ਇਕ ਵਾਰ ਚਾਰਜ ਕਰਨ ''ਤੇ 34 ਦਿਨ ਚਲਦਾ ਰਹੇਗਾ ਇਹ ਦਮਦਾਰ ਸਮਰਾਟਫੋਨ

Thursday, May 05, 2016 - 05:23 PM (IST)

ਇਕ ਵਾਰ ਚਾਰਜ ਕਰਨ ''ਤੇ 34 ਦਿਨ ਚਲਦਾ ਰਹੇਗਾ ਇਹ ਦਮਦਾਰ ਸਮਰਾਟਫੋਨ

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਆਪਣੇ Marathon M5 Plus ਸਮਾਰਟਫੋਨ ਭਾਰਤ ''ਚ 26,999 ਰੁਪਏ ਦੀ ਕੀਮਤ ''ਤੇ ਲਾਂਚ ਕੀਤਾ ਹੈ ਨਾਲ ਹੀ ਇਸ ਨੂੰ ਐਕਸਕਲੂਜ਼ਿਵ ਤੌਰ ''ਤੇ ਸ਼ਾਪਿੰਗ ਸਾਈਟ ਫਲਿੱਪਕਾਰਟ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ। 
ਇਸ ਸਮਾਰਟਫੋਨ ਦੇ ਫੀਚਰਜ਼
ਡਿਸਪਲੇ

ਇਸ ਫੋਨ ''ਚ 6-ਇੰਚ ਦੀ ਐਮੋਲਡ 2.5 ਡੀ ਕਰਵਡ ਡਿਸਪਲੇ ਦਿੱਤੀ ਗਈ ਹੈ ਜੋ 1920x1080 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਦੀ ਹੈ। 
ਪ੍ਰੋਸੈਸਰ
ਇਸ ਵਿਚ ਮੀਡੀਆਟੈੱਕ M“6753 ਆਕਟਾ-ਕੋਰ 64-ਬਿਟ ਪ੍ਰੋਸੈਸਰ ਸ਼ਾਮਲ ਹੈ।
ਮੈਮਰੀ
ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 3ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। 
ਕੈਮਰਾ
ਫੋਨ ''ਚ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਸ਼ਾਮਲ ਹੈ।
ਬੈਟਰੀ
ਇਸ ਫੋਨ ''ਚ 5020 ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਗਈ ਹੈ ਜੋ 34 ਦਿਨਾਂ ਦਾ ਸਟੈਂਡਬਾਏ ਟਾਈਮ ਦੇਵੇਗੀ। 
ਹੋਰ ਫੀਚਰਜ਼
ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ 4ਜੀ ਸਮਾਰਟਫੋਨ ''ਚ ਜੀ.ਪੀ.ਐੱਸ, ਬਲੂਟੂਥ, ਵਾਈ-ਫਾਈ ਅਤੇ ਯੂ.ਐੱਸ.ਬੀ. ਟਾਈਪ ਸੀ ਪੋਰਟ ਵਰਗੇ ਫੀਚਰਜ਼ ਮੌਜੂਦ ਹਨ।


Related News