12 ਮਹੀਨਿਆਂ ਦੇ ਰੀਚਾਰਜ 'ਤੇ 1 ਮਹੀਨਾ ਫ੍ਰੀ ! ਲਾਂਚ ਹੋਇਆ ਧਾਕੜ ਪਲਾਨ, ਮਿਲਣਗੇ 25 OTT ਤੇ...

Tuesday, Nov 10, 2026 - 10:23 AM (IST)

12 ਮਹੀਨਿਆਂ ਦੇ ਰੀਚਾਰਜ 'ਤੇ 1 ਮਹੀਨਾ ਫ੍ਰੀ ! ਲਾਂਚ ਹੋਇਆ ਧਾਕੜ ਪਲਾਨ, ਮਿਲਣਗੇ 25 OTT ਤੇ...

ਗੈਜੇਟ ਡੈਸਕ - BSNL ਆਓ ਦਿਨ ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਪਲਾਨ ਪੇਸ਼ ਕਰਦਾ ਰਹਿੰਦਾ ਹੈ ਅਤੇ ਹੁਣ ਕੰਪਨੀ ਨੇ ਆਪਣੇ ਯੂਜ਼ਰਸ ਲਈ ਇਕ ਹੋਰ ਨਵਾਂ ਪਲਾਨ ਆਫਰ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਸਰਕਾਰੀ ਕੰਪਨੀ 12 ਮਹੀਨਿਆਂ ਦੇ ਪਲਾਨ ਦੇ ਨਾਲ 13 ਮਹੀਨਿਆਂ ਦੀ ਵੈਲੀਡਿਟੀ ਦਾ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ, ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਅਨਲਿਮਿਟਿਡ ਵਾਇਸ ਕਾਲਿੰਗ, 150Mbps ਤੱਕ ਦੀ ਸਪੀਡ 'ਤੇ ਡਾਟਾ ਅਤੇ 25 OTT ਐਪਸ ਤੱਕ ਮੁਫ਼ਤ ਪਹੁੰਚ ਦਾ ਆਫਰ ਪੇਸ਼ ਕੀਤਾ ਜਾਂਦਾ ਹੈ। ਇਹ BSNL ਆਫਰ ਕੰਪਨੀ ਦੇ ਬ੍ਰਾਡਬੈਂਡ ਪਲਾਨਾਂ ਲਈ ਹੈ।

ਜ਼ਿਕਰਯੋਗ ਹੈ ਕਿ BSNL ਇੰਡੀਆ ਨੇ ਇਸ ਦਾ ਐਲਾਨ ਆਪਣੇ ਅਧਿਕਾਰਤ X ਹੈਂਡਲ ਰਾਹੀਂ ਕੀਤਾ ਹੈ। ਕੰਪਨੀ ਨੇ ਆਪਣੀ ਪੋਸਟ 'ਚ ਲਿਖਿਆ, "ਭੁਗਤਾਨ ਦੇ 12 ਮਹੀਨੇ, ਮਨੋਰੰਜਨ ਦੇ 12 ਮਹੀਨੇ।" ਯੂਜ਼ਰਸ ਨੂੰ 150Mbps ਦੀ ਸਪੀਡ ਵਾਲਾ ਬ੍ਰਾਡਬੈਂਡ ਪਲਾਨ ਪੇਸ਼ ਕੀਤਾ ਜਾ ਰਿਹਾ ਹੈ। ਇਹ ਪਲਾਨ ₹799 ਪ੍ਰਤੀ ਮਹੀਨਾ 'ਚ ਆਉਂਦਾ ਹੈ। ਜੇਕਰ ਯੂਜ਼ਰਸ ਸਾਲਾਨਾ ਯੋਜਨਾ ਦੀ ਚੋਣ ਕਰਦੇ ਹਨ, ਤਾਂ ਉਨ੍ਹਾਂ ਨੂੰ 12 ਦੀ ਬਜਾਏ 13 ਮਹੀਨਿਆਂ ਦੀ ਵੈਲੀਡਿਟੀ ਮਿਲੇਗੀ, ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਇੱਕ ਮਹੀਨੇ ਦੀ ਵਾਧੂ ਵੈਲੀਡਿਟੀ ਦਾ ਆਫਰ ਦਿੱਤਾ ਜਾ ਰਿਹਾ ਹੈ।  

 ਫਾਇਦਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ, ਯੂਜ਼ਰਸ ਨੂੰ ਪੂਰੇ ਭਾਰਤ 'ਚ ਅਸੀਮਤ ਵਾਇਸ ਕਾਲਿੰਗ ਮਿਲਦੀ ਹੈ। ਇਹ BSNL ਫਾਈਬਰ ਪਲਾਨ ਯੂਜ਼ਰਸ ਨੂੰ 25 OTT ਐਪਸ ਤੱਕ ਪਹੁੰਚ ਵੀ ਪ੍ਰਦਾਨ ਕਰਦਾ ਹੈ। ਯੂਜ਼ਰਸ ਇਨ੍ਹਾਂ OTT ਐਪਸ ਨੂੰ ਪੂਰੇ 13 ਮਹੀਨਿਆਂ ਲਈ BSNL BiTV ਐਪ ਰਾਹੀਂ ਐਕਸੈਸ ਕਰ ਸਕਣਗੇ। ਕੰਪਨੀ ਫੇਅਰ ਯੂਜ਼ ਪਾਲਿਸੀ (FUP) ਦੇ ਤਹਿਤ ਯੂਜ਼ਰਸ ਨੂੰ ਪ੍ਰਤੀ ਮਹੀਨਾ 4000GB ਡੇਟਾ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਤੋਂ ਬਾਅਦ, ਸਪੀਡ 10Mbps ਤੱਕ ਘੱਟ ਜਾਵੇਗੀ।

ਭਾਰਤ ਸੰਚਾਰ ਨਿਗਮ ਲਿਮਟਿਡ ਦਾ ਇਹ ਨਵਾਂ 365-ਦਿਨਾਂ ਦਾ ਰੀਚਾਰਜ ਪਲਾਨ 2399 ਰੁਪਏ 'ਚ ਆਉਂਦਾ ਹੈ। ਇਸ ਪ੍ਰੀਪੇਡ ਪਲਾਨ ਦੇ ਫਾਇਦਿਆਂ ਬਾਰੇ ਗੱਲ ਕਰੀਏ ਤਾਂ, ਸਰਕਾਰੀ ਟੈਲੀਕਾਮ ਕੰਪਨੀ ਆਪਣੇ ਯੂਜ਼ਰਸ ਨੂੰ ਪੂਰੇ ਭਾਰਤ 'ਚ ਅਸੀਮਤ ਮੁਫਤ ਕਾਲਿੰਗ ਅਤੇ ਮੁਫਤ ਰਾਸ਼ਟਰੀ ਰੋਮਿੰਗ ਦੀ ਪੇਸ਼ਕਸ਼ ਕਰ ਰਹੀ ਹੈ। 

ਇਹ ਪਲਾਨ ਰੋਜ਼ਾਨਾ 100 ਮੁਫ਼ਤ SMS ਮੈਸੇਜ ਅਤੇ 2GB ਹਾਈ-ਸਪੀਡ ਡੇਟਾ ਦੇ ਨਾਲ ਆਉਂਦਾ ਹੈ, ਜਿਸ ਨਾਲ ਉਪਭੋਗਤਾਵਾਂ ਨੂੰ ਕੁੱਲ 730GB ਡੇਟਾ ਮਿਲਦਾ ਹੈ। ਇਹ ਪਲਾਨ ਉਨ੍ਹਾਂ ਯੂਜ਼ਰਸ ਨੂੰ ਲਾਭ ਪਹੁੰਚਾਏਗਾ ਜੋ ਹਰ ਮਹੀਨੇ ਆਪਣਾ ਨੰਬਰ ਰੀਚਾਰਜ ਨਹੀਂ ਕਰਨਾ ਚਾਹੁੰਦੇ ਅਤੇ ਰੀਮਾਈਂਡਰ ਤੋਂ ਬਚਣਾ ਚਾਹੁੰਦੇ ਹਨ। ਇਸ ਪ੍ਰੀਪੇਡ ਪਲਾਨ ਵਿੱਚ, ਉਪਭੋਗਤਾਵਾਂ ਨੂੰ ਪੂਰੇ 12 ਮਹੀਨਿਆਂ ਲਈ ਆਪਣਾ ਨੰਬਰ ਰੀਚਾਰਜ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
 


author

Sunaina

Content Editor

Related News