ਸੁਰੱਖਿਆ ’ਚ ਸੰਨ੍ਹ: GoDaddy ਦੇ 10 ਲੱਖ ਤੋਂ ਜ਼ਿਆਦਾ ਯੂਜ਼ਰਸ ਦਾ ਡਾਟਾ ਲੀਕ

Wednesday, Nov 24, 2021 - 02:24 PM (IST)

ਸੁਰੱਖਿਆ ’ਚ ਸੰਨ੍ਹ: GoDaddy ਦੇ 10 ਲੱਖ ਤੋਂ ਜ਼ਿਆਦਾ ਯੂਜ਼ਰਸ ਦਾ ਡਾਟਾ ਲੀਕ

ਗੈਜੇਟ ਡੈਸਕ– ਵੈੱਬ ਹੋਸਟਿੰਗ ਕੰਪਨੀ GoDaddy ਦੇ ਯੂਜ਼ਰਸ ਦਾ ਡਾਟਾ ਲੀਕ ਹੋ ਗਿਆ ਹੈ। ਜਾਣਕਾਰੀ ਮੁਤਾਬਕ, GoDaddy ਦੇ 12 ਲੱਖ ਦੇ ਕਰੀਬ ਐਕਟਿਵ ਅਤੇ ਇਨਐਕਟਿਵ ਵਰਡਪ੍ਰੈੱਸ ਯੂਜ਼ਰਸ ਦੀ ਈ-ਮੇਲ ਆਈ.ਡੀ. ਅਤੇ ਮੋਬਾਇਲ ਨੰਬਰ ਜਨਤਕ ਹੋਏ ਹਨ। ਇਸ ਡਾਟਾ ਲੀਕ ਦੀ ਪੁਸ਼ਟੀ GoDaddy ਵਲੋਂ ਵੀ ਕੀਤੀ ਗਈ ਹੈ। ਕੰਪਨੀ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਡਾਟਾ ਲੀਕ ਦੀ ਇਹ ਘਟਨਾ 17 ਨਵੰਬਰ 2021 ਨੂੰ ਹੋਈ ਹੈ, ਹਾਲਾਂਕਿ, ਇਸ ਦੀ ਸ਼ੁਰੂਆਤ 6 ਸਤੰਬਰ ਨੂੰ ਹੀ ਹੋ ਗਈ ਸੀ। 

ਇਹ ਵੀ ਪੜ੍ਹੋ– ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps

GoDaddy ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਕੰਪਨੀ ਨੇ ਵਰਡਪ੍ਰੈੱਸ ਹੋਸਟਿੰਗ ’ਚ ਸ਼ੱਕੀ ਗਤੀਵਿਧੀ ਦੀ ਪਛਾਣ ਕੀਤੀ ਹੈ ਜਿਸ ਤੋਂ ਬਾਅਦ ਤੁਰੰਤ ਇਕ ਆਈ.ਡੀ. ਫੋਰੈਂਸਿਕ ਫਰਮ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਗੈਰ-ਕਾਨੂੰਨੀ ਥਰਡ ਪਾਰਟੀ ਐਕਸੈੱਸ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ। ਇਸ ਡਾਟਾ ਚੋਰੀ ’ਚ ਵਰਡਪ੍ਰੈੱਸ ਦਾ ਓਰਿਜਨਲ ਐਡਮਿਨ ਪਾਸਵਰਡ ਵੀ ਲੀਕ ਹੋਇਆ ਹੈ। ਗਾਹਕਾਂ ਲਈ ਹੁਣ ਜ਼ਰੂਰੀ ਹੈ ਕਿ ਉਹ ਆਪਣਾ ਪਾਸਵਰਡ ਤੁਰੰਤ ਬਦਲ ਲੈਣ।

ਇਹ ਵੀ ਪੜ੍ਹੋ– ਚੋਰੀ ਜਾਂ ਗੁੰਮ ਹੋਏ ਐਂਡਰਾਇਡ ਫੋਨ ’ਚੋਂ ਇੰਝ ਡਿਲੀਟ ਕਰੋ ਆਪਣਾ Paytm ਅਕਾਊਂਟ


author

Rakesh

Content Editor

Related News