ਸਸਤੀ ਹੋ ਗਈ KTM ਦੀ ਪ੍ਰੀਮੀਅਮ ਬਾਈਕ, ਕੀਮਤ 'ਚ ਹੋਈ ਭਾਰੀ ਕਟੌਤੀ

Monday, Feb 17, 2025 - 12:53 AM (IST)

ਸਸਤੀ ਹੋ ਗਈ KTM ਦੀ ਪ੍ਰੀਮੀਅਮ ਬਾਈਕ, ਕੀਮਤ 'ਚ ਹੋਈ ਭਾਰੀ ਕਟੌਤੀ

ਆਟੋ ਡੈਸਕ- ਭਾਰਤ 'ਚ ਪ੍ਰੀਮੀਅਮ ਬਾਈਕਸ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ ਅਤੇ ਇਸ ਵਿਚਕਾਰ KTM ਨੇ ਆਪਣੀ ਇਕ ਲੋਕਪ੍ਰਸਿੱਧ ਬਾਈਕ KTM 390 Duke ਦੀ ਕੀਮਤ 'ਚ ਭਾਰੀ ਕਟੌਤੀ ਕੀਤੀ ਹੈ। ਜੇਕਰ ਤੁਸੀਂ 2025 'ਚ ਇਸ ਬਾਈਕ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਇਕ ਸ਼ਾਨਦਾਰ ਮੌਕਾ ਹੋ ਸਕਦਾ ਹੈ ਕਿਉਂਕਿ ਹੁਣ ਇਹ ਤੁਹਾਨੂੰ ਪਹਿਲਾਂ ਨਾਲੋਂ ਘੱਟ ਕੀਮਤ 'ਚ ਮਿਲੇਗੀ। 

ਕਿੰਨੀ ਘੱਟ ਹੋਈ ਕੀਮਤ

KTM 390 Duke ਦੀ ਐਕਸ-ਸ਼ੋਅਰੂਮ ਕੀਮਤ 'ਚ 18,000 ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਸ ਬਾਈਕ ਦੀ ਕੀਮਤ 3.13 ਲੱਖ ਰੁਪਏ ਸੀ ਪਰ ਹੁਣ ਇਸਨੂੰ 2.95 ਲੱਖ ਰੁਪਏ 'ਚ ਖਰੀਦਿਆ ਜਾ ਸਕਦਾ ਹੈ। 

ਇੰਜਣ ਅਤੇ ਪਾਵਰ

KTM 390 Duke 'ਚ 399cc ਦਾ LC4c ਇੰਜਣ ਮਿਲਦਾ ਹੈ ਜੋ 46 PS ਦੀ ਪਾਵਰ ਅਤੇ 39 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ 'ਚ ਅਸਿਸਟ ਅਤੇ ਸਲਿੱਪਰ ਕਲੱਚ ਦੇ ਨਾਲ-ਨਾਲ ਰਾਈਡ-ਬਾਈ-ਵਾਇਰ ਤਕਨੀਕ ਵੀ ਦਿੱਤੀ ਗਈ ਹੈ। ਇਸ ਵਿਚ 6-ਸਪੀਡ ਗਿਅਰਬਾਕਸ ਮਿਲਦਾ ਹੈ। 

ਫੀਚਰਜ਼

ਇਸ ਬਾਈਕ 'ਚ ਮੋਟਰਸਾਈਕਲ ਟ੍ਰੈਕਸ਼ਨ ਕੰਟਰੋਲ, ਸਟ੍ਰੀਟ ਅਤੇ ਰੇਨ ਰਾਈਡਿੰਗ ਮੋਡਸ, ਲਾਂਚ ਕੰਟਰੋਲ, ਕੁਇੱਕ ਸ਼ਿੲਟਰ+, ਸੁਪਰਮੋਟੋ ਏਬੀਐੱਸ ਅਤੇ ਕਾਰਨਰਿੰਗ ਏਬੀਐੱਸ, ਟ੍ਰੈਕ ਸਕਰੀਨ ਵਰਗੇ ਫੀਚਰਜ਼ ਦਿੱਤੇ ਗਏ ਹਨ। 


author

Rakesh

Content Editor

Related News