ਸੈਲਫੀ ਦੇ ਦਿਵਾਨਿਆਂ ਲਈ ਜਿਓਨੀ ਲਾਂਚ ਕਰੇਗੀ ਨਵਾਂ ਸਮਾਰਟਫੋਨ

Saturday, Aug 13, 2016 - 10:58 AM (IST)

ਸੈਲਫੀ ਦੇ ਦਿਵਾਨਿਆਂ ਲਈ ਜਿਓਨੀ ਲਾਂਚ ਕਰੇਗੀ ਨਵਾਂ ਸਮਾਰਟਫੋਨ
ਜਲੰਧਰ- ਸਮਾਰਟਫੋਨ ਕੰਪਨੀਆਂ ਰਿਅਰ ਕੈਮਰੇ ਦੇ ਨਾਲ-ਨਾਲ ਫਰੰਟ ਕੈਮਰੇ ਨੂੰ ਵੀ ਤਵੱਜੋ ਦੇ ਰਹੀਆਂ ਹਨ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਲੋਗ ਰਿਅਰ ਕੈਮਰੇ ਦੀ ਤੁਲਨਾ ''ਚ ਫਰੰਟ ਕੈਮਰੇ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਸੇ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਜਿਓਨੀ 22 ਅਗਸਤ ਨੂੰ ਭਾਰਤ ''ਚ ਇਕ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ ਜਿਸ ਦਾ ਫਰੰਟ ਕੈਮਰਾ ਖਾਸ ਹੋਵੇਗਾ। ਕੰਪਨੀ ਨੇ ਮੀਡੀਆ ਨੂੰ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵਿਚ #SelfieWithFlash ਹੈਸ਼ਟੈਗ ਨੂੰ ਵਰਤੋਂ ''ਚ ਲਿਆਉਂਦਾ ਗਿਆ ਹੈ। 
ਪਿਛਲੇ ਮਹੀਨੇ ਜਿਓਨੀ ਨੇ ਬੀਜਿੰਗ ''ਚ ਜਿਓਨੀ ਐੱਮ6 ਅਤੇ ਐੱਮ6 ਪਲੱਸ ਹੈਂਡਸੈੱਟ ਨੂੰ ਲਾਂਚ ਕੀਤਾ ਸੀ ਅਤੇ ਹੋ ਸਕਦਾ ਹੈ ਕਿ ਇਹ ਸਮਾਰਟਫੋਂਸ ਹੁਣ ਭਾਰਤ ''ਚ ਲਾਂਚ ਕੀਤੇ ਜਾਣ। ਦੋਵੇਂ ਹੀ ਸਮਾਰਟਫੋਂਸ ਡਾਟਾ ਐਨਕ੍ਰਿਪਸ਼ਨ ਚਿੱਪ ਅਤੇ ਵੱਡੀ ਬੈਟਰੀ ਨਾਲ ਲੈਸ ਹਨ। ਦੋਵੇਂ ਸਮਾਰਟਫੋਂਸ ਸ਼ੈਂਪੇਨ ਗੋਲਡ ਅਤੇ ਮੋਕਾ ਗੋਲਡ ਕਲਰ ਵੇਰੀਅੰਟ ''ਚ ਉਪਲੱਬਧ ਹੋਣਗੇ। ਇਹ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਅਮਿਗੋ 3.5 ਓ.ਐੱਸ. ''ਤੇ ਚੱਲਣਗੇ। ਜਿਓਨੀ ਐੱਮ6 ''ਚ 5.5-ਇੰਚ ਦੀ ਫੁੱਲ-ਐੱਚ. (1920x1080 ਪਿਕਸਲ) ਐਮੋਲੇਡ ਡਿਸਪਲੇ, 64-ਬਿਟ 1.8 ਗੀਗਾਹਰਟਜ਼ ਮੀਡੀਆਟੈੱਕ ਹੀਲਿਓ ਪੀ10 ਆਕਟਾ-ਕੋਰ ਪ੍ਰੋਸੈਸਰ, 4 ਜੀ.ਬੀ. ਰੈਮ, 13 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 
ਜਿਓਨੀ ਐੱਮ6 ਪਲੱਸ ਵੱਡਾ ਵੇਰੀਅੰਟ ਹੈ। ਇਸ ਵਿਚ 6-ਇੰਚ ਦੀ ਫੁੱਲ-ਐੱਚ.ਡੀ. (1920x1080 ਪਿਕਸਲ) ਐਮੋਲੇਡ ਡਿਸਪਲੇ ਹੈ। ਸਮਾਰਟਫੋਨ ''ਚ ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਇਸ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਬੈਟਰੀ ਦੀ ਸਮਰੱਥਾ 6,020 ਐੱਮ.ਏ.ਐੱਚ. ਦੀ ਹੈ। 

Related News