10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ ਪਲਾਨ

Friday, Nov 06, 2026 - 09:07 PM (IST)

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ ਪਲਾਨ

ਮੁੰਬਈ : ਰਿਲਾਇੰਸ Jio ਨੇ ਗਾਹਕਾਂ ਲਈ 10,000 ਰੁਪਏ ਦੀ ਕੀਮਤ ਵਾਲਾ ਇੱਕ ਨਵਾਂ ਤਿੰਨ-ਸਾਲਾ 'ਅਨਲਿਮਟਿਡ' ਪਲਾਨ ਪੇਸ਼ ਕੀਤਾ ਹੈ। ਇੱਕ ਵਾਰ ਰੀਚਾਰਜ ਕਰਨ ਤੋਂ ਬਾਅਦ, ਗਾਹਕਾਂ ਨੂੰ ਅਗਲੇ ਤਿੰਨ ਸਾਲਾਂ ਤੱਕ ਦੁਬਾਰਾ ਰੀਚਾਰਜ (ਟਾਪ-ਅੱਪ) ਕਰਵਾਉਣ ਦੀ ਲੋੜ ਨਹੀਂ ਪਵੇਗੀ। ਕੰਪਨੀ ਦਾ ਕਹਿਣਾ ਹੈ ਕਿ ਟੈਲੀਕਾਮ ਉਦਯੋਗ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਪਲਾਨ ਹੈ। ਖਾਸ ਗੱਲ ਇਹ ਹੈ ਕਿ ਗਾਹਕ ਪੂਰੇ ਤਿੰਨ ਸਾਲਾਂ ਤੱਕ ਮੌਜੂਦਾ ਕੀਮਤ ਅਤੇ ਪਲਾਨ ਵਿੱਚ ਸ਼ਾਮਲ ਸਾਰੀਆਂ ਸਹੂਲਤਾਂ ਦਾ ਲਾਭ ਲੈ ਸਕਣਗੇ।

ਇਸ ਪਲਾਨ ਵਿੱਚ ਅਨਲਿਮਟਿਡ 5G ਡਾਟਾ, ਅਨਲਿਮਟਿਡ ਵੌਇਸ ਕਾਲਿੰਗ, ਰੋਜ਼ਾਨਾ 2.5 GB ਹਾਈ-ਸਪੀਡ ਡਾਟਾ ਅਤੇ ਹਰ ਰੋਜ਼ 100 SMS ਦੀ ਸਹੂਲਤ ਮਿਲਦੀ ਹੈ। ਇਹ ਪਲਾਨ ਪੂਰੇ ਤਿੰਨ ਸਾਲਾਂ ਲਈ ਵੈਧ (ਮਾਨਤਾ ਪ੍ਰਾਪਤ) ਹੈ।

ਕਾਲਿੰਗ ਅਤੇ ਡਾਟਾ ਤੋਂ ਇਲਾਵਾ, ਗਾਹਕਾਂ ਨੂੰ JioHotstar Mobile ਰਾਹੀਂ ਹਾਲੀਵੁੱਡ ਸਮੱਗਰੀ ਤੱਕ ਪਹੁੰਚ ਮਿਲੇਗੀ, ਜਿਸ ਵਿੱਚ ਲਾਈਵ ਖੇਡਾਂ, Hotstar Originals ਅਤੇ ਹੋਰ ਮਨੋਰੰਜਨ ਪ੍ਰੋਗਰਾਮ ਸ਼ਾਮਲ ਹਨ। ਇਸ ਤੋਂ ਇਲਾਵਾ, ਇਸ ਪਲਾਨ ਵਿੱਚ Canva Pro Lite ਦੀ 12 ਮਹੀਨਿਆਂ ਦੀ ਸਬਸਕ੍ਰਿਪਸ਼ਨ ਅਤੇ ਫਾਈਲਾਂ, ਫੋਟੋਆਂ ਤੇ ਦਸਤਾਵੇਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਸਾਂਭਣ ਲਈ JioAiCloud 'ਤੇ 50 GB ਮੁਫ਼ਤ ਸਟੋਰੇਜ ਵੀ ਸ਼ਾਮਲ ਹੈ।

Jio ਦਾ ਇਹ ਨਵਾਂ ਪਲਾਨ 7 ਨਵੰਬਰ, 2026 ਤੋਂ ਉਪਲਬਧ ਹੋਵੇਗਾ। ਗਾਹਕ ਇਸਨੂੰ MyJio ਐਪ, Jio ਵੈੱਬਸਾਈਟ, Jio ਸਟੋਰਾਂ, ਰਿਟੇਲ ਆਊਟਲੇਟਾਂ ਅਤੇ ਹੋਰ Jio ਰੀਚਾਰਜ ਚੈਨਲਾਂ ਰਾਹੀਂ ਪ੍ਰਾਪਤ ਕਰ ਸਕਦੇ ਹਨ।
 


author

Inder Prajapati

Content Editor

Related News