ਜਿਓਨੀ ਨੇ Steel 2 Plus ਸਮਾਰਟਫੋਨ ਕੀਤਾ ਲਾਂਚ

09/26/2017 10:45:55 AM

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਚੀਨ 'ਚ 18:9 ਫੁੱਲਵਿਊ ਡਿਸਪਲੇਅ ਨਾਲ ਜਿਓਨੀ ਸਟੀਵ 2 ਪਲੱਸ ਲਾਂਚ ਕਰ ਦਿੱਤੀ ਹੈ। ਇਹ ਸਮਾਰਟਫੋਨ ਸਟੀਵ 2 ਦੀ ਤਰ੍ਹਾਂ ਦਾ ਹੀ ਨਵਾਂ ਫੋਨ ਹੈ। ਪਲੱਸ ਵੇਰੀਐਂਟ ਹਰ ਮਾਮਲੇ 'ਚ ਪਿਛਲੇ ਸਮਾਰਟਫੋਨ ਤੋਂ ਕਾਫੀ ਬਿਹਤਰ ਅਤੇ ਅਪਗ੍ਰੇਡ ਵਰਜ਼ਨ ਕਿਹਾ ਜਾ ਸਕਦਾ ਹੈ। ਕੁਝ ਸਮੇਂ ਪਹਿਲਾਂ TENNA 'ਤੇ GN5007 ਕੋਡਨੇਮ ਤੋਂ ਸ਼ਾਇਦ ਹੀ ਇਸ ਸਮਾਰਟਫੋਨ ਨੂੰ ਦੇਖਿਆ ਜਾ ਚੁੱਕਾ ਹੈ। 
 

ਜਿਓਨੀ Steel 2 Plus ਦੇ ਸਪੈਸੀਫਿਕੇਸ਼ਨ ਅਤੇ ਫੀਚਰਸ -
ਇਸ ਸਮਾਰਟਫੋਨ 'ਚ 6 ਇੰਚ ਜੀ 18:9 ਫੁੱਲਵਿਊ ਡਿਸਪਲੇਅ ਐੱਚ. ਡੀ+ ਰੈਜ਼ੋਲਿਊਸ਼ਨ ਨਾਲ ਦਿੱਤਾ ਗਿਆ ਹੈ। ਇਸ 'ਚ 4GB ਰੈਮ, 64GB ਇੰਟਰਨਲ ਸਟੋਰੇਜ ਮੌਜੂਦ ਹੈ। ਇਸ ਸਮਾਰਟਫੋਨ 'ਚ ਕੁਆਲਾਕਮ ਸਨੈਪਡ੍ਰੈਗਨ 435 ਪ੍ਰੋਸੈਸਰ ਨੂੰ ਸ਼ਾਮਿਲ ਕਰਨ ਲਈ ਮੀਡੀਆਟੈੱਕ MT6737 ਪ੍ਰੋਸੈਸਰ ਨੂੰ ਹਟਾਇਆ ਗਿਆ ਹੈ।

ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ, 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਨਾਲ ਹੀ ਸਮਾਰਟਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ 'ਚ ਪਾਵਰ ਬੈਕਅਪ ਲਈ 5,000 ਐੱਮ. ਏ. ਐੱਚ. ਦੀ ਸਮਰੱਥਾ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਕੀਮਤ ¥1,999 (-$302) ਹੈ। ਇਹ ਸਮਾਰਟਫੋਨ ਬਲੈਕ, ਬਲੂ ਅਤੇ ਗੋਲਡ ਕਲਰ ਵੇਰੀਐਂਟ 'ਚ ਉਪਲੱਬਧ ਕਰਾਇਆ ਜਾਵੇਗਾ।


Related News