Mi 10i 5G ਨੂੰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹਾ 13,000 ਤੋਂ ਜ਼ਿਆਦਾ ਦਾ ਐਕਸਚੇਂਜ ਆਫਰ

Saturday, Jun 19, 2021 - 05:07 PM (IST)

Mi 10i 5G ਨੂੰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹਾ 13,000 ਤੋਂ ਜ਼ਿਆਦਾ ਦਾ ਐਕਸਚੇਂਜ ਆਫਰ

ਗੈਜੇਟ ਡੈਸਕ– ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਇੰਡੀਆ ਦੀ ਸਮਾਰਟਫੋਨ ਅਪਗ੍ਰੇਡ ਡੇਜ਼ ਸੇਲ ਚੱਲ ਰਹੀ ਹੈ। ਇਸ ਸ਼ਾਨਦਾਰ ਸਮਾਰਟਫੋਨ ਸੇਲ ’ਚ ਲਗਭਗ ਸਾਰੇ ਸਮਾਰਟਫੋਨ ਬ੍ਰਾਂਡ ਦੇ ਡਿਵਾਈਸ ਮੌਜੂਦ ਹਨ, ਜਿਨ੍ਹਾਂ ’ਤੇ ਸ਼ਾਨਦਾਰ ਆਫਰ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਨਵਾਂ ਸਮਾਰਟਫੋਨ ਖ਼ਰੀਦਣ ਦਾ ਮੰਨ ਬਣਾ ਰਹੇ ਹੋ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਇਥੇ ਅਸੀਂ ਤੁਹਾਨੂੰ ਐਮਾਜ਼ੋਨ ਇੰਡੀਆ ਦੀ ਸੇਲ ’ਚ ਉਪਲੱਬਧ Mi 10i 5G ਸਮਾਰਟਫੋਨ ਬਾਰੇ ਦੱਸਾਂਗੇ। ਇਸ ਡਿਵਾਈਸ ’ਤੇ ਤੁਹਾਨੂੰ 13,100 ਰੁਪਏ ਤਕ ਦਾ ਐਕਸਚੇਂਜ ਆਫਰ ਸਮੇਤ ਨੋ-ਕਾਸਟ ਈ.ਐੱਮ.ਆਈ. ਮਿਲੇਗੀ। ਆਓ ਜਾਣਦੇ ਹਾਂ Mi 10i 5G ਦੀ ਕੀਮਤ ਅਤੇ ਇਸ ’ਤੇ ਮਿਲਣ ਵਾਲੇ ਆਫਰ ਬਾਰੇ ਵਿਸਤਾਰ ਨਾਲ...

Mi 10i 5G ਦੀ ਕੀਮਤ ਤੇ ਆਫਰ
ਫੋਨ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ’ਚ ਉਪਲੱਬਧ ਹੈ। ਇਨ੍ਹਾਂ ਦੀਆਂ ਕੀਮਤਾਂ 21,999 ਰੁਪਏ ਅਤੇ 23,999 ਰੁਪਏ ਹੈ। ਇਹ ਸਮਾਰਟਫੋਨ Atlantic ਬਲਿਊ, ਮਿਡਨਾਈਟ ਬਲੈਕ ਅਤੇ Pacific ਸਨਰਾਈਜ਼ ਰੰਗ ’ਚ ਉਪਲੱਬਧ ਹੈ। 

ਆਫਰ ਦੀ ਗੱਲ ਕਰੀਏ ਤਾਂ ਐਮਾਜ਼ੋਨ ਪ੍ਰਾਈਮ ਮੈਂਬਰਾਂ ਨੂੰ 5 ਫੀਸਦੀ ਅਤੇ ਨਾਨ-ਪ੍ਰਾਈਮ ਮੈਂਬਰਾਂ ਨੂੰ ਤਿੰਨ ਫੀਸਦੀ ਦਾ ਡਿਸਕਾਊਂਟ ਮਿਲੇਗਾ। ਨਾਲ ਹੀ ਐੱਸ.ਬੀ.ਆਈ. ਕਾਰਡ ਹੋਲਡਰਾਂ ਨੂੰ 1000 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਮਾਰਟਫੋਨ ਨੂੰ 14,100 ਰੁਪਏ ਦਾ ਐਕਸਚੇਂਜ ਆਫਰ ਅਤੇ ਨੋ-ਕਾਸਟ ਈ.ਐੱਮ.ਆਈ. ’ਤੇ ਖ਼ਰੀਦਿਆ ਜਾ ਸਕਦਾ ਹੈ। 


author

Rakesh

Content Editor

Related News