BSNL ਯੂਜ਼ਰਸ ਨੂੰ ਤੋਹਫਾ, ਮੁਫਤ ਮਿਲ ਰਿਹੈ 5GB ਡਾਟਾ

Saturday, May 23, 2020 - 06:55 PM (IST)

BSNL ਯੂਜ਼ਰਸ ਨੂੰ ਤੋਹਫਾ, ਮੁਫਤ ਮਿਲ ਰਿਹੈ 5GB ਡਾਟਾ

ਗੈਜੇਟ ਡੈਸਕ—ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਗਾਹਕਾਂ ਲਈ ਵਧੀਆ ਖਬਰ ਹੈ। ਕੰਪਨੀ ਆਪਣੇ ਗਾਹਕਾਂ ਨੂੰ 5ਜੀ.ਬੀ. ਡਾਟਾ ਮੁਫਤ 'ਚ ਦੇ ਰਹੀ ਹੈ। ਇਹ ਕੰਪਨੀ ਦਾ Work @ Home ਬ੍ਰਾਡਬੈਂਡ ਪਲਾਨ, ਜਿਸ ਦਾ ਫਾਇਦਾ ਗਾਹਕ ਬਿਨਾਂ ਕਿਸੇ ਚਾਰਜ ਦੇ ਲੈ ਸਕਦੇ ਹਨ। ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ 'ਚ ਹੀ ਰਹਿ ਕੇ ਕੰਮ ਕਰਨ ਦੇ ਪ੍ਰਤੀ ਜਾਗਰੂਕ ਕਰਨ ਲਈ ਬੀ.ਐੱਸ.ਐੱਨ.ਐੱਲ. ਇਹ ਆਫਰ ਪੇਸ਼ ਕਰ ਰਹੀ ਹੈ। ਹਾਲਾਂਕਿ ਬੀ.ਐੱਸ.ਐੱਨ.ਐੱਲ. ਦੇ ਇਸ ਆਫਰ ਦਾ ਲਾਭ ਮੌਜੂਦਾ ਲੈਂਡਲਾਈਨ ਕਨੈਕਸ਼ਨ ਵਾਲੇ ਯੂਜ਼ਰਸ ਨੂੰ ਹੀ ਮਿਲੇਗਾ। ਨਵੇਂ ਯੂਜ਼ਰਸ ਇਸ ਦਾ ਫਾਇਦਾ ਨਹੀਂ ਲੈ ਸਕਣਗੇ।

ਆਫਰ ਦੀ ਗੱਲ ਕਰੀਏ ਤਾਂ ਇਸ 'ਚ ਗਾਹਕਾਂ ਨੂੰ 5ਜੀ.ਬੀ. ਡਾਟਾ 10Mbps ਦੀ ਸਪੀਡ ਨਾਲ ਮਿਲੇਗਾ। ਵਧੀਆ ਗੱਲ ਹੈ ਕਿ 5ਜੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਤੁਸੀਂ ਇੰਟਰਨੈੱਟ ਇਸਤੇਮਾਲ ਕਰ ਸਕੋਗੇ। ਇਹ ਡਾਟਾ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਹੋ ਕੇ 1Mbps ਰਹਿ ਜਾਵੇਗੀ।

ਕੰਪਨੀ ਦਾ ਇਹ ਪਲਾਨ ਅੰਡੇਮਾਨ ਨਿਕੋਬਾਰ ਸਮੇਤ ਸਾਰੇ ਸਰਕਲਸ 'ਚ ਲਾਗੂ ਹੈ। ਪਲਾਨ 'ਚ ਕਿਸੇ ਵੀ ਤਰ੍ਹਾਂ ਦਾ ਇੰਸਟਾਲੇਸ਼ਨ ਜਾਂ ਮੰਥਲੀ ਚਾਰਜ ਨਹੀਂ ਹੈ। ਇਹ ਆਫਰ ਅਜਿਹੇ ਮੌਜੂਦਾ ਲੈਂਡਲਾਈਨ ਯੂਜ਼ਰਸ ਨੂੰ ਹੀ ਮਿਲੇਗਾ, ਜਿਨ੍ਹਾਂ ਕੋਲ ਅਜੇ ਬ੍ਰਾਡਬੈਂਡ ਕਨੈਕਸ਼ਨ ਨਹੀਂ ਹਨ।

ਇਸ ਤਰ੍ਹਾਂ ਪਾਓ ਮੁਫਤ ਆਫਰ
ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਆਫਰ ਦਾ ਬੈਨਰ ਲਗਾਇਆ ਹੈ। ਇਸ 'ਤੇ ਲਿਖਿਆ ਹੈ ਕਿ ਪਲਾਨ ਦਾ ਫਾਇਦਾ ਲੈਣ ਲਈ ਗਾਹਕਾਂ ਨੂੰ ਟਾਲ ਫ੍ਰੀ ਨੰਬਰ 18005991902 ਜਾਂ 18003451504 'ਤੇ ਕਾਲ ਕਰਨੀ ਹੋਵੇਗੀ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਲਾਨ 'ਚ ਸਿਰਫ ਡਾਟਾ ਦੀ ਸੁਵਿਧਾ ਮਿਲਦੀ ਹੈ, ਕਾਲਿੰਗ ਦੀ ਨਹੀਂ।


author

Karan Kumar

Content Editor

Related News