Ganesh Chaturthi 2020: ਆਪਣੇ ਦੋਸਤਾਂ-ਰਿਸ਼ਤੇਦਾਰਾਂ ਨੂੰ ਭੇਜੋ WhatsApp ਸਟਿਕਰਸ, ਇੰਝ ਕਰੋ ਡਾਊਨਲੋਡ

08/22/2020 10:55:31 AM

ਗੈਜੇਟ ਡੈਸਕ– ਹਰ ਸਾਲ ਦੀ ਤਰ੍ਹਾਂ ਅੱਜ ਵੀ ਯਾਨੀ 22 ਅਗਸਤ ਨੂੰ ਪੂਰੇ ਦੇਸ਼ ’ਚ ਗਣੇਸ਼ ਚਤੁਰਥੀ ਦਾ ਤਿਉਹਾਰ ਬਣੇ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਹੈ। ਲੋਕ ਆਪਣਏ ਘਰਾਂ ’ਚ, ਪੰਡਾਲਾਂ ’ਚ ਗਣੇਸ਼ ਜੀ ਨੂੰ ਸਥਾਪਿਤ ਕਰ ਰਹੇ ਹਨ। ਪਰ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਤਕ ਬਰਕਰਾਰ ਹੈ ਅਤੇ ਅਜਿਹੇ ’ਚ ਲੋਕ ਇਸ ਤਿਉਹਾਰ ਨੂੰ ਮਨਾਉਣ ਲਈ ਸਮਾਜਿਕ ਦੂਰੀ ਦਾ ਪਾਲਣ ਕਰ ਰਹੇ ਹਨ। ਇਸ ਮੌਕੇ ’ਤੇ ਜੇਕਰ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸ਼ੁਭਕਾਮਨਾਵਾਂ ਭੇਜਣਾ ਚਾਹੁੰਦੇ ਤਾਂ ਉਸ ਲਈ ਵਟਸਐਪ ਸਟਿਕਰਸ ਦੀ ਵਰਤੋਂ ਕਰ ਸਕਦੇ ਹੋ। ਇਥੇ ਅਸੀਂ ਤੁਹਾਨੂੰ ਵਟਸਐਪ ਸਟਿਕਰਸ ਭੇਜਣ ਦਾ ਤਰੀਕਾ ਦੱਸਣ ਜਾ ਰਹੇ ਹਾਂ।

PunjabKesari

ਇੰਝ ਡਾਊਨਲੋਡ ਕਰੋ ਵਟਸਐਪ ਸਟਿਕਰਸ
1. ਵਟਸਐਪ ਸਟਿਕਰਸ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਆਪਣੀ ਵਟਸਐਪ ਚੈਟ ਓਪਨ ਕਰੋ। ਕਿਸੇ ਵੀ ਇਕ ਚੈਟ ਬਾਕਸ ਨੂੰ ਓਪਨ ਕਰਨ ਤੋਂ ਬਾਅਦ ਇਥੇ ਤੁਹਾਨੂੰ GIF, ਸਮਾਈਲੀ ਅਤੇ ਸਟਿਕਰਸ ਦੇ ਆਪਸ਼ਨ ਮਿਲਣਗੇ। ਇਨ੍ਹਾਂ ’ਚੋਂ ਸਟਿਕਰਸ ’ਤੇ ਕਲਿੱਕ ਕਰੋ। 

2. ਇਸ ਤੋਂ ਬਾਅਦ ਤੁਹਾਡੇ ਫੋਨ ’ਚ ਪਹਿਲਾਂ ਤੋਂ ਡਾਊਨਲੋਡ ਸਟਿਕਰਸ ਓਪਨ ਹੋ ਜਾਣਗੇ। ਉਥੇ ਹੀ ਸਾਈਡ ’ਚ  '+' ਦਾ ਆਈਕਨ ਦਿੱਤਾ ਗਿਆ ਹੈ। ਉਸ ’ਤੇ ਕਲਿੱਕ ਕਰੋ। 

3. ਜਿਥੇ ਤੁਹਾਨੂੰ 'Get more stickers' ਦਾ ਆਪਸ਼ਨ ਮਿਲੇਗਾ ਅਤੇ ਇਹ ਡਾਇਰੈਕਟ ਤੁਹਾਨੂੰ ਗੂਗਲ ਪਲੇਅ ਸਟੋਰ ’ਤੇ ਲੈ ਜਾਵੇਗਾ। 

4. ਗੂਗਲ ਪਲੇਅ ਸਟੋਰ ਓਪਨ ਹੋਣ ਤੋਂ ਬਾਅਦ ਉਥੇ ਤੁਸੀਂ ਗਣੇਸ਼ ਚਤੁਰਥੀ ਨਾਲ ਜੁੜੇ ਸਟਿਕਰਸ ਪੈਕਸ ਨੂੰ ਸਿਲੈਕਟ ਕਰ ਸਕਦੇ ਹੋ। ਸਟਿਕਰਸ ਸਿਲੈਕਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਡਾਊਨਲੋਡ ਕਰ ਲਓ।

5. ਡਾਊਨਲੋਡ ਹੁੰਦੇ ਹੀ ਤੁਸੀਂ ਵਾਪਸ ਵਟਸਐਪ ’ਤੇ ਪਹੁੰਚ ਜਾਓ। ਜਿਥੇ ਤੁਹਾਨੂੰ ਸਟਿਕਰਸ ਦੇ ਆਪਸ਼ਨ ’ਤੇ ਕਲਿੱਕ ਕਰਦੇ ਹੀ ਡਾਊਨਲੋਡ ਕੀਤੇ ਗਏ ਸਟਿਕਰਸ ਨਜ਼ਰ ਆਉਣਗੇ। ਜਿਨ੍ਹਾਂ ਨੂੰ ਤੁਸੀਂ ਗਣੇਸ਼ ਚਤੁਰਥੀ ਦੇ ਮੌਕੇ ’ਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜ ਸਕਦੇ ਹੋ। 


Rakesh

Content Editor

Related News