ਼ਰਸ ਲਈ ਰੋਮਿੰਗ ''ਚ ਵੀ ਆਊਟਗੋਇੰਗ ਕਾਲ ਦੌਰਾਨ ਲੱਗਣ ਵਾਲੇ ਚਾਰਜ ਤੋਂ ਮਿਲੇਗਾ ਛੁਟਕਾਰਾ
Saturday, Apr 15, 2017 - 06:38 PM (IST)

ਜਲੰਧਰ-ਮੋਬਾਇਲ ਯੂਜ਼ਰਸ ਨੂੰ ਜਲਦੀ ਹੀ ਇਕ ਬਹੁਤ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਟੈਲੀਕਾਮ ਕੰਪਨਿਆਂ ਹੁਣ ਰੋਮਿੰਗ ''ਚ ਕਾਲ ਕਰਨ ''ਤੇ ਲੱਗਣ ਵਾਲਾ ਐਕਸਟਰਾ ਚਾਰਜ ਹਟਾ ਸਕਦੀ ਹੈ। ਭਾਰਤ ਦੀ ਜੁਇੰਟਸ ਟੈਲੀਕਾਮ ਕੰਪਨੀਆਂ ਭਾਰਤੀ ਏਅਰਟੈੱਲ, ਆਈਡੀਆ, ਵੋਡਾਫੋਨ ਅਤੇ ਏਅਰਸੈੱਲ ਨੇ ਜਿਓ ਨਾਲ ਨਿਪਟਨ ਦੇ ਲਈ ਇਹ ਕਦਮ ਚੁੱਕਣ ਵਾਲੀਆਂ ਹਨ।
1 ਅਪ੍ਰੈਲ ''ਚ ਸ਼ੁਰੂ ਹੋ ਚੁੱਕੇ ਵਿੱਤੀ ਸਾਲ ''ਚ ਭਾਰਤੀ ਏਅਰਟੈੱਲ, ਵੋਡਾਫੋਨ ਇੰਡੀਆ, ਆਈਡੀਆ ਅਤੇ ਏਅਰਸੈੱਲ ਪਹਿਲਾਂ ਹੀ ਰੋਮਿੰਗ ''ਚ ਇੰਨਕਮਿੰਗ ਕਾਲ ਨੂੰ ਫਰੀ ਕਰ ਚੁੱਕੀਆਂ ਹਨ। ਜਿਓ ਆਪਣੇ ਆਫਰਸ ''ਚ ਯੂਜ਼ਰਸ ਨੂੰ ਫਰੀ ਕਾਲਿੰਗ ਦੀ ਸੁਵਿਧਾ ਦੇ ਰਿਹਾ ਹੈ। ਹੁਣ ਇਨ੍ਹਾਂ ਆਪਰੇਟਰਾਂ ਦੁਆਰਾ ਆਪਣੇ ਗਾਹਕਾਂ ਨੂੰ ਲੁਭਾਨੇ ਦੇ ਲਈ ਇਹ ਕਦਮ ਚੁੱਕਣੇ ਪੈ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜਿਓ ਯੂਜ਼ਰਸ ਨੂੰ ਰੋਮਿੰਗ ਦੇ ਦੌਰਾਨ ਵੀ ਫਰੀ ਇੰਨਕਮਿੰਗ ਅਤੇ ਆਊਟਗੋਇੰਗ ਕਾਲ ਦੀ ਸੁਵਿਧਾ ਦੇ ਰਿਹਾ ਹੈ।
ਇਕਨੋਮਿਕਸ ਟਾਈਮਸ ਦੀ ਰਿਪੋਰਟ ਦੇ ਅਨੁਸਾਰ ਏਅਰਟੈੱਲ ਨੇ ਕਿਹਾ ਹੈ ਕਿ ਉਹ ਹੁਣ ਰੋਮਿੰਗ ਦੇ ਦੌਰਾਨ ਆਊਟਗੋਇੰਗ ਕਾਲ ''ਤੇ ਹੋਮ ਰੇਟ ਦੇ ਇਲਾਵਾ ਕੋਈ ਚਾਰਜ ਨਹੀਂ ਲਵਾਂਗੇ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਹੋਰ ਆਪਰੇਟਰਾਂ ਦੇ ਕੋਲ ਇਸ ਸਟੈਪ ਨੂੰ ਫੋਲੋ ਕਰਨ ਦੇ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ।
ਏੇਅਰਟੈੱਲ ਨੇ ਚੁੱਕਿਆ ਕਦਮ
ਇਹ ਗੱਲ ਤਾਂ ਸਾਫ ਹੈ ਕਿ ਹੁਣ ਰੋਮਿੰਗ ਦੇ ਦੌਰਾਨ ਆਊਟਗੋਇੰਗ ਕਾਲ ''ਤੇ ਲੱਗਣ ਵਾਲੇ ਅੰਤੀਰਿਕਤ ਚਾਰਜ ਤੋਂ ਮੋਬਾਇਲ ਯੂਜ਼ਰਸ ਨੂੰ ਮੁਕਤੀ ਮਿਲ ਗਈ ਹੈ। ਹੁਣ ਤੁਸੀਂ ਦੇਸ਼ ਭਰ ''ਚ ਕਿਤੇ ਵੀ ਇਕ ਨੰਬਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੋਈ ਚਾਰਜ ਨਹੀਂ ਭਰਨਾ ਪਵੇਗਾ।
Fitch ਦੇ ਨਿਰਦੇਸ਼ਕ ਨਿਤਿਨ ਸੋਨੀ ਦੁਆਰਾ ਦੱਸਿਆ ਗਿਆ ਹੈ ਕਿ ਰੋਮਿੰਗ ''ਚ ਆਊਟਗੋਇੰਗ ਕਾਲ ਤੋਂ ਐਕਸਟਰਾਂ ਚਾਰਜ ਹੱਟਣ ਨਾਲ ਯੂਜ਼ਰਸ ਨੂੰ ਬਹੁਤ ਫਾਇਦਾ ਹੋਵੇਗਾ। ਇਸ ਨਾਲ ਯੂਜ਼ਰਸ ਦੇ ਬਿਲ ''ਚ ਕਮੀ ਆਵੇਗੀ ਅਤੇ ਉਹ ਰੋਮਿੰਗ ''ਚ ਵੀ ਖੁੱਲ੍ਹ ਕੇ ਮੋਬਾਇਲ ਦਾ ਇਸਤੇਮਾਲ ਕਰ ਸਕਦੇ ਹਨ। ਟੈਲੀਕਾਮ ਕੰਪਨੀਆਂ ਦੇ ਇਸ ਕਦਮ ਨਾਲ ਆਊਟਗੋਇੰਗ ਕਾਲ ''ਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜਿਓ ਅਤੇ ਏਅਰਸੈੱਲ ਦੇ ਇਸ ਕਦਮ ਤੋਂ ਬਾਅਦ ਵੋਡਾਫੋਨ ਅਤੇ ਆਈਡੀਆ ਦੇ ਕੋਲ ਕੋਈ ਵਿਕਲਪ ਨਹੀਂ ਰਿਹਾ ਇਸ ਸਟੈਪ ਨੂੰ ਫੋਲੋ ਕਰਨਾ ਪਵੇਗਾ।