Gionee A1 ਸਮਾਰਟਫੋਨ 27 ਜੂਨ ਨੂੰ ਵਿਕਰੀ ਲਈ ਹੋਵੇਗਾ ਉਪਲੱਬਧ
Sunday, Jun 25, 2017 - 03:21 PM (IST)

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਆਪਣਾ ਨਵਾਂ Gionee A1ਹੈਂਡਸੈਟ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 19,999 ਰੁਪਏ ਨਿਸ਼ਚਿਤ ਕੀਤੀ ਹੈ। ਜਿਓਨੀ ਏ1 ਦੇ ਇਸ ਸਪੈਸ਼ਲ ਐਂਡੀਸ਼ਨ ਵੇਂਰੀਅੰਟ ਦੀ ਵਿਕਰੀ 27 ਜੂਨ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਸ ਹੈਂਡਸੈਟ ਨੂੰ ਭਾਰਤ 'ਚ ਮਾਰਚ ਮਹੀਨੇ 'ਚ ਲਾਂਚ ਕੀਤਾ ਗਿਆ ਸੀ।
Gionee A1 'ਚ 5 ਇੰਚ ਦਾ ਫੁੱਲ ਐੱਚ.ਡੀ (1080*1920 ਪਿਕਸਲ) ਡਿਸਪਲੇ ਹੈ ਨਾਲ ਹੀ ਮੀਡੀਆਟੇਕ ਹੀਲਿਓ ਪੀ10 ਚਿਪਸੈਟ ਦਿੱਤਾ ਗਿਆ ਹੈ। ਇਸ 'ਚ 4010mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦਾ ਫ੍ਰੰਟ ਕੈਮਰਾ 16 ਮੈਗਾਪਿਕਸਲ ਦਾ ਹੈ।Gionee A1 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਵੀ ਮੌਜ਼ੂਦ ਹੈ ਇਹ ਫੋਨ ਐਂਡਰਾਈਡ 7.0 ਨਾਗਟ 'ਤੇ ਕੰਮ ਕਰਦਾ ਹੈ।ਇਸ ਚ ਇੰਨਬਿਲਟ ਸਟੋਰੇਜ਼ 64 ਜੀ.ਬੀ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 256 ਜੀ.ਬੀ ਤੱਕ ਵਧਾ ਸਕਦੇ ਹੈ। ਇਸਦਾ ਡਾਈਮੇਂਸ਼ਨ 154.5*76.5*8.5 ਮਿਲੀਮੀਟਰ ਹੈ ਅਤੇ ਵਜ਼ਨ 182 ਗ੍ਰਾਮ ਹੈ।