Gmail ਐਪ ’ਚ ਹੋਇਆ ਬਦਲਾਅ, ''+'' ਆਈਕਨ ਦੀ ਥਾਂ ਆਇਆ ਨਵਾਂ ਬਟਨ

Saturday, Jun 06, 2020 - 10:44 AM (IST)

Gmail ਐਪ ’ਚ ਹੋਇਆ ਬਦਲਾਅ, ''+'' ਆਈਕਨ ਦੀ ਥਾਂ ਆਇਆ ਨਵਾਂ ਬਟਨ

ਗੈਜੇਟ ਡੈਸਕ– ਗੂਗਲ ਨੇ ਆਪਣੇ ਜੀ-ਮੇਲ ਐਪ ਲਈ ਨਵੀਂ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਨਵੀਂ ਅਪਡੇਟ ’ਚ ਪੁਰਾਣੇ '+' ਆਈਕਨ ਨੂੰ ਗਾਇਬ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਥਾਂ ਵਾਂ ਕੰਪੋਜ਼ ਬਟਨ ਸ਼ਾਮਲ ਕੀਤਾ ਗਿਆ ਹੈ। ਇਸ ਨਵੇਂ ਬਟਨ ਦੀ ਮਦਦ ਨਾਲ ਉਪਭੋਗਤਾ ਹੁਣ ਈ-ਮੇਲ ਕੰਪੋਜ਼, ਸੈਂਡ ਜਾਂ ਸ਼ਡਿਊਲ ਕਰ ਸਕਣਗੇ। ਕੰਪੋਜ਼ ਬਟਨ ਨੂੰ ਸਭ ਤੋਂ ਪਹਿਲਾਂ ਐਂਡਰਾਇਡ ਪਲੇਟਫਾਰਮ ਲਈ ਲਿਆਇਆ ਗਿਆ ਹੈ। 

ਇਹ ਨਵਾਂ ਬਟਨ ਜੀ-ਮੇਲ ਐਪ ’ਚ ਕੈਪਸੂਲ ਸ਼ੇਪ ’ਚ ਵਿਖਾਈ ਦੇ ਰਿਹਾ ਹੈ, ਜਿਸ ’ਤੇ ਪੈਨਸਿਲ ਦੀ ਸ਼ੇਪ ਨਾਲ 'Compose’ ਲਿਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੁਆਰਾ ਇਸ ਅਪਡੇਟ ਨੂੰ ਜਲਦੀ ਹੀ ਆਈ.ਓ.ਐੱਸ. ਅਤੇ ਵੈੱਬ ਯੂਜ਼ਰਸ ਲਈ ਵੀ ਰੋਲ ਆਊਟ ਕੀਤਾ ਜਾ ਸਕਦਾ ਹੈ। 

ਕੁਇੱਕ ਸੈਟਿੰਗਸ ਮੈਨਿਊ ਨੂੰ ਵੀ ਕੀਤਾ ਗਿਆ ਸ਼ਾਮਲ
ਦੱਸ ਦੇਈਏ ਕਿ ਗੂਗਲ ਨੇ ਹਾਲ ਹੀ ’ਚ ਜੀ-ਮੇਲ ’ਚ ਨਵਾਂ ਕੁਇੱਕ ਸੈਟਿੰਗਸ ਮੈਨਿਊ ਦੇਣ ਦਾ ਐਲਾਨ ਕੀਤਾ ਹੈ। ਇਸ ਰਾਹੀਂ ਸੈਟਿੰਗਸ ਆਈਕਨ ’ਤੇ ਕਲਿੱਕ ਕਰਨ ’ਤੇ ਜੀ-ਮੇਲ ਯੂਜ਼ਰਸ ਨੂੰ ਇਕ ਨਵਾਂ ਡਾਇਲਾਗ ਬਾਕਸ ਵਿਖਾਈ ਦੇਵੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਥੇ ਹੀ ਡਿਸਪਲੇਅ ਆਪਸ਼ੰਸ ਦੇ ਸ਼ਾਰਟਕਟਸ ਵੀ ਵਿਖਾਈ ਦੇਣਗੇ। 


author

Rakesh

Content Editor

Related News