ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Gionee S6s ਸੈਲਫੀ ਸਮਾਰਟਫੋਨ (ਤਸਵੀਰਾਂ)

Monday, Aug 22, 2016 - 05:10 PM (IST)

ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Gionee S6s ਸੈਲਫੀ ਸਮਾਰਟਫੋਨ (ਤਸਵੀਰਾਂ)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Gionee ਨੇ ਨਵੇਂ S6s ਸੈਲਫੀ ਸਮਰਾਟਫੋਨ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 17,999 ਰੁਪਏ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ ਫਰੰਟ-ਫੇਸਿੰਗ ਫਲੈਸ਼ ਲੱਗੀ ਹੈ ਜੋ ਕਲੀਅਰ ਸੈਲਫੀ ਕਲਿੱਕ ਕਰਨ ''ਚ ਮਦਦ ਕਰਦੀ ਹੈ। ਇਸ ਸਮਾਰਟਫੋਨ ਨੂੰ ਕੁਝ ਹੀ ਸਮੇਂ ''ਚ ਸਾਰੇ ਆਨਲਾਈਨ ਅਤੇ ਰਿਟੇਲ ਸਟੋਰਾਂ ''ਤੇ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ। 

ਇਸ ਸਮਰਾਟਫੋਨ ਦੇ ਫੀਚਰਸ-
ਡਿਸਪਲੇ - 5.5-ਇੰਚ ਐੱਚ.ਡੀ. (1080x1920 ਪਿਕਸਲ) IPS 2.54 ਕਵਰਡ ਐੱਜ ਗਿਲਾਸ
ਪ੍ਰੋਸੈਸਰ - 1.3GHz ਆਕਟਾ-ਕੋਰ ਮੀਡੀਆਟੈੱਕ MT6753 SoC
ਓ.ਐੱਸ. - Amigo 3.2 ਬੇਸਡ ਆਨ ਐਂਡ੍ਰਾਇਡ 6.0 ਮਾਰਸ਼ਮੈਲੋ 
ਰੈਮ     - 3 ਜੀ.ਬੀ.
ਮੈਮਰੀ  - 32 ਜੀ.ਬੀ. ਇੰਟਰਨਲ
ਕੈਮਰਾ  - ਸੋਨੀ IMX258 ਸੈਂਸਰ ਨਾਲ ਲੈਸ f/2.0 ਅਪਰਚਰ 13MP ਰਿਅਰ, f/2.2 ਅਪਰਚਰ ਨਾਲ ਲੈਸ 8MP ਫਰੰਟ
ਕਾਰਡ ਸਪੋਰਟ - ਅਪ-ਟੂ 128 ਜੀ.ਬੀ.
ਬੈਟਰੀ  - 3150mAh
ਨੈੱਟਵਰਕ - 4G (VoLTE)
ਹੋਰ ਫੀਚਰਸ - ਵਾਈ-ਫਾਈ 802.11 ਏ/ਬੀ/ਜੀ/ਐੱਨ ਅਤੇ ਬਲੂਟੁਥ 4.0

Related News