ਮੋਬਾਈਲ ਯੂਜ਼ਰਸ ਲਈ Good News ; ਇਸ ਪਲਾਨ 'ਚ ਫ੍ਰੀ ਮਿਲ ਰਹੀ 15 ਦਿਨ ਦੀ ਵਾਧੂ ਵੈਲਿਡਿਟੀ

Thursday, Oct 15, 2026 - 12:34 PM (IST)

ਮੋਬਾਈਲ ਯੂਜ਼ਰਸ ਲਈ Good News ; ਇਸ ਪਲਾਨ 'ਚ ਫ੍ਰੀ ਮਿਲ ਰਹੀ 15 ਦਿਨ ਦੀ ਵਾਧੂ ਵੈਲਿਡਿਟੀ

ਗੈਜੇਟ ਡੈਸਕ - BSNL ਨੇ ਆਪਣੇ ਲੱਖਾਂ ਉਪਭੋਗਤਾਵਾਂ ਨੂੰ ਇਕ ਖਾਸ ਤੋਹਫ਼ਾ ਦਿੱਤਾ ਹੈ। ਦੱਸ ਦਈਏ ਕਿ BSNL ਨੇ ਆਪਣੇ  ਕਿਫਾਇਤੀ ਰਿਚਾਰਜ ਪਲਾਨ ਦੀ ਵੈਲੀਡਿਟੀ ਵਿਚ 15 ਦਿਨਾਂ ਦਾ ਵਾਧਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਭਾਰਤ ਸੰਚਾਰ ਨਿਗਮ ਲਿਮਟਿਡ ਦਾ ਇਹ ਰੀਚਾਰਜ ਪਲਾਨ ਹੁਣ 380 ਦਿਨਾਂ ਦੀ ਵੈਲੀਡਿਟੀ ਨਾਲ ਆਵੇਗਾ।  

BSNL ਨੇ ਇਸ ਦਾ ਐਲਾਨ ਆਪਣੇ ਅਧਿਕਾਰਤ X ਹੈਂਡਲ ਰਾਹੀਂ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ BSNL ਦਾ ਇਹ ਆਫਰ ਅੱਜ ਭਾਵ ਕਿ 15 ਅਕਤੂਬਰ ਨੂੰ ਖਤਮ ਹੋ ਜਾਵੇਗਾ। ਕੰਪਨੀ ਦੀ ਪੋਸਟ ਦੇ ਅਨੁਸਾਰ, ਉਪਭੋਗਤਾਵਾਂ ਨੂੰ 2399 ਰੁਪਏ ਦੀ ਕੀਮਤ ਵਾਲੇ 365 ਦਿਨਾਂ ਦੇ ਪਲਾਨ 'ਤੇ 15 ਦਿਨਾਂ ਦੀ ਵਾਧੂ ਵੈਲੀਡਿਟੀ ਮਿਲੇਗੀ। ਇਹ BSNL ਪਲਾਨ ਹੁਣ 380 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ।

ਇਸ ਪ੍ਰੀਪੇਡ ਪਲਾਨ 'ਚ ਮਿਲਣ ਵਾਲੇ ਫਾਇਦਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਪਭੋਗਤਾਵਾਂ ਨੂੰ ਪੂਰੇ ਭਾਰਤ 'ਚ ਅਸੀਮਤ ਵਾਇਸ ਕਾਲਾਂ ਮਿਲਦੀਆਂ ਹਨ। ਇਸ ਤੋਂ ਇਲਾਵਾ, ਪੂਰੇ ਭਾਰਤ 'ਚ ਮੁਫ਼ਤ ਰਾਸ਼ਟਰੀ ਰੋਮਿੰਗ ਉਪਲਬਧ ਹੋਵੇਗੀ। ਉਪਭੋਗਤਾ ਦਿੱਲੀ ਅਤੇ ਮੁੰਬਈ 'ਚ MTNL ਦੇ ਨੈੱਟਵਰਕ 'ਤੇ ਮੁਫ਼ਤ ਰੋਮਿੰਗ ਦਾ ਆਨੰਦ ਵੀ ਮਾਣ ਸਕਣਗੇ। ਉਪਭੋਗਤਾਵਾਂ ਨੂੰ ਰੋਜ਼ਾਨਾ 2GB ਡਾਟਾ ਅਤੇ 100 ਮੁਫ਼ਤ SMS ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਉਪਭੋਗਤਾਵਾਂ ਨੂੰ ਕੁੱਲ 760GB ਡੇਟਾ ਦਾ ਲਾਭ ਮਿਲੇਗਾ।


author

Sunaina

Content Editor

Related News