iOS ਯੂਜ਼ਰਜ਼ ਕਰ ਰਹੇ ਸਨ ਗੂਗਲ ਫੋਟੋਸ ਦੇ ਇਸ ਫੀਚਰ ਦਾ ਇੰਤਜ਼ਾਰ
Wednesday, Mar 09, 2016 - 04:09 PM (IST)
ਜਲੰਧਰ- ਆਈ.ਓ.ਐੱਸ. ਅਤੇ ਐਂਡ੍ਰਾਇਡ ਲਈ ਕੁਝ ਹੀ ਸਮੇਂ ''ਚ ਕਈ ਅੱਪਡੇਟਸ ਆ ਚੁੱਕੀਆਂ ਹਨ ਜਿਨ੍ਹਾਂ ਨਾਲ ਯੂਜ਼ਰਜ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਹਰ ਮੁਮਕਿੰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲ ਹੀ ''ਚ ਗੂਗਲ ਵੱਲੋਂ ਆਈ.ਓ.ਐੱਸ. ਲਈ ਲਾਈਵ ਫੋਟੋਜ਼ ਸਪੋਰਟ ਨੂੰ ਲੈ ਕੇ ਗੂਗਲ ਫੋਟੋਜ਼ ਦੀ ਇਕ ਨਵੀਂ ਅੱਪਡੇਟ ਪੇਸ਼ ਕੀਤੀ ਗਈ ਹੈ। ਜੋ ਯੂਜ਼ਰਜ਼ ਆਈਫੋਨ 6s ਜਾਂ ਆਈਫੋਨ 6s ਪਲੱਸ ਦੀ ਵਰਤੋਂ ਕਰ ਰਹੇ ਹਨ ਉਹ ਹੁਣ ਕਿਸੇ ਵਿਊ ਨੂੰ ਸੇਵ ਕਰ ਸਕਦੇ ਹਨ ਅਤੇ ਲਾਈਵ ਫੋਟੋਜ਼ ਨੂੰ ਐਪ ਦੁਆਰਾ ਆਰਗਨਾਈਜ਼ ਕਰ ਸਕਦੇ ਹਨ।
ਆਈ.ਓ.ਐੱਸ. ਲਈ ਗੂਗਲ ਫੋਟੋਜ਼ v1.8.0 ਨੂੰ ਅੱਪਡੇਟ ਕਰਨ ਨਾਲ ਯੂਜ਼ਰਜ਼ ਇਸ ਦੇ ਫੋਰਸ ਟੱਚ ਫੀਚਰ ਦੀ ਕਿਸੇ ਵੀ ਫੋਟੋ ਲਈ ਵਰਤੋਂ ਕਰ ਸਕਦੇ ਹਨ ਜਿਸ ਨਾਲ ਫੋਟੋ ਨੂੰ ਲਾਈਵ ਫੋਟੋ ਵਜੋਂ ਦੇਖਿਆ ਜਾ ਸਕਦਾ ਹੈ। ਇਹ ਨਵੀਂ ਅੱਪਡੇਟ ਐਪ ਦੀ ਨੈਵੀਗੇਸ਼ਨ ''ਚ ਵੀ ਸੁਧਾਰ ਕਰੇਗੀ ਅਤੇ ਨਾਲ ਹੀ ਡਿਵਾਈਸ ਦੀ ਘੱਟ ਸਪੇਸ ਹੋਣ ''ਤੇ ਕੈਸ਼ੇ ਨੂੰ ਵੀ ਕਲੀਅਰ ਕਰ ਸਕਦੀ ਹੈ। ਇਹ ਅੱਪਡੇਟ ਹੁਣ ਐਪ ਸਟੋਰ ''ਤੇ ਉਪਲੱਬਧ ਹੈ।
