ਗੇਮ ਦਾ ਅਜਿਹਾ ਕ੍ਰੇਜ਼ ਕਿ ਸਾਈਕਲ ''ਤੇ ਲੱਗਾ ਦਿੱਤੇ 64 ਸਮਾਰਟਫੋਨ

06/25/2020 11:46:35 PM

ਗੈਜੇਟ ਡੈਸਕ—ਗੇਮਜ਼ ਨੂੰ ਲੈ ਕੇ ਲੋਕਾਂ 'ਚ ਗਜਬ ਦਾ ਕ੍ਰੇਜ਼ ਹੁੰਦਾ ਹੈ। ਉਹ ਕੁਝ ਵੀ ਅਜਬ-ਗਜਬ ਕਰਨ ਤੋਂ ਨਹੀਂ ਕਤਰਾਉਂਦੇ। ਅਜਿਹਾ ਹੀ ਬਿਲਕੁਲ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਤਾਈਵਾਨ ਦਾ ਹੈ, ਜਿਥੇ 72 ਸਾਲ ਦੇ ਇਕ ਵਿਅਕਤੀ ਨੇ ਆਪਣੀ ਸਾਈਕਲ 'ਚ 64 ਸਮਾਰਟਫੋਨ ਲਗਵਾ ਰੱਖੇ ਹਨ। ਉਹ ਪੋਕੇਮੋਨ ਗੋ ਗੇਮ ਦੇ ਵੱਡੇ ਫੈਨ ਹਨ। ਤਾਈਵਾਨ 'ਚ ਉਹ 'ਪੋਕੇਮੋਨ ਗੋ ਗ੍ਰੈਡਪਾ' ਨਾਮ ਨਾਲ ਮਸ਼ਹੂਰ ਹਨ। ਇਸ ਤੋਂ ਪਹਿਲਾਂ, ਸਾਲ 2018 'ਚ ਵੀ ਇਨ੍ਹਾਂ ਦੀ ਇਕ ਇਮੇਜ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋਈ ਸੀ, ਜਿਸ 'ਚ ਇਨ੍ਹਾਂ ਨੇ ਸਾਈਕਲ 'ਚ 6 ਸਮਾਰਟਫੋਨਸ ਲਗਵਾ ਰੱਖੇ ਸਨ। ਉਹ ਇਨ੍ਹਾਂ ਸਮਾਰਟਫੋਨਸ 'ਤੇ ਪੋਕੇਮੋਨ ਗੋ ਗੇਮ ਖੇਡਦੇ ਹਨ।

ਪੋਕੇਮੋਨ ਗੋ ਗੇਮ ਦੇ ਹਨ ਵੱਡੇ ਮੁਰੀਦ
ਇਨ੍ਹਾਂ ਦਾ ਨਾਂ ਚੇਨ ਸੈਨ ਯੁਆਨ ਹੈ ਅਤੇ ਉਹ ਇਕ ਰਿਟਾਇਰਡ ਫੇਂਗ-ਸੁਈ ਮਾਸਟਰ ਹਨ। ਚੇਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗ੍ਰੈਂਡਸਨ (ਪੋਤੇ) ਦੇ ਕਾਰਣ ਗੇਮਸ 'ਚ ਉਨ੍ਹਾਂ ਦੀ ਦਿਲਚਸਪੀ ਜਾਗੀ ਅਤੇ ਬਾਅਦ 'ਚ ਉਹ ਇਸ ਗੇਮ ਦੇ ਮੁਰੀਦ ਹੋ ਗਏ। ਚੇਨ, ਹਫਤੇ 'ਚ 5-6 ਦਿਨ 20 ਘੰਟੇ ਤੱਕ ਪੋਕੇਮੋਨ ਗੋ  ਗੇਮ ਖੇਡਦੇ ਹਨ। ਫੋਨ ਦੀ ਬੈਟਰੀ ਖਤਮ ਹੋਣ 'ਤੇ ਉਨ੍ਹਾਂ ਦੀ ਗੇਮ 'ਤੇ ਅਸਰ ਨਾ ਪਵੇ, ਇਸ ਦਾ ਵੀ ਉਨ੍ਹਾਂ ਨੇ ਬਿਲਕੁਲ ਵੱਖ ਇੰਤਜ਼ਾਮ ਕਰ ਰੱਖਿਆ ਹੈ। ਉਨ੍ਹਾਂ ਨੇ ਕਈ ਸਾਰੇ ਫੋਨ ਖਰੀਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਸਾਈਕਲ 'ਤੇ ਲੱਗਾ ਦਿੱਤਾ ਹੈ। ਸਾਈਕਲ 'ਚ ਲੱਗੇ ਇਨ੍ਹਾਂ ਸਮਾਰਟਫੋਨਸ ਨੂੰ ਉਹ ਮੋਬਾਇਲ ਚਾਰਜਰ ਦੀ ਮਦਦ ਨਾਲ ਲਗਾਤਾਰ ਚਾਰਜ ਕਰਦੇ ਰਹਿੰਦੇ ਹਨ।

PunjabKesari

ਸਾਈਕਲ 'ਚ ਲਗਾਤਾਰ ਵਧ ਰਹੀ ਸਮਾਰਟਫੋਨ ਦੀ ਗਿਣਤੀ
ਪਿਛਲੇ ਕੁਝ ਸਾਲਾਂ 'ਚ ਉਨ੍ਹਾਂ ਦੀ ਸਾਈਕਲ 'ਚ ਲੱਗੇ ਸਮਾਰਟਫੋਨਸ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਜਿਹੜੀ ਨਵੀਂ ਇਮੇਜ਼ ਆਈ ਹੈ, ਉਸ 'ਚ ਉਨ੍ਹਾਂ ਦੀ ਸਾਈਕਲ 'ਚ ਸਮਾਰਟਫੋਨ ਲਗਾਉਣ ਲਈ 72 ਸਲਾਟ ਦਿੱਤੇ ਗਏ ਹਨ। ਫਿਲਹਾਲ, ਉਨ੍ਹਾਂ ਨੇ 64 ਸਮਾਰਟਫੋਨ ਲੱਗਾ ਰੱਖੇ ਹਨ। ਬਾਕੀ ਦੇ ਸਲਾਟ ਅਜੇ ਖਾਲੀ ਹਨ। ਹਾਲਾਂਕਿ, ਕਈ ਲੋਕਾਂ ਨੇ ਚੇਨ ਦੇ ਇਸ ਸ਼ੌਕ ਨੂੰ ਲੈ ਕੇ ਚਿੰਤਾ ਵੀ ਜ਼ਾਹਿਰ ਕੀਤੀ ਹੈ। ਸਾਈਕਲ 'ਚ ਲੱਗੇ ਫੋਨ ਨੂੰ ਲੈ ਕੇ ਇਕ ਯੂਜ਼ਰ ਨੇ ਕਿਹਾ ਕਿ, ਮੋਰ ਆਪਣੇ ਖੰਭ ਫੈਲਾ ਰਿਹਾ ਹੈ।' ਉੱਥੇ, ਇਕ ਯੂਜ਼ਰ ਦਾ ਕਹਿਣਾ ਹੈ ਕਿ ਇਹ ਬਹੁਤ ਖਤਰਨਾਕ ਹੈ। ਇਕ ਯੂਜ਼ਰ ਨੇ ਸਵਾਲੀਆ ਅੰਦਾਜ਼ 'ਚ ਲਿਖਿਆ, 'ਆਖਿਰ, ਉਹ ਸਭ ਤੋਂ ਉੱਤੇ ਦੀ ਲਾਈਨ ਵਾਲੇ ਫੋਨਸ ਤੱਕ ਕਿਵੇਂ ਪਹੁੰਚਦੇ ਹਨ?' ਇਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ 'ਚ ਲਿਖਿਆ ਹੈ, 'ਸਭ ਤੋਂ ਉੱਤੇ ਸੱਜੇ ਪਾਸੇ 8 ਸਲਾਟਸ ਨੂੰ ਕਾਰਪੋਰੇਟ ਸਪਾਨਸਰਸ਼ਿਪ ਦਾ ਇਤਜ਼ਾਰ ਹੈ।


Karan Kumar

Content Editor

Related News