ਸੁਨਹਿਰੀ ਮੌਕਾ! 2000 ਰੁਪਏ ''ਚ ਪਾਓ iPhone 6S
Saturday, Oct 03, 2015 - 12:51 PM (IST)

ਨਵੀਂ ਦਿੱਲੀ- ਸਾਰੀ ਦੁਨੀਆ ''ਚ ਧਮਾਲਾਂ ਪਾ ਚੁੱਕੀ ਅਮਰੀਕੀ ਹਾਈਐਂਡ ਫੋਨ ਨਿਰਮਾਤਾ ਕੰਪਨੀ ਐਪਲ ਦੇ ਨਵੇਂ ਆਈਫੋਨ 6ਐੱਸ ਅਤੇ 6ਐੱਸ ਪਲੱਸ ਦੀ ਅਡਵਾਂਸ ਬੁਕਿੰਗ ਭਾਰਤ ''ਚ ਸ਼ੁਰੂ ਹੋ ਗਈ ਹੈ। ਮੋਬਾਈਲ ਫੋਨ ਦੇ ਰਿਟੇਲਰ ਅਤੇ ਮੋਬਾਈਲ ਸਟੋਰ ਨੇ ਇਨ੍ਹਾਂ ਦੋਹਾਂ ਆਈਫੋਨ ਦੀ ਅਡਵਾਂਸ ਬੁਕਿੰਗ ਦਾ ਐਲਾਨ ਕਰਦੇ ਹੋਏ ਕਿਹਾ ਕਿ 13 ਅਕਤੂਬਰ ਤੱਕ ਗਾਹਕ ਸਿਰਫ 2000 ਰੁਪਏ ਦਾ ਭੁਗਤਾਨ ਕਰਕੇ ਇਸ ਦੀ ਬੁਕਿੰਗ ਕਰਵਾ ਸਕਦੇ ਹੋ। ਉਸ ਨੇ ਗਾਹਕਾਂ ਨੂੰ ਈ.ਐੱਮ.ਆਈ. ਦੀ ਵੀ ਪੇਸ਼ਕਸ਼ ਕੀਤੀ ਹੈ।
ਭਾਰਤੀ ਬਾਜ਼ਾਰ ''ਚ ਇਸ ਨੂੰ 16 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ। ਸਾਰੀ ਦੁਨੀਆ ''ਚ ਆਈਫੋਨ ਦੇ ਪ੍ਰਤੀ ਲੋਕਾਂ ਦੀ ਦੀਵਾਨਗੀ ਇੰਨੀ ਵੱਧੀ ਕਿ ਆਈਫੋਨ 6ਐੱਸ ਅਤੇ 6ਐੱਸ ਪਲੱਸ ਦੀ ਵਿਕਰੀ 25 ਸਤੰਬਰ ਨੂੰ ਲਾਂਚ ਹੋਣ ਦੇ ਸਿਰਫ 3 ਦਿਨ ਦੇ ਅੰਦਰ ਹੀ ਇਕ ਕਰੋੜ 30 ਲੱਖ ਦੇ ਪਾਰ ਪਹੁੰਚ ਗਈ।
ਐੱਪਲ ਨੇ ਇਨ੍ਹਾਂ ਦੋਹਾਂ ਧਮਾਕੇਦਾਰ ਆਈਫੋਨ ਦੀ ਫਿਲਹਾਲ ਕੁਝ ਚੋਣਵੇਂ ਦੇਸ਼ਾਂ ਆਸਟ੍ਰੇਲੀਆ, ਕੈਨੇਡਾ, ਚੀਨ, ਫ੍ਰਾਂਸ, ਜਰਮਨੀ, ਹਾਂਗਕਾਂਗ, ਜਾਪਾਨ, ਨਿਊਜ਼ੀਲੈਂਡ, ਪਿਊਟੋਰਿਕੋ, ਸਿੰਗਾਪੁਰ, ਬ੍ਰਿਟੇਨ ਅਤੇ ਅਮਰੀਕਾ ''ਚ ਵਿਕਰੀ ਸ਼ੁਰੂ ਕੀਤੀ ਗਈ ਹੈ। ਐਪਲ ਦੇ ਮੁੱਖ ਕਾਰਜ ਅਧਿਕਾਰੀ ਟਿਮ ਕੁਕ ਨੇ ਇਸ ਤਰ੍ਹਾਂ ਦੀ ਜ਼ੋਰਦਾਰ ਵਿਕਰੀ ''ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਿਰਫ 3 ਦਿਨ ''ਚ 6ਐੱਸ ਅਤੇ 6ਐੱਸ ਪਲੱਸ ਦੀ 1.30 ਕਰੋੜ ਯੂਨਿਟ ਦੀ ਵਿਕਰੀ ਕੀਤੀ ਗਈ। ਇਸ ਤੋਂ ਪਹਿਲਾਂ ਦੇ ਕਿਸੇ ਵੀ ਆਈਫੋਨ ਦੀ ਵਿਕਰੀ ਦੇ ਮੁਕਾਬਲੇ ਇਹ ਰਿਕਾਰਡ ਹੈ। ਗਾਹਕਾਂ ਤੋਂ ਮਿਲਿਆ ਜ਼ਬਰਦਸਤ ਹੁੰਗਾਰਾ ਸਾਡੇ ਲਈ ਮਾਣ ਦੀ ਗੱਲ ਹੈ। ਪਿਛਲੇ ਸਾਲ ਓਪਨਿੰਗ ਵੀਕੈਂਡ ''ਚ ਇਕ ਕਰੋੜ ਆਈਫੋਨ 6 ਅਤੇ 6 ਪਲੱਸ ਵਿਕੇ ਸਨ।
ਆਈਫੋਨ 6ਐੱਸ. ''ਚ ਇਕ ਪ੍ਰੋਸੈਸਰ, ਆਈ.ਓ.ਐੱਸ. ਆਪਰੇਟਿੰਗ ਸਿਸਟਮ, 4.7 ਇੰਚ ਡਿਸਪਲੇਅ, 2 ਜੀ.ਬੀ. ਰੈਮ, 16 ਜੀ.ਬੀ. ਰੋਮ, 12 ਮੇਗਾਪਿਕਸਲ ਰੀਅਰ ਕੈਮਰਾ ਅਤੇ 5 ਮੇਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਤਰ੍ਹਾਂ 5.5 ਇੰਚ ਸਕ੍ਰੀਨ ਵਾਲੇ 6 ਐੱਸ. ਪਲੱਸ ਦੇ ਹੋਰ ਸਾਰੇ ਫੀਚਰਸ 6ਐੱਸ. ਦੀ ਤਰ੍ਹਾਂ ਹੀ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।