TRAI ਦਾ ਮਤਾ : ਦੇਣੀ ਹੋਵੇਗੀ Ai ਨਾਲ ਜੁੜੀਆਂ ਗੰਭੀਰ ਘਟਨਾਵਾਂ ਦੀ ਜਾਣਕਾਰੀ

Saturday, Oct 31, 2026 - 11:00 AM (IST)

TRAI ਦਾ ਮਤਾ : ਦੇਣੀ ਹੋਵੇਗੀ Ai ਨਾਲ ਜੁੜੀਆਂ ਗੰਭੀਰ ਘਟਨਾਵਾਂ ਦੀ ਜਾਣਕਾਰੀ

ਗੈਜੇਟ ਡੈਸਕ (ਏਜੰਸੀ) - ਟੈਲੀਕਾਮ ਰੈਗੂਲੇਟਰ ਟ੍ਰਾਈ ਨੇ ਦੂਰਸੰਚਾਰ ਨੈੱਟਵਰਕ ਅਤੇ ਸੇਵਾਵਾਂ ਵਿਚ ਏ. ਆਈ. ਦੇ ਜ਼ਿੰਮੇਵਾਰ ਇਸਤੇਮਾਲ ਲਈ ਸ਼ੁੱਕਰਵਾਰ ਨੂੰ ਵਿਆਪਕ ਦਿਸ਼ਾ-ਨਿਰਦੇਸ਼ਾਂ ਦਾ ਮਸੌਦਾ ਜਾਰੀ ਕੀਤਾ। ਇਸ ਦੇ ਤਹਿਤ ਦੂਰਸੰਚਾਰ ਕੰਪਨੀਆਂ ਨੂੰ ਡਾਇਰੈਕਟਰ ਬੋਰਡ ਤੋਂ ਮਨਜ਼ੂਰਸ਼ੁਦਾ ਏ. ਆਈ. ਨੀਤੀ ਬਣਾਉਣੀ ਹੋਵੇਗੀ, ਵਿਸ਼ੇਸ਼ ਨਿਗਰਾਨੀ ਅਤੇ ਸੁਰੱਖਿਆ ਕਮੇਟੀਆਂ ਗਠਿਤ ਕਰਨੀਆਂ ਹੋਣਗੀਆਂ ਅਤੇ ਏ. ਆਈ. ਨਾਲ ਜੁੜੀਆਂ ਗੰਭੀਰ ਘਟਨਾਵਾਂ ਦੀ ਜਾਣਕਾਰੀ ਟ੍ਰਾਈ ਨੂੰ ਦੇਣੀ ਹੋਵੇਗੀ।

ਟੈਲੀਕਾਮ ਰੈਗੂਲੇਟਰ ਅਥਾਰਿਟੀ (ਟ੍ਰਾਈ) ਨੇ ਸਬੰਧਤ ਧਿਰਾਂ ਤੋਂ ਸੁਝਾਅ ਮੰਗਣ ਲਈ ਜਾਰੀ ਮਸੌਦੇ ਵਿਚ ਕਿਹਾ ਹੈ ਕਿ ਕੰਪਨੀਆਂ ਆਪਣੇ ਨੈੱਟਵਰਕ ਅਤੇ ਸੇਵਾਵਾਂ ਵਿਚ ਇਸਤੇਮਾਲ ਹੋਣ ਵਾਲੀਆਂ ਏ. ਆਈ. ਪ੍ਰਣਾਲੀਆਂ ਦੇ ਨਤੀਜਿਆਂ ਲਈ ਜਵਾਬਦੇਹ ਹੋਣਗੀਆਂ। ਇਹ ਜ਼ਿੰਮੇਵਾਰੀ ਇਸ ਗੱਲ ਤੋਂ ਪ੍ਰਭਾਵਿਤ ਨਹੀਂ ਹੋਵੇਗੀ ਕਿ ਏ. ਆਈ. ਪ੍ਰਣਾਲੀ ਕੰਪਨੀ ਨੇ ਖ਼ੁਦ ਵਿਕਸਤ ਕੀਤੀ ਹੈ, ਕਿਸੇ ਤੀਜੀ ਧਿਰ ਤੋਂ ਖ਼ਰੀਦੀ ਹੈ ਜਾਂ ਆਊਟਸੋਰਸ ਕੀਤੀ ਹੈ। ਟ੍ਰਾਈ ਨੇ ਮਸੌਦਾ ਦਿਸ਼ਾ-ਨਿਰਦੇਸ਼ਾਂ ’ਤੇ ਹਿੱਸੇਦਾਰਾਂ ਤੋਂ 27 ਨਵੰਬਰ ਤੱਕ ਸੁਝਾਅ ਮੰਗੇ ਹਨ।


author

Sunaina

Content Editor

Related News