ਜਰਮਨ ਦੀ ਕੰਪਨੀ Blaupunkt ਨੇ ਭਾਰਤ ’ਚ ਲਾਂਚ ਕੀਤਾ 50-ਇੰਚ ਦਾ 4K ਸਮਾਰਟ ਟੀ.ਵੀ.

Friday, Aug 06, 2021 - 05:26 PM (IST)

ਜਰਮਨ ਦੀ ਕੰਪਨੀ Blaupunkt ਨੇ ਭਾਰਤ ’ਚ ਲਾਂਚ ਕੀਤਾ 50-ਇੰਚ ਦਾ 4K ਸਮਾਰਟ ਟੀ.ਵੀ.

ਗੈਜੇਟ ਡੈਸਕ– ਜਰਮਨ ਦੀ ਕੰਪਨੀ Blaupunkt ਨੇ ਆਖ਼ਿਕਾਰ ਭਾਰਤ ’ਚ ਆਪਣਾ ਨਵਾਂ 50-ਇੰਚ ਦਾ 4ਕੇ ਸਮਾਰਟ ਟੀ.ਵੀ. ਲਾਂਚ ਕਰ ਦਿੱਤਾ ਹੈ। ਇਸ ਟੀ.ਵੀ. ਦੀ ਵਿਕਰੀ 6 ਅਗਸਤ ਯਾਨੀ ਅੱਜ ਤੋਂ ਫਲਿਪਕਾਰਟ ਰਾਹੀਂ ਵਿਸ਼ੇਸ਼ ਤੌਰ ’ਤੇ ਸ਼ੁਰੂ ਹੋ ਗਈ ਹੈ। ਇਸ ਟੀ.ਵੀ. ਦੀ ਕੀਮਤ 36,999 ਰੁਪਏ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਿਚ ਤੁਹਾਨੂੰ ਐਂਡਰਾਇਡ 10 ਆਪਰੇਟਿੰਗ ਸਿਸਟਮ ਮਿਲਦਾ ਹੈ। ਬੇਜ਼ਲਲੈੱਸ ਡਿਸਪਲੇਅ ਨਾਲ ਆਉਣ ਵਾਲੇ ਇਸ ਟੀ.ਵੀ. ’ਚ ਤੁਹਾਨੂੰ 60 ਵਾਟ ਦੇ ਦਮਦਾਰ 4 ਸਪੀਕਰ ਮਿਲਦੇ ਹਨ ਜੋ ਕਿ ਡਾਲਬੀ ਡਿਜੀਟਲ ਪਲੱਸ, DTS TruSurround ਆਡੀਓ ਅਤੇ Dolby MS12 ਸਾਊਂਡ ਨੂੰ ਸਪੋਰਟ ਕਰਦੇ ਹਨ। 

PunjabKesari

ਫੀਚਰਜ਼ ਦੀ ਗੱਲ ਕਰੀਏ ਤਾਂ Blaupunkt ਦੇ ਇਸ ਟੀ.ਵੀ. ’ਚ 2 ਜੀ.ਬੀ ਰੈਮ ਨਾਲ 8 ਜੀ.ਬੀ. ਸਟੋਰੇਜ ਮਿਲੇਗੀ। ਇਸ ਵਿਚ ਕ੍ਰੋਮਕਾਸਟ ਇਨਬਿਲਟ ਮਿਲਦਾ ਹੈ ਅਤੇ 1000+ ਐਪਸ ਦੀ ਸਪੋਰਟ ਇਸ ਵਿਚ ਦਿੱਤੀ ਗਈ ਹੈ। ਟੀ.ਵੀ. ਨਾਲ ਮਿਲਣ ਵਾਲੇ ਰਿਮੋਟ ’ਚ ਵੌਇਸ ਕੰਟਰੋਲ ਵਰਗੀ ਆਧੁਨਿਕ ਸੁਵਿਧਾ ਵੀ ਮਿਲਦੀ ਹੈ। 


author

Rakesh

Content Editor

Related News