ਹੁਣ ਐਂਡ੍ਰਾਇਡ Gmail ਐਪ ਤੋਂ ਭੇਜ ਸਕੋਗੇ ਕਿਸੇ ਨੂੰ ਵੀ ਪੈਸੇ

Wednesday, Mar 15, 2017 - 04:03 PM (IST)

ਹੁਣ ਐਂਡ੍ਰਾਇਡ Gmail ਐਪ ਤੋਂ ਭੇਜ ਸਕੋਗੇ ਕਿਸੇ ਨੂੰ ਵੀ ਪੈਸੇ

ਜਲੰਧਰ- ਇਕ ਨਵੇਂ ਅਪਡੇਟ ਦੇ ਤਹਿਤ, ਗੂਗਲ ਨੇ ਵੀਰਵਾਰ ਨੂੰ ਜੀ-ਮੇਲ ਦੇ ਜ਼ਰੀਏ ਪੈਸੇ ਮਗਵਾਉਣ ਅਤੇ ਭੇਜਣ ਦੇ ਲਈ ਨਵਾਂ ਫੀਚਰ ਪੇਸ਼ ਕੀਤਾ। ਇਹ ਫੀਚਰ ਸਭ ਤੋਂ ਪਹਿਲਾਂ ਵੈੱਬ ''ਤੇ ਉਪਲੱਬਧ ਕਰਾਇਆ ਗਿਆ ਸੀ, ਅਤੇ ਹੁਣ ਇਸ ਨੂੰ ਐਂਡ੍ਰਾਇਡ ਐਪ ''ਤੇ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਯੂਜ਼ਰ ਜੀ-ਮੇਲ ਐਂਡ੍ਰਾਇਡ ਐਪ ''ਚ ਅਟੈਚਮੇਂਟ ਬਟਨ ''ਤੇ ਟੈਪ ਕਰਨ ਤੋਂ ਬਾਅਦ, ਸੈਂਡ ਮਨੀ ਦੀ ਆਪਸ਼ਨ ''ਤੇ ਕਲਿਕ ਕਰ ਕੇ ਗੂਗਲ ਵਾਲੇਟ ਦੇ ਰਾਹੀਂ ਅਸਾਨੀ ਨਾਲ ਪੈਸੇ ਟਰਾਂਸਫਰ ਕਰ ਸਕਦੇ ਹਨ।

 

ਪੈਸੇ ਭੇਜਣ ਦਾ ਤਰੀਕਾ ਬੇਹੱਦ ਆਸਾਨ ਹੈ। ਤੁਹਾਨੂੰ ਸਿਰਫ ਅਟੈਚਮੇਂਟ ਆਇਕਨ ''ਤੇ ਟੈਪ ਕਰਨਾ ਹੈ ਅਤੇ ਸੈਂਡ ਮਣੀ ਆਪਸ਼ਨ ''ਤੇ ਕਲਿਕ ਕਰ ਸਕਦੇ ਹੋ। ਸੈਂਡ ਮਨੀ ਆਪਸ਼ਨ ਨਾਲ ਕੈਸ਼ ਲਈ ਰਿਕਵੇਸਟ ਵੀ ਭੇਜੀ ਜਾ ਸਕਦੀ ਹੈ ਅਤੇ ਬਿਨਾਂ ਕਿਸੇ ਹੋਰ ਐਪ ਨੂੰ ਇੰਸਟਾਲ ਕੀਤੇ ਬਿਨਾਂ ਹੀ ਉਸ ਯੂਜ਼ਰ ਨੂੰ ਪੈਸੇ ਮਿਲ ਜਾਣਗੇ ਜਿਸ ਨੂੰ ਭੇਜੇ ਗਏ ਹਨ। ਤੁਸੀਂ ਆਪਣੇ ਡੇਬਿਟ/ਕ੍ਰੈਡਿਟ ਕਾਰਡ ਦੇ ਜ਼ਰੀਏ ਗੂਗਲ ਵਾਲੇਟ ਨੂੰ ਰੀਚਾਰਜ ਕਰ ਸਕਦੇ ਹਨ ਅਤੇ ਫਿਰ ਦੁਨਿਆਭਰ ''ਚ ਕਿਸੇ ਵੀ ਜੀ- ਮੇਲ ਐਂਡਰਾਇਡ ਅਤੇ ਵੈੱਬ ਯੂਜ਼ਰ ਨੂੰ ਅਟੈਚਮੇਂਟ ਦੇ ਰੂਪ ''ਚ ਪੈਸੇ ਭੇਜ ਸਕਦੇ ਹੋ।

 

ਇਹ ਫੀਚਰ ਅਜੇ ਆਈ. ਓ. ਐੱਸ ਯੂਜ਼ਰ ਲਈ ਉਪਲੱਬਧ ਨਹੀਂ ਹੈ। ਪਰ ਜੀ-ਮੇਲ ਰਾਹੀਂ ਪੈਸੇ ਭੇਜਣ ਵਾਲੇ ਇਸ ਫੀਚਰ ਦੇ ਜਲਦ ਹੀ ਆਈ. ਓ. ਐੱਸ ਯੂਜ਼ਰ ਤੱਕ ਪੁੱਜਣ ਦੀ ਉਮੀਦ ਹੈ। ਗੌਰ ਕਰਣ ਵਾਲੀ ਗੱਲ ਹੈ ਕਿ ਅਜੇ ਇਹ ਫੀਚਰ ਸਿਰਫ ਅਮਰੀਕਾ ਦੇ ਯੂਜ਼ਰ ਲਈ ਜਾਰੀ ਕੀਤਾ ਗਿਆ ਹੈ।


Related News